PAK Vs ENG : ਇੰਗਲੈਂਡ ਨੇ ਪਾਕਿ ਨੂੰ ਦਿੱਤਾ 338 ਦੌਡ਼ਾਂ ਦਾ ਮੁਸ਼ਕਲ ਟੀਚਾ

PAK Vs ENG

PAK Vs ENG: ਬੈਨ  ਸਟੋਕਸ ਨੇ ਖੇਡੀ 84 ਦੌੜਾਂ ਦੀ ਪਾਰੀ

ਕੋਲਕਾਤਾ। ਵਿਸ਼ਵ ਕੱਪ ‘ਚ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ‘ਚ ਮੈਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੂੰ 338 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਨੇ 50 ਓਵਰਾਂ ’ਚ 9 ਵਿਕਟਾਂ ਗੁਆ ਕੇ 337 ਦੌੜਾਂ ਬਣਾਈਆਂ। ਪਾਕਿਸਤਾਨ ਵੱਲੋਂ ਹਰਿਸ ਰੌਫ ਨੇ 3, ਸ਼ਾਹੀਨ ਅਫਰੀਦੀ ਨੇ 2, ਮੁਹੰਮਦ ਵਸੀਮ ਨੇ 2 ਅਤੇ ਇਫਤਿਖਾਰ ਅਹਿਮਦ ਨੇ ਇੱਕ ਵਿਕਟ ਲਈ। PAK Vs ENG

PAK Vs ENG

ਇਸ ਮੈਚ ’ਚ ਇੰਗਲੈਂਡ ਦੇ ਓਪਨਰ ਬੱਲੇਬਾਜ਼ਾਂ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ। ਓਪਨਰ ਬੱਲੇਬਾਜ਼ ਡੇਵਿਡ ਮਲਾਨ ਅਤੇ ਜੌਨੀ ਬੇਅਰਸਟੋ ਨੇ ਪੂਰੀ ਸੂਝ-ਬੂਝ ਨਾਲ ਖੇਡਦਿਆਂ ਪਾਵਰ ਪਲੇਅ ’ਚ ਚੰਗੀਆਂ ਦੌੜਾਂ ਬਣਾਈਆ। ਦੋਵੇਂ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਗੇਂਦਬਾਜ਼ੀ ਨੂੰ ਧਿਆਨ ਨਾਲ ਖੇਡਿਆ ਅਤੇ ਖਰਾਬ ਗੇਂਦਾਂ ‘ਤੇ ਚੌਕੇ ਵੀ ਲਾਏ। ਇਸ ਦੌਰਾਨ ਪਾਕਿਸਤਾਨ ਨੇ ਵੀ ਵਿਕਟ ਲੈਣ ਲਈ 8ਵੇਂ ਅਤੇ 10ਵੇਂ ਓਵਰ ਸਪਿਨਰ ਇਫਤਿਖਾਰ ਅਹਿਮਦ ਨੂੰ ਲਾਇਆ, ਪਰ ਸਫਲਤਾ ਨਹੀਂ ਮਿਲੀ। ਡੇਵਿਡ ਮਲਾਨ 14ਵੇਂ ਓਵਰ ਵਿੱਚ ਅਤੇ ਜੌਨੀ ਬੇਅਰਸਟੋ 19ਵੇਂ ਓਵਰ ਵਿੱਚ ਆਊਟ ਹੋ ਗਏ। PAK Vs ENG

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਦੀਵਾਲੀ ’ਤੇ ਇੱਕ ਹੋਰ ਤੋਹਫਾ

ਪਾਕਿਸਤਾਨੀ ਗੇਂਦਬਾਜ਼ ਨੇ ਮੱਧ ਓਵਰਾਂ ਵਿੱਚ ਰੂਟ ਅਤੇ ਬੇਨ ਸਟੋਕਸ ਤੋਂ ਪਾਰ ਨਹੀਂ ਪਾ ਸਕੇ। ਇਨ੍ਹਾਂ ਦੋਵਾਂ ਵਿਚਾਲੇ 132 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਹੋਈ। ਬੇਅਰਸਟੋ ਨੇ 50 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ। ਜੋਨੀ ਬੇਅਰਸਟੋ ਨੇ ਮੌਜੂਦਾ ਵਿਸ਼ਵ ਕੱਪ ਵਿੱਚ ਆਪਣਾ ਦੂਜਾ ਅਰਧ ਸੈਂਕੜਾ ਲਗਾਇਆ। 11ਵੇਂ ਤੋਂ 40ਵੇਂ ਓਵਰਾਂ ਵਿਚਾਲੇ ਇੰਗਲੈਂਡ ਦੇ ਬੱਲੇਬਾਜ਼ਾਂ ਨੇ 2 ਵਿਕਟਾਂ ਗੁਆ ਕੇ 168 ਦੌੜਾਂ ਬਣਾਈਆਂ। ਦੋਵਾਂ ਨੇ ਅਰਧ ਸੈਂਕੜੇ ਲਗਾਏ ਅਤੇ ਜੋ ਰੂਟ ਵਿਸ਼ਵ ਕੱਪ ਵਿੱਚ 1000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਇੰਗਲਿਸ਼ ਬੱਲੇਬਾਜ਼ ਵੀ ਬਣ ਗਏ।