ਹਲੀਮਾ ਹਸਪਤਾਲ ਦੇ ਸਰਜਨ ਡਾ. ਗੋਇਲ ਨੇ 13 ਕਿੱਲੋ ਦੀ ਰਸੌਲੀ ਕੱਢ ਕੇ ਕੀਤਾ ਔਰਤ ਮਰੀਜ਼ ਦਾ ਸਫਲ ਆਪ੍ਰੇਸ਼ਨ

Halima Hospital

ਮਾਲੇਰਕੋਟਲਾ (ਗੁਰਤੇਜ ਜੋਸੀ)। ਪੰਜਾਬ ਵਕਫ ਬੋਰਡ ਦੇ ਪ੍ਰਬੰਧਾਂ ਅਧੀਨ ਚੱਲਦੇ ਹਜ਼ਰਤ ਹਲੀਮਾ ਹਸਪਤਾਲ (Halima Hospital) ਜਿਸ ਨੇ ਪਿਛਲੇ ਕੁੱਝ ਅਰਸੇ ਤੋਂ ਹਸਪਤਾਲ ਚ ਮਰੀਜ਼ਾਂ ਦੀ ਬਹੁਤਾਤ ਕਾਰਨ ਸ਼ਹਿਰ ਦੇ ਬਾਕੀ ਹਸਪਤਾਲਾਂ ਨੂੰ ਪਛਾੜਿਆ ਹੋਇਆ ਹੈ ਹੁਣ ਉਕਤ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਅਤੇ ਮਸ਼ਹੂਰ ਸਰਜਨ ਡਾ. ਵੀ. ਪੀ. ਗੋਇਲ ਨੇ ਇੱਕ ਮਰੀਜ਼ ਔਰਤ ਦੇ ਪੇਟ ਚੋਂ 13 ਕਿੱਲੋ ਦੀ ਰਸੌਲੀ ਆਪ੍ਰੇਸ਼ਨ ਦੌਰਾਨ ਕੱਢ ਕੇ ਇਲਾਕੇ ਭਰ ਦੇ ਮੈਡੀਕਲ ਨਾਲ ਜੁੜੇ ਲੋਕਾਂ ਅਤੇ ਖਾਸਤੌਰ ਤੇ ਸ਼ਹਿਰ ਦੇ ਆਮ ਲੋਕਾਂ ਨੂੰ ਦੰਦਾਂ ਹੇਠ ਉੰਗਲੀਆਂ ਲੈਣ ਲਈ ਮਜਬੂਰ ਕਰ ਦਿੱੱਤਾ ਹੈ।

ਹਸਪਤਾਲ ਵਿਖੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਕਿਲਾ੍ ਰਹਿਮਤ ਗੜ੍ਹ ਦੀ ਵਸਨੀਕ ਸੁਰਿੰਦਰ ਕੌਰ(40) ਪਤਨੀ ਸੇਵਾ ਰਾਮ ਦਾ ਪੇਟ ਪਿਛਲੇ ਕੁੱਝ ਅਰਸੇ ਤੋਂ ਲਗਾਤਾਰ ਵਧ ਰਿਹਾ ਸੀ ਜਿਸ ਦੇ ਮੱੱਦੇਨਜ਼ਰ ਉਨਾਂ ਨੇ ਕਈ ਡਾਕਟਰਾਂ ਨਾਲ ਸਲਾਹ ਮਸ਼ਵਰਾ ਕੀਤਾ ਪਰ ਕੋਈ ਖਾਸ ਬਿਮਾਰੀ ਸਮਝ ਨਾ ਆ ਸਕੀ ਅਤੇ ਜਦੋਂ ਆਖਰਕਾਰ ਉਨਾਂ ਹਲੀਮਾ ਹਸਪਤਾਲ ਦੇ ਡਾ. ਵੀ. ਪੀ. ਗੋਇਲ ਨਾਲ ਰਾਬਤਾ ਕੀਤਾ ਤਾਂ ਉਨਾਂ ਚੈੱੱਕ ਅੱਪ ਉਪਰੰਤ ਦੱਸਿਆ ਕਿ ਔਰਤ ਦੇ ਪੇਟ ਚ ਰਸੌਲੀ ਦੀ ਸ਼ੱਕ ਲੱੱਗਦੀ ਹੈ ਅਤੇ ਤਸੱਲੀ ਕਰਨ ਲਈ ਉਨਾਂ ਪਹਿਲਾਂ ਉਕਤ ਮਰੀਜ਼ ਦੀ ਸਕੈਨ ਅਤੇ ਬਾਅਦ ਚ ਸੀਟੀਸਕੈਨ ਕਰਵਾਉਣ ਲਈ ਸਲਾਹ ਦਿੱਤੀ। (Halima Hospital)

ਇਹ ਵੀ ਪੜ੍ਹੋ : ਮੋਰੱਕੋ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2122 ਹੋਈ

ਨਤੀਜੇ ਵੱਜੋਂ ਰਸੌਲੀ ਦਾ ਯਕੀਨ ਹੋਣ ਤੇ ਉਕਤ ਔਰਤ ਮਰੀਜ਼ ਦਾ ਸਫਲ ਆਪ੍ਰੇਸ਼ਨ ਕਰਕੇ 13 ਕਿੱਲੋ ਵਜ਼ਨੀ ਰਸੌਲੀ ਕੱੱਢੀ ਗਈ।ਮਰੀਜ਼ ਸੁਰਿੰਦਰ ਕੌਰ ਨੇ ਭਾਵੁਕ ਹੁੰਦਿਆਂ ਦੱੱਸਿਆ ਕਿ ਉਸ ਨੂੰ ਲਗਦਾ ਸੀ ਕਿ ਉਹ ਹੁਣ ਜਿਉੰਦੀ ਨਹੀਂ ਰਹੇਗੀ ਅਤੇ ਡਾ. ਗੋਇਲ ਉਨਾਂ ਲਈ ਫਰਿਸ਼ਤਾ ਬਣ ਕੇ ਬਹੁੜੇ ਹਨ ਜਿਨਾਂ ਸਦਕਾ ਉਨਾਂ ਨੂੰ ਦੁਬਾਰਾ ਜੀਵਨ ਮਿਿਲਆ ਹੈ।

ਮਰੀਜ਼ ਦੇ ਪਤੀ ਸੇਵਾ ਰਾਮ ਨੇ ਡਾ. ਗੋਇਲ ਅਤੇ ਸਮੁੱਚੇ ਸਟਾਫ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਕਤ ਹਸਪਤਾਲ ‘ਚ ਆ ਕੇ ਪਤਾ ਚੱਲਿਆ ਕਿ ਇਸ ਹਸਪਤਾਲ ਚ ਮਾਹਿਰ ਡਾਕਟਰਾਂ ਦੁਆਰਾਂ ਮਰੀਜ਼ਾਂ ਦਾ ਬਹੁਤ ਹੀ ਘੱਟ ਰੇਟਾਂ ਤੇ ਇਲਾਜ਼ ਕੀਤਾ ਜਾਂਦਾ ਹੈ।ਦੱੱਸ ਦਈਏ ਕਿ ਉਕਤ ਹਸਪਤਾਲ ਵਿਖੇ ਵਕਫ ਬੋਰਡ ਦੇ ਪ੍ਰਸਾਸ਼ਕ ਅਤੇ ਏਡੀਜੀਪੀ ਜਨਾਬ ਮੁਹੰਮਦ ਫਿਆਜ਼ ਫਾਰੂਕੀ ਆਈਪੀਐਸ ਅਤੇ ਸੀਈਓ ਜਨਾਬ ਅਬਦੁਲ ਲਤੀਫ ਥਿੰਦ ਦੀ ਦੇਖ ਰੇਖ ਚ ਹਸਪਤਾਲ ਦਿਨ ਦੁੱਗਣੀ ਰਾਤ ਚੌਗੁੱਣੀ ਤਰੱੱਕੀ ਕਰ ਰਿਹਾ ਹੈ।

ਇਹ ਵੀ ਪੜ੍ਹੋ : ਡਿੱਪੂ ਹੋਲਡਰ ਲਾਉਣਗੇ ਧਰਨਾ, ਕੀ ਲੋਕ ਹੋਣਗੇ ਪ੍ਰੇਸ਼ਾਨ ਤੇ ਜਾਣੋ ਪੂਰਾ ਮਾਮਲਾ