ਅਮਲੋਹ ਦੀ ਨੰਦਨੀ ਵਰਮਾ ਨਿਊਜ਼ੀਲੈਂਡ ’ਚ ਬਣੀ ਪਾਇਲਟ

Pilot New Zealand
ਅਮਲੋਹ : ਮਨੋਹਰ ਲਾਲ ਵਰਮਾ ਆਪਣੀ ਪੋਤੀ ਦਾ ਮੂੰਹ ਮਿੱਠਾ ਕਰਵਾਉਦੇ। ਤਸਵੀਰ : ਅਨਿਲ ਲੁਟਾਵਾ

(ਅਨਿਲ ਲੁਟਾਵਾ) ਅਮਲੋਹ। ਅਮਲੋਹ ਦੀ ਜੰਮਪੱਲ ਨੰਦਨੀ ਵਰਮਾ ਪੁੱਤਰੀ ਯੋਗਿੰਦਰਪਾਲ ਸਿੰਘ ਬੌਬੀ ਦੀ ਨਿਊਜੀਲੈਡ ਵਿਚ ਬਤੌਰ ਪਾਇਲਟ ਨਿਯੁਕਤੀ ਹੋਈ ਹੈ ਜਿਸ ਨੇ ਆਪਣਾ ਕਾਰਜ ਸ਼ੁਰੂ ਕਰਨ ਤੋਂ ਪਹਿਲਾ ਅੱਜ ਅਮਲੋਹ ਆ ਕੇ ਆਪਣੇ ਬਜ਼ੁਰਗ ਦਾਦਾ ਮਨੋਹਰ ਲਾਲ ਵਰਮਾ ਤੋਂ ਅਸੀਰਵਾਦ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਉਸ ਦਾ ਜਨਮ 12 ਜੂਨ 2002 ਨੂੰ ਅਮਲੋਹ ਵਿਚ ਹੋਇਆ। ਉਸ ਨੇ ਪਹਿਲੀ ਕਲਾਸ ਦੀ ਪੜ੍ਹਾਈ ਸੈਕਰਡ ਹਾਰਟ ਸਕੂਲ ਜਲਾਲਪੁਰ ਕਰਨ ਤੋਂ ਬਾਅਦ ਮਾਨਤ ਮੰਗਲ ਸਮਾਰਟ ਸਕੂਲ ਚੰਡੀਗੜ੍ਹ ਤੋਂ ਮੈਟਿ੍ਰਕ ਅਤੇ ਸਿਸੂ ਨਿਕੇਤਨ ਸਕੂਲ ਚੰਡੀਗੜ੍ਹ ਤੋਂ +2 ਤੱਕ ਪੜ੍ਹਾਈ ਹਾਸਲ ਕੀਤੀ। (Pilot New Zealand)

ਇਹ ਵੀ ਪੜ੍ਹੋ: New SIM Card Rules: 1 ਦਸੰਬਰ ਤੋਂ ਬਦਲਣਗੇ ਸਿਮ ਖਰੀਦਣ ਦੇ ਨਿਯਮ, ਜਾਣੋ…

ਬਾਅਦ ਵਿਚ ਉਹ ਨਿਊਜੀਲੈਂਡ ਏਅਰਫੋਰਸ ਅਕੈਡਮੀ ਵਿਚ ਟ੍ਰੇਨਿੰਗ ਲਈ ਦਾਖਲ ਹੋਈ ਜਿਥੇ ਉਸ ਨੇ ਸਖਤ ਮਿਹਨਤ ਕੀਤੀ ਜਿਸ ਕਾਰਨ ਉਸ ਦਾ ਪਾਇਲਟ ਬਣਨ ਦਾ ਸੁਪਨਾ ਪੂਰਾ ਹੋ ਗਿਆ। ਅਮਲੋਹ ਵਿਚ ਇਸ ਦੇ ਪਹੁੰਚਣ ’ਤੇ ਵਰਮਾ ਪਰਿਵਾਰ ਵੱਲੋਂ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਨੰਦਨੀ ਵਰਮਾ ਦੀ ਮਾਤਾ ਰਜਨੀ ਵਰਮਾ,ਪਰਮਿੰਦਰ ਵਰਮਾ ਅਤੇ ਈਸਾ ਵਰਮਾ ਆਦਿ ਮੌਜੂਦ ਸਨ।