ਹਵਾਈ ਹਮਲੇ ਤੋਂ ਬੌਖਲਾਏੇ ਪਾਕਿ ਵਿਦੇਸ਼ ਮੰਤਰੀ

Pakistan, Foreign Minister, Strikes

ਕਿਹਾ, ਸਾਨੂੰ ਜਵਾਬ ਦੇਣਾ ਆਉਂਦਾ ਹੈ

ਇਸਲਾਮਾਬਾਦ (ਏਜੰਸੀ)। ਭਾਰਤ ਦੀ ਹਵਾਈ ਫੌਜ ਵੱਲੋਂ ਬਾਲਾਕੋਟ ‘ਚ ਕੀਤੇ ਹਮਲੇ ਤੋਂ ਬੌਖਲਾਏ ਪਾਕਿਸਤਾਨ ਨੇ ਹੁਣ ਭਾਰਤ ਨੂੰ ਚੁਣੌਤੀ ਦਿੱਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਨਾਗਰਿਕਾਂ ਨੂੰ ਹੌਂਸਲਾ ਰੱਖਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਜਵਾਬ ਦੇਣਾ ਜਾਣਦਾ ਹੈ।

ਪਾਕਿਸਤਾਨ ਰੇਡੀਓ ‘ਤੇ ਪ੍ਰਕਾਸ਼ਿਤ ਖਬਰ ਮੁਤਾਬਕ ਕੁਰੈਸ਼ੀ ਨੇ ਨਾਗਰਿਕਾਂ ਨੂੰ ਹੌਸਲਾ ਰੱਖਣ ਦੀ ਸਲਾਹ ਦਿੰਦਿਆਂ ਪਾਕਿਸਤਾਨ ਨੂੰ ਸ਼ਾਂਤੀ ਪਸੰਦ ਦੇਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲੇ ਨਾਲ ਪਾਕਿਸਤਾਨੀ ਨਾਗਰਿਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪਾਕਿਸਤਾਨ ਅਜਿਹੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਵਿਚ ਸਮਰੱਥ ਹੈ। ਦੇਸ਼ ਪੂਰੀ ਤਰ੍ਹਾਂ ਸੁਰੱਖਿਆ ਕਾਇਮ ਕਰਨ ਵਿਚ ਸਮਰੱਥ ਹੈ।

ਕੁਰੈਸ਼ੀ ਨੇ ਕਿਹਾ ਕਿ ਇਹ ਸਾਡਾ ਵਿਸ਼ਵਾਸ ਹੈ ਕਿ ਅੱਲ੍ਹਾ ਦੀ ਇੱਕੋ ਇੱਕ ਤਾਕਤ ਹੈ। ਅਸੀਂ ਸ਼ਾਂਤੀ ਪਸੰਦ ਦੇਸ਼ ਹਾਂ। ਅੱਤਵਾਦ ਵਿਰੁੱਧ ਲੜਾਈ ‘ਚ ਅਸੀਂ ਆਪਣੀ ਮਹੱਤਤਾ ਜ਼ਾਹਰ ਕੀਤੀ ਹੈ। ਅਸੀਂ ਕਿਸੇ ਵੀ ਹਾਲਤ ਦਾ ਸਾਹਮਣਾ ਕਰਨ ਵਿਚ ਸਮਰੱਥ ਹਾਂ। ਇਸ ਹਵਾਈ ਹਮਲੇ ‘ਚ ਮੌਲਾਨਾ ਮਸੂਦ ਅਜ਼ਹਰ ਦੇ ਕਰੀਬੀ ਰਿਸ਼ਤੇਦਾਰ ਦੀ ਵੀ ਮੌਤ ਹੋਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

Pakistan, Foreign Minister, Strikes