ਪਨਬਸ ਦਾ ਚੱਕਾ ਜਾਮ, ਪਟੜੀ ਤੋਂ ਉਤਰਿਆ ਮਾਝਾ

Climb, Jumped, Punebus, Dropped, Track

1 ਹਜ਼ਾਰ ਤੋਂ ਵੱਧ ਬੰਦ ਰਹੀਆਂ ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ

  • ਪੱਕੇ ਹੋਣ ਅਤੇ ਚੰਡੀਗੜ੍ਹ ਦੇ ਬਰਾਬਰ ਤਨਖ਼ਾਹ ਦੇਣ ਦੀ ਕਰ ਰਹੇ ਹਨ ਮੰਗ
  • ਪਨਬਸ ਅਤੇ ਪੰਜਾਬ ਰੋਡਵੇਜ਼ ਨੂੰ 3 ਕਰੋੜ ਦਾ ਨੁਕਸਾਨ

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਪੰਜਾਬ ਰੋਡਵੇਜ਼ ਅਤੇ ਪਨਬਸ ਦਾ ਚੱਕਾ ਅੱਜ ਜਾਮ ਹੋਣ ਕਾਰਨ ਜਿੱਥੇ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਉੱਥੇ ਮਾਝਾ ਤਾਂ ਪਟੜੀ ਤੋਂ ਹੀ ਉੱਤਰ ਗਿਆ। ਮਾਝੇ ਦੇ ਕਈ ਜ਼ਿਲ੍ਹਿਆਂ ਵਿੱਚ ਲੱਖਾਂ ਲੋਕਾਂ ਨੂੰ ਬੱਸ ਨਾ ਮਿਲਣ ਕਾਰਨ ਜਿੱਥੇ ਵੱਡੇ ਪੱਧਰ ‘ਤੇ ਪਰੇਸ਼ਾਨੀ ਹੋਈ, ਉਥੇ ਹੀ ਪਨਬਸ ਅਤੇ ਪੰਜਾਬ ਰੋਡਵੇਜ਼ ਨੂੰ 3 ਕਰੋੜ ਰੁਪਏ ਦਾ ਨੁਕਸਾਨ ਇੱਕ ਦਿਨ ‘ਚ ਹੀ ਝੱਲਣਾ ਪਿਆ ਹੈ।  ਪੰਜਾਬ ਰੋਡਵੇਜ਼ ਵਰਕਰ ਯੂਨੀਅਨ ਵੱਲੋਂ ਸਬੰਧੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ, ਜਿਸ ਕਾਰਨ ਪਨਬਸ ਅਤੇ ਪੰਜਾਬ ਰੋਡਵੇਜ਼ ਦੀਆਂ ਉਹ 1 ਹਜ਼ਾਰ ਦੇ ਕਰੀਬ ਬੱਸਾਂ ਸੜਕਾਂ ‘ਤੇ ਨਹੀਂ ਉੱਤਰੀਆਂ, ਜਿਨ੍ਹਾਂ ਨੂੰ ਕੱਚੇ ਤੌਰ ‘ਤੇ ਰੱਖੇ ਹੋਏ ਡਰਾਈਵਰ ਅਤੇ ਕੰਡਕਟਰ ਚਲਾਉਂਦੇ ਹਨ।ਇਨ੍ਹਾਂ ਪੰਜਾਬ ਰੋਡਵੇਜ਼ ਅਤੇ ਪਨਬਸ ਦੇ ਠੇਕਾ ਅਧਾਰਿਤ ਮੁਲਾਜ਼ਮਾਂ ਨੇ ਪੱਕਾ ਕਰਨ ਅਤੇ ਚੰਡੀਗੜ੍ਹ ਟਰਾਂਸਪੋਰਟ ਕਾਰਪੋਰੇਸ਼ਨ ਦੇ ਬਰਾਬਰ ਤਨਖ਼ਾਹ ਦੇਣ ਦੀ ਮੰਗ ਰੱਖੀ ਹੈ।

ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮੰਗ ਨਹੀਂ ਮੰਨੀ ਗਈ ਅੰਦੋਲਨ ਤੇਜ਼ ਕਰ ਦਿੱਤਾ ਜਾਏਗਾ

ਯੂਨੀਅਨ ਲੀਡਰਾਂ ਦਾ ਦੋਸ਼ ਹੈ ਕਿ ਸ਼ਾਹ ਕੋਟ ਚੋਣ ਤੋਂ ਪਹਿਲਾਂ ਇਨ੍ਹਾਂ ਮੁਲਾਜ਼ਮਾਂ ਨੂੰ ਮੰਗਾਂ ਪ੍ਰਵਾਨ ਕਰਨ ਲਈ ਚੋਣ ਤੱਕ ਰੁਕਣ ਲਈ ਕਿਹਾ ਗਿਆ ਸੀ ਪਰ ਸ਼ਾਹਕੋਟ ਚੋਣ ਤੋਂ ਬਾਅਦ ਟਰਾਂਸਪੋਰਟ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਇਸ ਤੋਂ ਮੁੱਕਰ ਗਈ ਹੈ, ਜਿਸ ਕਾਰਨ ਉਨ੍ਹਾਂ ਵੱਲੋਂ ਹੜਤਾਲ ਕੀਤੀ ਗਈ ਹੈ। ਹੜਤਾਲ ‘ਤੇ ਗਏ ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਨ੍ਹਾਂ ਦੀ ਮੰਗ ਨਹੀਂ ਮੰਨੀ ਗਈ ਤਾਂ ਉਨ੍ਹਾਂ ਵੱਲੋਂ ਅੰਦੋਲਨ ਨੂੰ ਹੋਰ ਜਿਆਦਾ ਤੇਜ਼ ਕਰ ਦਿੱਤਾ ਜਾਏਗਾ ਅਤੇ ਭਵਿੱਖ ਵਿੱਚ ਹੋਣ ਵਾਲੇ ਹਰ ਤਰ੍ਹਾਂ ਦੇ ਨੁਕਸਾਨ ਦੀ ਜਿੰਮੇਵਾਰੀ ਸਰਕਾਰ ਦੀ ਹੋਏਗੀ। ਹੜਤਾਲ ਕਾਰਨ ਸਭ ਤੋਂ ਜਿਆਦਾ ਮਾਝਾ ਇਲਾਕਾ ਪ੍ਰਭਾਵਿਤ ਹੋਇਆ ਹੈ ਕਿ ਪੀ.ਆਰ.ਟੀ.ਸੀ. ਮਾਲਵਾ ਇਲਾਕੇ ਵਿੱਚ ਅਤੇ ਪਨਬਸ ਤੇ ਪੰਜਾਬ ਰੋਡਵੇਜ਼ ਮਾਝਾ ਇਲਾਕੇ ਵਿੱਚ ਜ਼ਿਆਦਾਤਰ ਚਲਦੀ ਹੈ। ਪੰਜਾਬ ਭਰ ਦੇ 16 ਡਿਪੂਆਂ ਦੇ 5 ਹਜ਼ਾਰ ਤੋਂ ਜਿਆਦਾ ਕਰਮਚਾਰੀ ਹੜਤਾਲ ਸਨ।