ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸ਼ਹਿਰ (Patiala News) ਦੇ ਗੁਰੂਦੁਆਰਾ ਦੂਖ ਨਿਵਾਰਨ ਸਾਹਿਬ ਅੰਦਰ ਸਰੋਵਰ ’ਚ ਸ਼ਰਾਬ ਪੀ ਰਹੀ ਔਰਤ ਨੂੰ ਇੱਕ ਵਿਅਕਤੀ ਨੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜਦਕਿ ਇੱਕ ਸੇਵਾਦਾਰ ਜਖ਼ਮੀ ਹੋ ਗਿਆ। ਮਿ੍ਰਤਕ ਔਰਤ ਦੀ ਪਛਾਣ ਪਰਮਿੰਦਰ ਕੌਰ ਵਜੋਂ ਹੋਈ ਹੈ, ਜਦਕਿ ਜਖ਼ਮੀ ਦੀ ਪਛਾਣ ਸੇਵਾਦਾਰ ਸਾਗਰ ਮਲਹੋਤਰਾ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਉਕਤ ਔਰਤ ਦੇਰ ਸ਼ਾਮ ਗੁਰੂਦੁਆਰਾ ਸਾਹਿਬ ਦੇ ਸਰੋਵਰ ਨੇੜੇ ਸ਼ਰਾਬ ਪੀ ਰਹੀ ਸੀ। ਜਦੋਂ ਸੇਵਾਦਾਰ ਨੇ ਉਸ ਨੂੰ ਰੋਕਿਆ ਤਾਂ ਔਰਤ ਨੇ ਬੋਤਲ ਤੋੜ ਦਿੱਤੀ ਅਤੇ ਉਸ ਦੇ ਹੱਥ ’ਤੇ ਵਾਰ ਕੀਤਾ। ਇਸ ਦੌਰਾਨ ਉਥੋਂ ਲੰਘ ਰਹੇ ਇੱਕ ਹੋਰ ਵਿਅਕਤੀ ਨੇ ਪਿਸਤੌਰ ਕੱਢ ਕੇ ਔਰਤ ’ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ। ਇਸ ਦੌਰਾਨ ਕੋਲ ਖੜ੍ਹਾ ਇੱਕ ਸੇਵਾਦਾਰ ਛਰ੍ਹੇ ਲੱਗਣ ਕਾਰਨ ਜਖ਼ਮੀ ਹੋ ਗਿਆ। ਦੋਵਾਂ ਨੂੰ ਸਰਕਾਰੀ ਰਜਿੰਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਔਰਤ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ, ਜਦਕਿ ਸੇਵਾਦਾਰ ਸਾਗਰ ਦਾ ਇਲਾਜ ਚੱਲ ਰਿਹਾ ਹੈ। (Patiala News)
ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਉਪਰਾਲਾ, ਹੁਣ ਪਹੁੰਚੇਗਾ ਟੇਲਾਂ ਤੱਕ ਨਹਿਰੀ ਪਾਣੀ
ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਗੁਰੂਦੁਆਰਾ ਸਾਹਿਬ ਪੁੱਜੀ, ਜਿੱਥੇ ਉਸ ਨੇ ਮੌਕੇ ਦਾ ਜਾਇਜ਼ਾ ਲਿਆ। ਪੁਲਿਸ ਨੇ ਹਸਪਤਾਲ ’ਚ ਦਾਖਲ ਸੇਵਾਦਾਰ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਿਕ ਗੋਲੀ ਚਲਾਉਣ ਵਾਲੇ ਵਿਅਕਤੀ ਨੇ ਪੁਲਿਸ ਸਾਹਮਣੇ ਆਤਮ-ਸਮਰਪਣ ਕਰ ਦਿੱਤਾ ਹੈ। ਫਿਲਹਾਲ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।
ਐੱਸਐੱਸਪੀ ਵਰੁਣ ਸ਼ਰਮਾ ਨੇ ਕੀਤੀ ਕਾਨਫਰੰਸ | Patiala News
ਪ੍ਰੈੱਸ ਕਾਨਫਰੰਸ ਕਰਕੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੁਰੂਦੁਆਰਾ ਸਾਹਿਬ ਵਿੱਚ ਸੇਵਾਦਾਰ ਉਕਤ ਔਰਤ ਨੂੰ ਫੜ ਕੇ ਮੈਨੇਜ਼ਰ ਦੇ ਕਮਰੇ ਵਿੱਚ ਲੈ ਕੇ ਜਾ ਰਹੇ ਸਨ ਤਾਂ ਉੱਥੇ ਇੱਕ ਵਿਅਕਤੀ ਨਿਰਮਲਜੀਤ ਸਿੰਘ ਸੋਢੀ ਵੱਲੋਂ ਔਰਤ ’ਤੇ 5 ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਤਿੰਨ ਤੋਂ ਚਾਰ ਗੋਲੀਆਂ ਔਰਤ ਦੇ ਲੱਗੀਆਂ ਜਿਸ ਨਾਲ ਉਸ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਇੱਕ ਸ਼ਰਧਾਲੂ ਸਾਗਰ ਦੇ ਇੱਕ ਗੋਲੀ ਲੱਗੀ। ਉਸ ਨੂੰ ਰਜਿੰਦਰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਹ ਖਤਰੇ ਤੋਂ ਬਾਹਰ ਹੈ।
ਐੱਸਐੱਸਪੀ ਨੇ ਕਿਹਾ ਕਿ ਨਿਰਮਲਜੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਲਿਆ ਤੇ ਉਸ ਦਾ ਲਾਇਸੰਸੀ ਹਥਿਆਰ ਜਬਤ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਔਰਤ ਕੋਲੋਂ ਜਿਹੜਾ ਆਧਾਰ ਕਾਰਡ ਮਿਲਿਆ ਹੈ ਉਸ ’ਤੇ ਇੱਕ ਪੀਜੀ ਦਾ ਪਤਾ ਲਿਖਿਆ ਹੋਇਆ ਸੀ। ਉਕਤ ਪੀਜੀ ਵਿੱਚ ਪਤਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਹ ਕਈ ਸਾਲ ਪਹਿਲਾਂ ਇਸ ਪੀਜੀ ਨੂੰ ਛੱਡ ਚੁੱਕੀ ਸੀ। ਅਜੇ ਤੱਕ ਉਸ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ ਹੈ।
ਮਾਰੀ ਗਈ ਔਰਤ ਕੋਲੋਂ ਮਿਲੀ ਇੱਕ ਪਰਚੀ ਤੋਂ ਸ਼ੱਕ ਹੁੰਦਾ ਹੈ ਕਿ ਉਸ ਦਾ ਇਲਾਜ਼ ਇੱਕ ਨਸ਼ਾ ਛੁਡਾਊ ਕੇਂਦਰ ਤੋਂ ਇਲਾਜ ਚੁੱਲ ਰਿਹਾ ਸੀ। ਨਸ਼ਾ ਛੁਡਾਊ ਕੇਂਦਰ ਤੋਂ ਪਤਾ ਕਰਨ ’ਤੇ ਪਾਇਆ ਕਿ ਉਹ ਅਲਕੋਹਲ ਦੀ ਆਦੀ ਸੀ।