ਜਲੰਧਰ ’ਚ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਨੁਕਸਾਨ, 12 ਫੀਸਦੀ ਘੱਟ ਵੋਟਿੰਗ ਪਰ ਕਾਂਗਰਸ ਨੂੰ 34 ਫੀਸਦੀ ਨੁਕਸਾਨ

One nation one Election

ਅਕਾਲੀ ਦਲ ਨੂੰ ਵੀ ਹੋਇਆ ਕਾਫ਼ੀ ਨੁਕਸਾਨ ਪਰ ਕਾਂਗਰਸ ਤੋਂ ਫੀਸਦੀ ਦਰ ’ਚ ਚੰਗੀ ਪਰਫਾਰਮੈਂਸ | Jalandhar Election Result

ਚੰਡੀਗੜ੍ਹ (ਅਸ਼ਵਨੀ ਚਾਵਲਾ)। ਜਲੰਧਰ ਲੋਕ ਸਭਾ ਉਪ ਚੋਣ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਇਆ ਹੈ। ਇਸ ਚੋਣ ਵਿੱਚ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਭਾਵੇਂ 12 ਫੀਸਦੀ ਤੱਕ ਘੱਟ ਵੋਟ ਪਈ ਹੈ ਪਰ ਕਾਂਗਰਸ ਪਾਰਟੀ ਨੂੰ 24 ਫੀਸਦੀ ਤੋਂ ਲੈ ਕੇ 46 ਫੀਸਦੀ ਤੱਕ ਘੱਟ ਵੋਟ ਪਈ ਹੈ। ਜਲੰਧਰ ਲੋਕ ਸਭਾ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਕੁਲ 34 ਫੀਸਦੀ ਤੱਕ ਵੋਟ ਘੱਟ ਪਈ ਹੈ। ਜਦੋਂ ਕਿ ਇਸ ਦੇ ਮੁਕਾਬਲੇ ਆਮ ਆਦਮੀ ਪਾਰਟੀ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ ਅਤੇ ਸਿਰਫ਼ 4 ਫੀਸਦੀ ਤੱਕ ਹੀ ਵੋਟ ਫੀਸਦੀ ਦਰ ਘੱਟ ਹੋਈ ਹੈ।

ਆਪ ਨੂੰ ਨੁਕਸਾਨ ਦੀ ਥਾਂ ’ਤੇ ਜ਼ਿਆਦਾ ਫਾਇਦਾ, 2 ਵਿਧਾਨ ਸਭਾ ਹਲਕਿਆਂ ’ਚ 23 ਫੀਸਦੀ ਤੱਕ ਵਧੀ ਵੋਟ | Jalandhar Election Result

ਸ਼ੋ੍ਰਮਣੀ ਅਕਾਲੀ ਦਲ ਨੂੰ ਇਸ ਲੋਕ ਸਭਾ ਚੋਣ ਵਿੱਚ ਨੁਕਸਾਨ ਤਾਂ ਹੋਇਆ ਹੈ ਪਰ ਪਿਛਲੀ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਦੇ 10 ਫੀਸਦੀ ਦੇ ਲਗਭਗ ਹੀ ਨੁਕਸਾਨ ਹੋਇਆ ਹੈ ਪਰ ਅਸਲੀ ਅੰਕੜੇ ਨਹੀਂ ਕੱਢੇ ਜਾ ਸਕਦੇ ਹਨ ਕਿਉਂਕਿ ਕੁਝ ਸੀਟਾਂ ’ਤੇ ਬਹੁਜਨ ਸਮਾਜ ਪਾਰਟੀ ਨੂੰ ਟਿਕਟ ਮਿਲੀ ਹੋਈ ਸੀ ਅਤੇ ਸ੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਵੋਟ ਦਿੱਤੀ ਗਈ ਸੀ। ਇਸ ਲਈ ਅਕਾਲੀ ਦਲ ਦੇ ਅਸਲ ਅੰਕੜੇ ਨਹੀਂ ਦਿੱਤੇ ਜਾ ਸਕਦੇ । ਜਿਥੇ ਤੱਕ ਮੁੱਖ ਮੁਕਾਬਲੇ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਗੱਲ ਹੈ ਤਾਂ ਸਾਰੀਆਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਨੁਕਸਾਨ ਲੈਣ ਵਾਲੀ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਦੇ ਨੁਕਸਾਨ ਅਤੇ ਫਾਇਦੇ ਵਿੱਚ ਵੱਡਾ ਫ਼ਰਕ ਆ ਰਿਹਾ ਹੈ।

ਇਹ ਵੀ ਪੜ੍ਹੋ : ਪਟਿਆਲਾ ‘ਚ ਕਤਲ ਹੋਈ ਔਰਤ ਦਾ ਨਹੀਂ ਲੱਭਿਆ ਪੱਕਾ ਪਤਾ, ਐੱਸਐੱਸਪੀ ਨੇ ਕੀ ਕਿਹਾ?

ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਭਾਵੇਂ 12 ਫੀਸਦੀ ਘੱਟ ਵੋਟਿੰਗ ਨੂੰ ਹੀ ਮੁੱਖ ਦੱਸ ਰਹੇ ਹਨ ਪਰ ਇਸ 12 ਫੀਸਦੀ ਘੱਟ ਵੋਟਿੰਗ ਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੀ 34 ਫੀਸਦੀ ਤੱਕ ਕਿਉਂ ਹੋਇਆ ਅਤੇ ਆਮ ਆਦਮੀ ਪਾਰਟੀ ਨੂੰ ਸਿਰਫ਼ 4 ਫੀਸਦੀ ਤੱਕ ਹੀ ਕਿਉਂ ਹੋਇਆ? ਇਸ ਬਾਰੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਾਂ ਫਿਰ ਮੁਕੰਮਲ ਪਾਰਟੀ ਦੇ ਲੀਡਰ ਚੁੱਪ ਹਨ । ਜਲੰਧਰ ਲੋਕ ਸਭਾ ਦੀ ਉਪ ਚੋਣ ਅਤੇ ਵਿਧਾਨ ਸਭਾ ਚੋਣਾਂ 2022 ਵਿੱਚ ਮਿਲੀ ਵੋਟ ਅਤੇ ਫੀਸਦੀ ਦਰ ਇਸ ਤਰ੍ਹਾਂ ਰਹੀ ਹੈ :

ਨੌਂ ਵਿਧਾਨ ਸਭਾ ਹਲਕਿਆਂ ਵਿੱਚੋਂ ਸਾਰਿਆਂ ਵਿੱਚ ਹਾਰੀ ਕਾਂਗਰਸ

ਜਲੰਧਰ ਲੋਕ ਸਭਾ ਉਪ ਚੋਣ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਕਾਂਗਰਸ ਪਾਰਟੀ ਨੂੰ ਹਰ ਵਿਧਾਨ ਸਭਾ ਹਲਕਿਆਂ ਵਿੱਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੱਥੇ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਕਾਂਗਰਸ ਪਾਰਟੀ ਦੇ ਇਨ੍ਹਾਂ 9 ਵਿਧਾਨ ਸਭਾ ਹਲਕਿਆਂ ਵਿੱਚ 5 ਵਿਧਾਇਕ ਵੀ ਹਨ ਪਰ ਇਹਨਾਂ ਹਲਕਿਆਂ ’ਚ ਵੀ ਕਾਂਗਰਸ ਦੀ ਹਾਰ ਹੋਈ , ਜਦੋਂ ਕਿ ਆਮ ਆਦਮੀ ਪਾਰਟੀ ਨੂੰ ਸਿਰਫ਼ ਇੱਕ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਤੋਂ 348 ਵੋਟਾਂ ਨਾਲ ਮਾਤ ਖਾਣੀ ਪਈ ਹੈ। ਬਾਕੀ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਮੁਕਾਬਲੇ ਆਪ ਦਾ ਪ੍ਰਦਰਸ਼ਨ ਕਾਫ਼ੀ ਜ਼ਿਆਦਾ ਚੰਗਾ ਰਿਹਾ ਹੈ।Jalandhar Election Result

 

Jalandhar Election Result