ਕੱਚੇ ਢਾਰੇ ਤੋਂ ਪੱਕੇ ਮਕਾਨ ਦਾ ਮਾਲਕ ਬਣਿਆ ਭੀਮਾ

Owner, Rigid, Bhima

ਸਾਧ-ਸੰਗਤ ਨੇ ਜ਼ਰੂਰਤਮੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ

ਬਠਿੰਡਾ (ਸੁਖਨਾਮ/ਸੱਚ ਕਹੂੰ ਨਿਊਜ਼,)
ਪਿੰਡ ਬੱਲੂਆਣਾ ਦਾ ਭੀਮਾ ਸਿੰਘ ਹੁਣ ਬੇਫਿਕਰ ਹੋ ਕੇ ਸੌਂਵੇਗਾ ਮੀਂਹ ਆਵੇ ਜਾਂ ਹਨ੍ਹੇਰੀ ਉਸਨੂੰ ਰਾਤ ਜਾਗ ਕੇ ਨਹੀਂ ਕੱਟਣੀ ਪਵੇਗੀ ਕੱਚੇ ਢਾਰੇ ਤੋਂ ਪੱਕੇ ਮਕਾਨ ਦੇ ਮਾਲਕ ਬਣੇ ਭੀਮੇ ਦਾ ਇਹ ਫਿਕਰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਮੁਕਾਇਆ ਹੈ
ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ‘ਤੇ ਚਲਦਿਆਂ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 134 ਕੰਮਾਂ ‘ਚ 19 ਨੰਬਰ ‘ਤੇ ਦਰਜ ਕਾਰਜ ਆਸ਼ਿਆਨਾ ਮੁਹਿੰਮ ਤਹਿਤ ਲਾਚਾਰ, ਬੇਸਹਾਰਾ, ਗਰੀਬ ਵਿਧਵਾਵਾਂ ਨੂੰ ਮਕਾਨ ਬਣਾ ਕੇ ਦੇਣ ‘ਤੇ ਅਮਲ ਕਰਦਿਆਂ ਇਹ ਭਲਾਈ ਦਾ ਕਾਰਜ ਜਰੂਰਤਮੰਦ ਭੀਮਾ ਸਿੰਘ ਦਾ ਮਕਾਨ ਬਣਾ ਕੇ ਕੀਤਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਦੇ ਜਿੰਮੇਵਾਰਾਂ ਨੇ ਦੱਸਿਆ ਕਿ ਭੀਮਾ ਸਿੰਘ ਪੁੱਤਰ ਦਾਰੀ ਸਿੰਘ ਵਾਸੀ ਪਿੰਡ ਬੱਲੂਆਣਾ ਬਲਾਕ ਚੁੱਘੇ ਕਲਾਂ ਦੀ ਆਰਥਿਕ ਹਾਲਤ ਕਾਫੀ ਖਰਾਬ ਹੋਣ ਕਰਕੇ ਉਹ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਮੁਸ਼ਕਲ ਨਾਲ ਗੁਜਾਰਾ ਕਰਦਾ ਹੈ ਉਹ ਆਪਣੀ ਪਤਨੀ ਅਤੇ 2 ਬੱਚਿਆਂ ਇੱਕ ਲੜਕਾ ਅਤੇ ਇੱਕ ਲੜਕੀ ਨਾਲ ਆਪਣੇ ਜੱਦੀ ਕੱਚੇ ਮਕਾਨ ਵਿਚ ਰਹਿ ਰਿਹਾ ਸੀ ਜਦੋਂ ਕਦੇ ਵੀ ਬਰਸਾਤ ਆਉਂਦੀ ਤਾਂ ਉਸਦੇ ਡਿਗੂੰ-ਡਿਗੂੰ ਕਰਦੇ ਘਰ ਵਿਚ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਸੀ ਉਸ ਦੀ ਇਸ ਹਾਲਤ ਨੂੰ ਦੇਖਦਿਆਂ ਬਲਾਕ ਚੁੱਘੇ ਕਲਾਂ ਦੀ ਸਾਧ-ਸੰਗਤ ਵੱਲੋਂ ਵਿਚਾਰ ਕਰਨ ਉਪਰੰਤ ਉਸ ਨੂੰ 2 ਪੱਕੇ ਕਮਰੇ ਬਣਾ ਕੇ ਦਿੱਤੇ ਗਏ
ਇਸ ਨੇਕ ਕਾਰਜ ਵਿਚ ਪਿੰਡ ਦੀ ਸਾਧ-ਸੰਗਤ ਅਤੇ ਜਿੰਮੇਵਾਰ ਸੇਵਾਦਾਰਾਂ ਨੇ ਆਪਣਾ ਭਰਪੂਰ ਯੋਗਦਾਨ ਦਿੱਤਾ
ਇਸ ਮੌਕੇ ਭੀਮਾ ਸਿੰਘ ਅਤੇ ਪਰਿਵਾਰਕ ਮੈਂਬਰਾਂ ਨੇ ਸਾਧ-ਸੰਗਤ ਵੱਲੋਂ ਕੀਤੇ ਇਸ ਨੇਕ ਕਾਰਜ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅਤੇ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਸਥਾਨਕ ਲੋਕਾਂ ਨੇ ਸਾਧ-ਸੰਗਤ ਵੱਲੋਂ ਕੀਤੇ ਇਸ ਮਾਨਵਤਾ ਭਲਾਈ ਦੇ ਕੰਮ ਦੀ ਭਰਪੂਰ ਪ੍ਰਸੰਸਾ ਕੀਤੀ ਇਸ ਮੌਕੇ ਬਲਾਕ ਦੇ ਜਿੰਮੇਵਾਰਾਂ, ਸੇਵਾਦਾਰਾਂ ਅਤੇ ਸਾਧ-ਸੰਗਤ ਨੇ ਪੂਰੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾਈਆਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।