ਜ਼ਿਲ੍ਹਾ ਪੱਧਰੀ ਟੂਰਨਾਮੈਂਟ’ਚ ਅੰਡਰ 14,17 ਤੇ 19 ਲੜਕੇ’ਚ ਸਕੂਲ ਦੀਆਂ ਟੀਮਾਂ ਰਹੀਆਂ ਸਨ ਜੇਤੂ | Students
ਜਲਾਲਾਬਾਦ (ਰਜਨੀਸ਼ ਰਵੀ)। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲ਼ੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਕੂਲ ਖੇਡ ਮੁਕਾਬਲੇ ਵਿਚ ਨੈੱਟਬਾਲ ਵਿਚ ਜਲਾਲਾਬਾਦ ਦੇ ਪੈਨੇਸੀਆ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਲੜਕਿਆਂ ਦੀ ਅੰਡਰ 14,17 ਤੇ 19 ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਸਕੂਲ ਦਾ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ ਸੀ। ਅੱਜ ਇਨ੍ਹਾਂ ਵਿਦਿਆਰਥੀਆਂ ਨੂੰ ਸਕੂਲ ਵਿਚ ਪ੍ਰਿੰਸੀਪਲ ਰਮਨਪ੍ਰੀਤ ਕੌਰ ਤੇ ਮੈਨੇਜਮੈਂਟ ਕਮੇਟੀ ਵਲ਼ੋਂ ਸਨਮਾਨਿਤ ਕੀਤਾ ਗਿਆ। (Students)
ਉਨ੍ਹਾਂ ਜਾਣਕਾਰੀ ਦਿੱਤੀ ਕਿ 67ਵੀਆਂ ਸਕੂਲ ਖੇਡਾਂ ਜ਼ਿਲ੍ਹਾ ਪੱਧਰੀ ਨੈੱਟਬਾਲ ਟੂਰਨਾਮੈਂਟ ਅੰਡਰ-14 (ਲੜਕੇ) ਵਿਚ ਐਵਿਸ਼ ਕੰਬੋਜ, ਮਨਪ੍ਰੀਤ ਜਈਆ, ਮਨਿੰਦਰ ਸਿੰਘ, ਹਰਨੂਰ ਸਿੰਘ ,ਉਸ਼ਾਨ, ਰਾਜਨ ਕੰਬੋਜ , ਜਸਕਰਨ ਸਿੰਘ, ਹਰਿੰਦਰ ਸਿੰਘ, ਅਮਨਦੀਪ ਸਿੰਘ, ਗੁਰਪ੍ਰਸ਼ਾਤ ਨੇ ਖੇਡ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰਾਂ ਅੰਡਰ-17 (ਲੜਕੇ) ਵਿਚ ਪ੍ਰਿੰਸ ਕੁਮਾਰ, ਏਕਮ ਸੰਧੂ , ਅੰਮ੍ਰਿਤਪਾਲ ਸਿੰਘ, ਸਕਸ਼ਮ, ਅਮਨਦੀਪ, ਮਨਿੰਦਰ, ਅਸੀਮ, ਅਮਨਜੋਤ ਨੇ ਖੇਡ ਕੇ ਪਹਿਲ ਸਥਾਨ ਹਾਸਲ ਕੀਤਾ ਹੈ। ਅੰਡਰ-19 (ਲੜਕੇ) ਵਿਚ ਸੁਖਪ੍ਰੀਤ ਸਿੰਘ , ਕਾਰਤਿਕ , ਜਸ਼ਨਦੀਪ ਸਿੰਘ ,ਗੌਤਮ , ਗੁਰਜੋਤ , ਨਵਜੋਤ ਸਿੰਘ , ਵਰੁਨ ਵਿਲਾਸਰਾ ਨੇ ਜਿੱਤ ਪ੍ਰਾਪਤ ਕੀਤੀ ਹੈ।
ਇਹ ਵੀ ਪੜ੍ਹੋ : ਡਿੱਪੂ ਹੋਲਡਰ ਲਾਉਣਗੇ ਧਰਨਾ, ਕੀ ਲੋਕ ਹੋਣਗੇ ਪ੍ਰੇਸ਼ਾਨ ਤੇ ਜਾਣੋ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਸਕੂਲ ਦੇ 24 ਖਿਡਾਰੀ ਸੂਬਾ ਪੱਧਰੀ ਮੁਕਾਬਲੇ ਲਈ ਚੁਣੇ ਗਏ ਹਨ। ਉਨ੍ਹਾਂ ਕੋਚ ਤੇ ਡੀ ਪੀ ਈ ਓਮ ਪ੍ਰਕਾਸ਼ ਵਲ਼ੋਂ ਕਰਵਾਈ ਗਈ ਮਿਹਨਤ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੂੰ ਵੀ ਸ਼ਾਬਾਸ਼ ਦਿੱਤੀ। ਪ੍ਰਿੰਸੀਪਲ ਰਮਨਪ੍ਰੀਤ ਕੌਰ ਨੇ ਕਿਹਾ ਕਿ ਲੜਕੀਆਂ ਵਲ਼ੋਂ ਵੀ ਨੈੱਟਬਾਲ ਵਿਚ ਉਮਦਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਰਾਟੇ, ਅਥਲੈਟਿਕਸ, ਬਾਕਸਿੰਗ ਵਿਚ ਵੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਸਕੂਲ ਦੇ ਵਿਦਿਆਰਥੀਆਂ ਨੇ ਵੱਧੀਆ ਪ੍ਰਦਰਸ਼ਨ ਕੀਤਾ ਹੈ, ਜੋ ਆਉਣ ਵਾਲੇ ਦਿਨਾਂ ਵਿਚ ਸਨਮਾਨਿਤ ਕੀਤੇ ਜਾਣਗੇ।