ਪਾਕਿ ਕਬੱਡੀ ਟੀਮ ਆਏਗੀ ਪੰਜਾਬ, ਫੈਡਰੇਸ਼ਨ ਨੇ ਮੰਗੀ ਕੇਂਦਰ ਤੋਂ ਇਜਾਜ਼ਤ

Pakistan, Kabaddi Team, Come on Punjab, Federation Asked, Center, Permission

ਪੁਲਵਾਮਾ ਅਟੈਕ ਤੋਂ ਬਾਅਦ ਪਹਿਲੀਵਾਰ ਪਾਕਿਸਤਾਨੀ ਟੀਮ ਆਏਗੀ ਭਾਰਤ, ਕ੍ਰਿਕਟ ਵੀ ਨਹੀਂ ਖੇਡ ਰਿਹਾ ਐ ਭਾਰਤ

ਅਕਤੂਬਰ-ਨਵੰਬਰ ਮਹੀਨੇ ਵਿੱਚ ਪੰਜਾਬ ਵਿੱਚ ਹੋਏਗਾ ਕਬੱਡੀ ਕੱਪ, 8 ਟੀਮਾਂ ਲੈਣਗੀਆਂ ਭਾਗ

ਅਸ਼ਵਨੀ ਚਾਵਲਾ, ਚੰਡੀਗੜ

ਪੁਲਵਾਮਾ ਅਟੈਕ ਤੋਂ ਬਾਅਦ ਪਹਿਲੀਵਾਰ ਪਾਕਿਸਤਾਨੀ ਕਬੱਡੀ ਟੀਮ ਭਾਰਤ ਵਿੱਚ ਕਬੱਡੀ ਕੱਪ ਖੇਡਦੀ ਨਜ਼ਰ ਆਏਗੀ। ਪੰਜਾਬ ਦੀ ਡਿਮਾਂਡ ‘ਤੇ ਨਿਊ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਨੇ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਹੈ ਕਿ ਉਹ ਪੰਜਾਬ ਵਿੱਚ ਹੋਣ ਵਾਲੀ ਕਬੱਡੀ ਕੱਪ ਲਈ ਪਾਕਿਸਤਾਨ ਟੀਮ ਨੂੰ ਸੱਦਾ ਭੇਜ ਸਕਣ। ਨਿਊ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਨੂੰ ਉਮੀਦ ਹੈ ਕਿ ਭਾਰਤ ਸਰਕਾਰ ਉਨਾਂ ਦੀ ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਪਾਕਿਸਤਾਨ ਟੀਮ ਨੂੰ ਭਾਰਤ ਵਿੱਚ ਆ ਕੇ ਖੇਡਣ ਲਈ ਜਰੂਰ ਇਜਾਜ਼ਤ ਦੇਣਗੇ। ਹਾਲਾਂਕਿ ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਪਾਕਿਸਤਾਨੀ ਕ੍ਰਿਕਟ ਨਾਲ ਕੋਈ ਵੀ ਸਬੰਧ ਨਹੀਂ ਰੱਖਿਆ ਹੋਇਆ ਹੈ, ਜਿਸ ਕਾਰਨ ਇਸ ਤਰਾਂ ਦੀ ਕੋਈ ਇਜਾਜ਼ਤ ਮਿਲਣਾ ਮੁਸ਼ਕਿਲ ਜਾਪ ਰਿਹਾ ਹੈ ਪਰ ਕਬੱਡੀ ਵਿੱਚ ਵਿਸ਼ਵ ਦੀਆਂ ਹੋਰਣਾ ਟੀਮਾਂ ਨਾਲ ਪਾਕਿਸਤਾਨ ਦੀ ਟੀਮ ਕਾਫ਼ੀ ਜਿਆਦਾ ਚੰਗੀ ਹੋਣ ਦੇ ਕਾਰਨ ਪੰਜਾਬ ਦੀ ਕੋਸ਼ਸ਼ ਹੈ ਕਿ ਇਸ ਵਿਸ਼ਵ ਕਬੱਡੀ ਕੱਪ ਵਿੱਚ ਪਾਕਿਸਤਾਨ ਦੀ ਟੀਮ ਭਾਰਤ ਵਿੱਚ ਖੇਡਣ ਲਈ ਆਏ।

ਪੰਜਾਬ ਦੇ ਖੇਡ ਵਿਭਾਗ ਵਲੋਂ ਕਬੱਡੀ ਫੈਡਰੇਸ਼ਨ ਨੂੰ ਪੰਜਾਬ ਵਿੱਚ ਕਬੱਡੀ ਕੱਪ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਇਸ ਵਿੱਚ ਵਿਸ਼ਵ ਦੀਆਂ 8 ਟੀਮਾਂ ਭਾਗ ਲੈਣਗੀਆਂ। ਜਿਸ ਵਿੱਚ ਪਾਕਿਸਤਾਨ ਟੀਮ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਅਕਤੂਬਰ-ਨਵੰਬਰ ਮਹੀਨੇ ਵਿੱਚ ਵਿਸ਼ਵ ਕਬੱਡੀ ਕੱਪ ਪੰਜਾਬ ਵਿੱਚ ਕਰਵਾਉਣ ਬਾਰੇ ਤਿਆਰੀਆਂ ਉਲੀਕੀ ਗਈਆਂ ਹਨ। ਜਿਸ ਵਿੱਚ ਵਿਸ਼ਵ ਭਰ ਦੀਆਂ ਚੰਗੀ ਟੀਮਾਂ ਨੂੰ ਪੰਜਾਬ ਸਰਕਾਰ ਖਿਡਾਉਣਾ ਚਾਹੁੰਦੀ ਹੈ, ਇਸ ਲਈ ਚੰਗੀਆਂ ਟੀਮਾਂ ਨੂੰ ਸੱਦਣ ਅਤੇ ਕਬੱਡੀ ਕੱਪ ਨੂੰ ਕਰਵਾਉਣ ਦੀ ਸਾਰੀ ਜਿੰਮੇਵਾਰੀ ਕਬੱਡੀ ਫੈਡਰੇਸ਼ਨ ਨੂੰ ਦਿੱਤੇ ਜਾਣ ਬਾਰੇ ਗੱਲਬਾਤ ਚਲ ਰਹੀਂ ਹੈ।

ਪੰਜਾਬ ਦੇ ਖੇਡ ਵਿਭਾਗ ਵਲੋਂ ਨਿਊ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਨੂੰ ਪੱਤਰ ਭੇਜੇ ਜਾਣ ਤੋਂ ਬਾਅਦ ਕਬੱਡੀ ਫੈਡਰੇਸ਼ਨ ਵਲੋਂ ਕੇਂਦਰ ਸਰਕਾਰ ਨਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਕਿ ਪਾਕਿਸਤਾਨ ਟੀਮ ਨੂੰ ਸੱਦਣ ਤੋਂ ਪਹਿਲਾਂ ਸਰਕਾਰ ਦੀ ਇਜਾਜ਼ਤ ਲੈ ਲਈ ਜਾਵੇ, ਕਿਉਂਕਿ ਪਾਕਿਸਤਾਨ ਟੀਮ ਨੂੰ ਵੀਜ਼ੇ ਦੀ ਵੀ ਜਰੂਰਤ ਪਏਗੀ। ਇਸ ਲਈ ਬਿਨਾਂ ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਪਾਕਿਸਤਾਨ ਟੀਮ ਨੂੰ ਸੱਦਾ ਭੇਜਣਾ ਔਖਾ ਹੈ।

ਅਜੇ ਨਹੀਂ ਦੇ ਸਕਦੇ ਹਾਂ ਜਾਣਕਾਰੀ : ਪ੍ਰਸ਼ਾਦ ਬਾਬੂ

ਨਿਊ ਕਬੱਡੀ ਫੈਡਰੇਸ਼ਨ ਆਫ਼ ਇੰਡੀਆ ਦੇ ਜਰਨਲ ਸਕੱਤਰ ਐਮ.ਵੀ. ਪ੍ਰਸ਼ਾਦ ਬਾਬੂ ਨੇ ਕਿਹਾ ਅਜੇ ਮਹਿਲਾ ਕਬੱਡੀ ਵਿਸ਼ਵ ਕੱਪ ਆ ਰਿਹਾ ਹੈ ਅਤੇ ਇਸ ਤੋਂ ਬਾਅਦ ਦੇਸ਼ ਭਰ ਵਿੱਚ ਸਕੂਲ ਕਬੱਡੀ ਸ਼ੁਰੂ ਹੋਣ ਜਾ ਰਹੀਂ ਹੈ ਅਤੇ ਇਨਾਂ ਦੋਹੇ ਇਵੇਂਟ ‘ਤੇ ਉਨਾਂ ਦਾ ਜਿਆਦਾ ਧਿਆਨ ਹੈ। ਪੰਜਾਬ ਵਿੱਚ ਕਬੱਡੀ ਕੱਪ ਨਵੰਬਰ ਮਹੀਨੇ ਵਿੱਚ ਕਰਵਾਉਣ ਦੀ ਉਮੀਦ ਹੈ ਪਰ ਇਸ ਵਿੱਚ ਪਾਕਿਸਤਾਨੀ ਟੀਮ ਨੂੰ ਸੱਦਾ ਭੇਜਣ ਲਈ ਕੇਂਦਰ ਸਰਕਾਰ ਤੋਂ ਇਜਾਜ਼ਤ ਮੰਗੀ ਗਈ ਹੈ ਜਾਂ ਫਿਰ ਨਹੀਂ ਮੰਗੀ ਗਈ ਹੈ, ਇਸ ਬਾਰੇ ਉਹ ਕੋਈ ਵੀ ਜਾਣਕਾਰੀ ਨਹੀਂ ਦੇਣਗੇ। ਉਨਾਂ ਕਿਹਾ ਕਿ ਇਹ ਮਾਮਲਾ ਵੱਡਾ ਹੈ ਅਤੇ ਸਮਾਂ ਆਉਣ ‘ਤੇ ਹੀ ਕੋਈ ਜਾਣਕਾਰੀ ਦਿੱਤੀ ਜਾਏਗੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Pakistan, Kabaddi Team, Come on Punjab, Federation Asked, Center, Permission