ਪਵਿੱਤਰ ‘ਐੱਮਐੱਸਜੀ ਭੰਡਾਰੇ ’ਤੇ ਸੇਵਾਦਾਰਾਂ ਦਾ ਉਤਸ਼ਾਹ ਤੇ ਜਜ਼ਬਾ ਲਾਜਵਾਬ

ਚੌਵ੍ਹੀ-ਚੌਵ੍ਹੀ ਘੰਟੇ ਸੇਵਾ ਕਰਕੇ ਚਿਹਰੇ ’ਤੇ ਥਕਾਵਟ ਨਹੀਂ ਸਗੋਂ ਚਿਹਰੇ ਫੁੱਲਾਂ ਵਾਂਗ ਖਿੜੇ ਦਿਖਾਈ ਦਿੱਤੇ | Dera Sacha Sauda

ਸਰਸਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾੲੀਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ 132ਵਾਂ ਪਵਿੱਤਰ ਅਵਤਾਰ ਦਿਹਾੜਾ ਸੋਮਵਾਰ ਦੀ ਸ਼ਾਮ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ, ਡੇਰਾ ਸੱਚਾ ਸੌਦਾ ਸਰਸਾ ’ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਭੰਡਾਰੇ ’ਤੇ ਲੱਖਾਂ ਦੀ ਤਾਦਾਦ ’ਚ ਸੰਗਤ ਪਹੁੰਚੀ, ਜਿਸ ਦੀ ਸਹੂਲਤ ਲਈ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਡਿਊਟੀਆਂ ’ਤੇ ਤੈਨਾਤ ਸਨ ਅਤੇ ਆਪਣੀਆਂ ਡਿਊਟੀਆਂ ਨੂੰ ਬਾਖੂਬੀ ਨਿਭਾਉਂਦੇ ਨਜ਼ਰ ਆਏ ਪਵਿੱਤਰ ਭੰਡਾਰੇ ’ਤੇ ਪੁੱਜੀ ਲੱਖਾਂ ਦੀ ਤਾਦਾਦ ਵਿੱਚ ਸਾਧ-ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ-ਪ੍ਰੇਸ਼ਾਨੀ ਨਹੀਂ ਆਈ। (Dera Sacha Sauda)

ਇਹ ਵੀ ਪੜ੍ਹੋ : Highlight of MSG Bhandara | ਭੰਡਾਰੇ ਦੀ ਰੂਹਾਨੀ ਸ਼ਾਮ ਦਾ ਨਜ਼ਾਰਾ, ਲੁੱਟ ਲਓ ਖੁਸ਼ੀਆਂ… ਦੇਖੋ ਵੀਡੀਓ

ਸੇਵਾਦਾਰਾਂ ਵਿੱਚ ਸੇਵਾ ਪ੍ਰਤੀ ਇੰਨੀ ਲਗਨ ਅਤੇ ਉਤਸ਼ਾਹ ਦੇਖਣਯੋਗ ਸੀ ਸੇਵਾਦਾਰਾਂ ਵੱਲੋਂ ਸਾਧ-ਸੰਗਤ ਦੀ ਸਹੂਲਤ ਲਈ ਹਰ ਇੱਕ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਅਤੇ ਇਨ੍ਹਾਂ ਪ੍ਰਬੰਧਾਂ ਲਈ ਸੇਵਾਦਾਰ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਕਰਕੇ ਲੱਗੇ ਹੋਏ ਸਨ ਪਵਿੱਤਰ ਭੰਡਾਰਾ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਨੇਪਰੇ ਚੜਿ੍ਹਆ ਪਵਿੱਤਰ ਭੰਡਾਰੇ ਤੋਂ ਬਾਅਦ ਚੌਵੀ-ਚੌਵੀ ਘੰਟੇ ਸੇਵਾ ਕਰਕੇ ਸੇਵਾਦਾਰਾਂ ਦੇ ਚਿਹਰੇ ’ਤੇ ਥਕਾਵਟ ਨਹੀਂ, ਸਗੋਂ ਉਹਨਾਂ ਦੇ ਚਿਹਰੇ ਫੁੱਲਾਂ ਵਾਂਗ ਖਿੜੇ ਦਿਖਾਈ ਦਿੱਤੇ ਇਸ ਮੌਕੇ ‘ਸੱਚ ਕਹੂੰ’ ਟੀਮ ਵੱਲੋਂ ਵੱਖ-ਵੱਖ ਸੰਮਤੀਆਂ ਦੇ ਸੇਵਾਦਾਰਾਂ ਨਾਲ ਗੱਲਬਾਤ ਕੀਤੀ ਗਈ। (Dera Sacha Sauda)

ਤਾਂ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੱਚੇ ਦਾਤਾ ਰਹਿਬਰ ਉਨ੍ਹਾਂ ਦੇ ਵਿਚਕਾਰ ਆਏ ਹੋਏ ਹਨ ਇਸ ਨਾਲ ਭੰਡਾਰੇ ਦੀਆਂ ਖੁਸ਼ੀਆਂ ਦੂਣੀਆਂ ਹੋ ਗਈਆਂ ਹਨ ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਡਿਊਟੀਆਂ ਕਰ ਰਹੇ ਹਨ ਉਨ੍ਹਾਂ ਨੂੰ ਨੀਂਦ ਅਤੇ ਥਕਾਵਟ ਮਹਿਸੂਸ ਵੀ ਨਹੀਂ ਹੋ ਰਹੀ, ਕਿਉਂਕਿ ਪੂਜਨੀਕ ਗੁਰੂ ਜੀ ਉਹਨਾਂ ਨੂੰ ਆਪਣਾ ਪਵਿੱਤਰ ਅਸ਼ੀਰਵਾਦ ਅਤੇ ਅਥਾਹ ਪਿਆਰ ਬਖਸ਼ਿਸ਼ ਕਰਦੇ ਹਨ, ਜਿਸ ਦਾ ਉਹ ਲਿਖ-ਬੋਲ ਕੇ ਵਰਨਣ ਨਹੀਂ ਕਰ ਸਕਦੇ ਇਸ ਮੌਕੇ ਕੁਝ ਕੁ ਸੇਵਾਦਾਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ…

ਸੇਵਾ ਕਰਕੇ ਸਤਿਗੁਰ ਨੇ ਸਾਨੂੰ ਕੱਖਾਂ ਤੋਂ ਲੱਖਾਂ ਦੇ ਬਣਾਇਆ…

Dera Sacha Sauda

ਇਸ ਮੌਕੇ ਸਖਤ ਸਿੰਘ ਇੰਸਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ 25 ਸਾਲਾਂ ਤੋਂ ਲੰਗਰ ਸੰਮਤੀ ਵਿੱਚ ਸੇਵਾ ਕਰ ਰਿਹਾ ਹੈ ਉਸਨੇ ਕਿਹਾ ਕਿ ਉਹ ਆਪਣੇ ਰਿਸ਼ਤੇਦਾਰੀਆਂ ਜਾਂ ਆਪਣੇ ਘਰ ਦੇ ਫੰਕਸ਼ਨਾਂ ਨੂੰ ਛੱਡ ਕੇ ਉਹ ਆਪਣੀ ਸੇਵਾ ਨੂੰ ਹੀ ਤਰਜੀਹ ਦਿੰਦਾ ਹੈ ਇਸੇ ਸੇਵਾ ਦੇ ਕਾਰਨ ਹੀ ਉਨ੍ਹਾਂ ਦੇ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ, ਹਰ ਇੱਕ ਸੁਖ-ਸਹੂਲਤ ਦਾ ਸਾਧਨ ਪੂਜਨੀਕ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਇਸੇ ਸੇਵਾ ਕਰਕੇ ਹੀ ਸਤਿਗੁਰ ਨੇ ਸਾਨੂੰ ਕੱਖਾਂ ਤੋਂ ਲੱਖਾਂ ਦੇ ਬਣਾਇਆ ਹੈ। (Dera Sacha Sauda)

ਚਾਰ-ਚਾਰ ਦਿਨ ਸੇਵਾ ਕਰਕੇ ਵੀ ਥਕਾਵਟ ਨਹੀਂ ਹੁੰਦੀ…

Dera Sacha Sauda

ਮੈਡੀਕਲ ਸੰਮਤੀ ਜਿੰਮੇਵਾਰ ਡਾ. ਬਾਲ ਕਿਸ਼ਨ ਇੰਸਾਂ ਨੇ ਕਿਹਾ ਕਿ ਉਹ 1993 ਤੋਂ ਮੈਡੀਕਲ ਟੀਮ ’ਚ ਸੇਵਾ ਕਰਦੇ ਆ ਰਹੇ ਹਨ ਅਤੇ ਸੇਵਾ ਨਾਲ ਹੀ ਮਾਲਕ ਨੇ ਉਨ੍ਹਾਂ ਨੂੰ ਇੰਨਾ ਕੁਝ ਬਖਸ਼ਿਸ ਕੀਤਾ ਹੈ ਕਿ ਉਹ ਲਿਖ ਬੋਲ ਕੇ ਬਿਆਨ ਨਹੀਂ ਕਰ ਸਕਦੇ ਉਨ੍ਹਾਂ ਕਿਹਾ ਕਿ ਮੈਡੀਕਲ ਕੈਂਪਾਂ ਦੇ ਦੌਰਾਨ ਉਹ ਚਾਰ-ਚਾਰ ਦਿਨ ਲਗਾਤਾਰ ਇੱਥੇ ਸੇਵਾ ਕਰਦੇ ਹਨ ਪਰ ਥਕਾਵਟ ਨਾਂਅ ਦੀ ਚੀਜ਼ ਨਹੀਂ ਹੁੰਦੀ ਉਨ੍ਹਾਂ ਕਿਹਾ ਕਿ ਮਾਲਕ ਦੇ ਚਰਨਾਂ ’ਚ ਇਹੀ ਅਰਦਾਸ ਹੈ ਕਿ ਅਸੀਂ ਆਖਰੀ ਦਮ ਤੱਕ ਸੇਵਾ ਕਰਦੇ ਰਹੀਏ

ਡਿਊਟੀ ਤੋਂ ਬਾਅਦ ਰੋਜ਼ਾਨਾ ਆਉਨਾਂ ਸੇਵਾ ’ਤੇ…

Dera Sacha Sauda

ਮੈਡੀਕਲ ਟੀਮ ’ਚ ਸੇਵਾ ਕਰ ਰਹੇ ਫਾਰਮਾਸਿਸਟ ਸਮੀਰ ਇੰਸਾਂ ਸਰਕਾਰੀ ਹਸਪਤਾਲ ਸਰਸਾ ’ਚ ਨੌਕਰੀ ਕਰਦੇ ਹਨ ਅਤੇ ਉਹ ਡਿਊਟੀ ਤੋਂ ਬਾਅਦ ਰੋਜ਼ਾਨਾ ਹੀ ਸੇਵਾ ’ਤੇ ਆਉਂਦੇ ਹਨ ਉਨ੍ਹਾਂ ਕਿਹਾ ਕਿ ਮੈਡੀਕਲ ਕੈਂਪਾਂ ’ਚ ਵੀ ਉਹ ਆਪਣੀ ਡਿਊਟੀ ਨਿਭਾਉਂਦੇ ਹਨ ਉਨ੍ਹਾਂ ਕਿਹਾ ਕਿ ਸੇਵਾ ਕਰਕੇ ਜੋ ਅਸੀਮ ਸਾਂਤੀ ਮਿਲਦੀ ਹੈ ਉਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ (Dera Sacha Sauda)

ਸਤਿਗੁਰੂ ਜੀ ਇਸੇ ਤਰ੍ਹਾਂ ਸੇਵਾ ਕਰਵਾਉਂਦੇ ਰਹਿਣ….

Dera Sacha Sauda

ਸੇਵਾ ਸੰਮਤੀ ’ਚ ਸੇਵਾ ਕਰ ਰਹੇ ਚੰਗੂ ਰਾਮ ਇੰਸਾਂ ਨੇ ਕਿਹਾ ਕਿ ਉਹ ਸੇਵਾ ਸੰਮਤੀ ’ਚ 2011 ਤੋਂ ਸੇਵਾ ਕਰ ਰਿਹਾ ਹੈ ਉਸ ਤੋਂ ਪਹਿਲਾਂ ਉਹ ਖੁੱਲ੍ਹੀ ਸੇਵਾ ਕਰਦਾ ਸੀ ਚੰਗੂਰਾਮ ਨੇ ਕਿਹਾ ਕਿ ਉਹ ਸੇਵਾ ਕਰ ਰਿਹਾ ਹੈ ਤੇ ਮਾਲਕ ਉਨ੍ਹਾਂ ਦੇ ਘਰਾਂ ਦੇ ਕੰਮ ਆਪੇ ਸੰਵਾਰਦਾ ਹੈ ਉਸ ਦੇ ਦੋ ਬੱਚੇ ਹਨ, ਉਨ੍ਹਾਂ ਦੇ ਚੰਗੇ ਪਰਿਵਾਰਾਂ ’ਚ ਵਿਆਹ ਹੋਏ ਅਤੇ ਉਹ ਅੱਜ ਬਾਹਰਲੇ ਮੁਲਕਾਂ ਦੇ ਵਿੱਚ ਸੈਟ ਹਨ, ਇਹ ਮਾਲਕ ਦੀ ਬਹੁਤ ਵੱਡੀ ਦੇਣ ਹੈ। ਉਸ ਨੇ ਕਿਹਾ ਕਿ ਇਹੀ ਅਰਦਾਸ ਹੈ ਕਿ ਪੂਜਨੀਕ ਗੁਰੂ ਜੀ ਇਸੇ ਤਰ੍ਹਾਂ ਸੇਵਾ ਕਰਵਾਉਂਦੇ ਰਹਿਣ

ਸੇਵਾ ਕਰਕੇ ਮਿਲਦਾ ਹੈ ਸਕੂਨ

Dera Sacha Sauda

ਲੰਗਰ ਸੰਮਤੀ ’ਚ ਸੇਵਾ ਕਰ ਰਹੀ ਵੀਨਾ ਇੰਸਾਂ ਰਿਟਾਇਰਡ ਅੱੈਸਬੀਆਈ ਬੈਂਕ ਕੈਸ਼ ਆਫੀਸਰ ਚੰਡੀਗੜ੍ਹ ਨੇ ਕਿਹਾ ਕਿ ਉਹ 1998 ਤੋਂ ਲੰਗਰ ਸੰਮਤੀ ਵਿੱਚ ਸੇਵਾ ਕਰਦੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਬੈਂਕ ’ਚ ਡਿਊਟੀ ਕਰਦੇ ਸਨ ਅਤੇ ਹਰ 15 ਦਿਨਾਂ ਬਾਅਦ ਉਹ ਆਪਣੀ ਸੇਵਾ ਤੇ ਜ਼ਰੂਰ ਆਉਂਦੇ ਸਨ ਅਤੇ ਹੁਣ ਉਹ ਆਪਣੀ ਨੌਕਰੀ ਤੋਂ ਰਿਟਾਇਰ ਹੋ ਗਏ ਹਨ ਬੱਚੇ ਵੀ ਵਿਦੇਸ਼ਾਂ ਵਿੱਚ ਸੈਟ ਹਨ ਸੇਵਾ ਕਰਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ (Dera Sacha Sauda)

30 ਸਾਲਾਂ ਦੀ ਸੇਵਾ ’ਚ ਇੱਕ ਵਾਰ ਵੀ ਨਹੀਂ ਖੁੰਝੇ…

Dera Sacha Sauda

ਚੰਡੀਗੜ੍ਹ ਤੋਂ ਲੰਗਰ ਸੰਮਤੀ ’ਚ ਸੇਵਾ ਕਰ ਰਹੀ ਸੰਤੋਸ਼ ਇੰਸਾਂ ਨੇ ਕਿਹਾ ਕਿ ਉਹ ਪਿਛਲੇ 30 ਸਾਲਾਂ ਤੋਂ ਸੇਵਾ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਰਿਸ਼ਤੇਦਾਰੀ ’ਚ ਜਾਂ ਕਿਤੇ ਵੀ ਕੋਈ ਫੰਕਸਨ ਹੋਵੇ ਉਹ ਪਹਿਲਾਂ ਆਪਣੀ ਸੇਵਾ ਨੂੰ ਹੀ ਤਰਜੀਹ ਦਿੰਦੇ ਹਨ ਉਨ੍ਹਾਂ ਕਿਹਾ ਕਿ ਉਹ ਪਿਛਲੇ 30 ਸਾਲਾਂ ’ਚ ਆਪਣੀ ਸੇਵਾ ਤੋਂ ਇੱਕ ਵਾਰ ਵੀ ਨਹੀਂ ਖੁੰਝੇ ਸੇਵਾ ਕਰਕੇ ਉਨ੍ਹਾਂ ਨੂੰ ਬਹੁਤ ਆਨੰਦ ਆਉਂਦਾ ਹੈ ਅਤੇ ਮਾਲਕ ਦੀਆਂ ਬੇਇੰਤਹਾ ਖੁਸ਼ੀਆਂ ਮਿਲਦੀਆਂ ਹਨ। (Dera Sacha Sauda)

ਸਤਿਗੁਰੂ ਨੇ ਉਹ ਬਖਸ਼ਿਸ਼ ਕੀਤਾ ਜਿਸ ਦਾ ਵਰਨਣ ਕਰਨਾ ਔਖਾ…

Dera Sacha Sauda

ਕਾਂਤਾ ਇੰਸਾਂ ਚੰਡੀਗੜ੍ਹ ਨੇ ਕਿਹਾ ਕਿ ਉਹ 1992 ਤੋਂ ਲੰਗਰ ਸੰਮਤੀ ’ਚ ਸੇਵਾ ਕਰਦੇ ਆ ਰਹੇ ਹਨ ਅਤੇ ਉਹ ਚੰਡੀਗੜ੍ਹ ਤੋਂ ਹਰ 15 ਦਿਨਾਂ ਬਾਅਦ ਉਹ ਆਪਣੀ ਸੇਵਾ ਵਿੱਚ ਆਉਂਦੇ ਹਨ ਉਨ੍ਹਾਂ ਕਿਹਾ ਕਿ ਪਿੱਛੇ ਜਿੰਨਾ ਵੀ ਜ਼ਰੂਰੀ ਕੰਮ ਹੋਵੇ, ਉਨ੍ਹਾਂ ਨੇ ਕਦੇ ਪ੍ਰਵਾਹ ਨਹੀਂ ਕੀਤੀ ਪੂਜਨੀਕ ਗੁਰੂ ਜੀ ਨੇ ਵੀ ਇਸ ਸੇਵਾ ਦੇ ਬਦਲੇ ਉਨ੍ਹਾਂ ਨੂੰ ਉਹ ਬਹੁਤ ਕੁਝ ਬਖਸ਼ਿਸ਼ ਕੀਤਾ ਹੈ, ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। (Dera Sacha Sauda)