ਤੁਰਕੀ-ਸੀਰੀਆ ’ਚ ਫਿਰ ਭੂਚਾਲ, 3 ਮੌਤਾਂ

ਪਹਿਲੇ ਭੂਚਾਲ ਨਾਲ ਕਮਜ਼ੋਰ ਹੋਈਆਂ ਇਮਾਰਤਾਂ ਡਿੱਗੀਆਂ

ਅੰਕਾਰਾ। ਤੁਰਕੀ ਅਤੇ ਸਰੀਆ ’ਚ 14 ਦਿਨਾਂ ਬਾਅਦ ਇੱਕ ਵਾਰ ਫਿਰ ਸੋਮਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਐਕਟ ਸਕੇਲ ’ਤੇ ਇਸ ਦੀ ਤੀਬਰਤਾ 6.4 ਰਹੀ। ਇਸ ’ਚ ਤਿੰਨ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਹੇ। ਉੱਥੇ ਹੀ, 294 ਜਖ਼ਮੀ ਹੋ ਗਏ। ਇਸ ਦਾਕੇਂਦਰ ਹਤਾਇ ਪ੍ਰਾਂਤ ਦਾ ਅੰਤਾਕਿਆ ਸ਼ਹਿਰ ਹੈ। ਭੂਚਾਲ ਦੀ ਡੂੰਘਾਈ 2 ਕਿਲੋਮੀਟਰ ਤੱਕ ਰਹੀ। ਇਸ ਤੋਂ ਬਾਅਦ ਆੲੈ ਆਫਟਰ ਸ਼ਾਕਸ ਦੀ ਤੀਬਰਤਾ 3.4 ਤੋਂ 5.8 ਰਹੀ। ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਈ ਅਜਿਹੀਆਂ ਇਮਾਰਤਾਂ ਡਿੱਗੀਆਂ ਹਨ ਜੋ 6 ਫਰਵਰੀ ਨੂੰ ਆਏ ਤਿੰਨ ਭੂਚਾਲਾਂ ਨਾਲ ਕਮਜ਼ੋਰ ਪੈ ਗਈਆਂ ਸਨ। ਕਈ ਲੋਕ ਮਲਬੇ ’ਚ ਫਸੇ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦਾ ਅੰਕੜਾ ਵਧ ਸਕਦਾ ਹੈ।

 

68 ਘੰਟੇ ’ਚ 11 ਭੂਚਾਲ ਆਏ | 2023 Turkey–Syria earthquakes

ਤੁਰਕੀਏ-ਸੀਰੀਆ ਬਾਰਡਰ ਵਾਲੇ ਇਲਾਕੇ ’ਚ 68 ਘੰਟਿਆਂ ’ਚ 11 ਭੂਚਾਲ ਆਏ ਹਨ। ਤੁਰਕੀਏ ਦੀ ਅਨਾਦੋਲੁ ਸਮਾਚਾਰ ਏਜੰਸੀ ਦੇ ਸਰਕਾਰੀ ਸੂਤਰਾਂ ਦੇ ਮੁਤਾਬਿਕ 3 ਥਾਵਾਂ ’ਤੇ ਖੋਜ ਅਤੇ ਬਚਾਅ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋਮਵਾਰ ਨੂੰ ਆਏ ਭੂਚਾਲ ਦੇ ਝਟਕੇ ਲੇਬਨਾਨ, ਇਜਾਇਲ ਅਤੇ ਸਾਈਪ੍ਰਸ ’ਚ ਵੀ ਮਹਿਸੂਸ ਕੀਤੇ ਗਏ। ਯੂਰਪੀਅਨ ਮੈਡੀਟੇਰੇਨਿਯਮ ਸੀਸਮੋਲਾਜਿਕਲ ਸੈਂਟਰ ਦੇ ਮੁਤਾਬਿਕ, ਅਜੇ ਅੱਗੇ ਹੋਰ ਆਫ਼ਟਰ ਸ਼ਾਕਸ ਝੱਲਣੇ ਪੈ ਸਕਦੇ ਹਨ।

ਮੈਪ ਨਾਲ ਸਮਝੋ ਕਿੱਥੇ ਆਇਆ ਦੇਰ ਰਾਤ ਭੂਚਾਲ

2023 Turkey–Syria earthquakes
6 ਫਰਵਰੀ ਨੂੰ ਤੁਰਕੀ-ਸਰੀਆ ’ਚ ਆਏ 7.8 ਤੀਬਰਤਾ ਦੇ ਭੂਚਾਲ ਤੋਂ ਬਾਅਦ 20 ਫਰਵਰੀ ਨੂੰ ਅੰਤਾਕਿਆ ਸ਼ਹਿਰ ’ਚ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। (ਇਹ ਸੰਕੇਤਕ ਨਕਸ਼ਾ ਹੈ। ਸੋਰਸ- ਨਿਊਯਾਰਕ ਟਾਈਮਜ਼)

ਅਜੇ ਤੱਕ ਕਈ ਲੋਕ ਮਲਬੇ ’ਚ ਦਬੇ | 2023 Turkey–Syria earthquakes

ਅੰਤਾਕਿਆ ਪ੍ਰਾਂਤ ਦੇ ਹਤਾਇ ਸ਼ਹਿਰ ’ਚ ਕਈ ਲੋਕ ਮਲਬੇ ਵਿੱਚ ਦਬੇ ਹੋੲੈ ਹਨ, ਜਿਨ੍ਹਾਂ ਦੀ ਹਾਲਤ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉੱਥੇ ਹੀ ਸੀਰੀਆ ਦੇ ਵਿਰੋਧੀਆਂ ਵਾਲੇ ਇਲਾਕੇ ’ਚ 150 ਲੋਕ ਜਖ਼ਮੀ ਹੋਏ ਹਨ। ਸਮਾਂਦਾਗ ਦੇ ਮੇਅਰ ਰੈਫਿਕ ਇਰਿਲਾਮਾਜ ਨੇ ਲੋਕਲ ਟੀਵੀ ਚੈਨਲ ਨੂੰ ਦੱਸਿਆ ਕਿ ਲੋਕਾਂ ਲਈ ਸ਼ੈਲਟਰ ਦੀ ਸਮੱਸਿਆ ਕਾਫ਼ੀ ਵੱਡੀ ਹੈ। ਮਾਂ-ਬਾਪ ਆਪਣੇ ਬੱਚਿਆਂ ਨਾਲ ਕੜਾਕੇ ਦੀ ਠੰਢ ’ਚ ਰਹਿਣ ਲਈ ਮਜ਼ਬੂਰ ਹਨ। ਅਸੀਂ ਪੁਲਿਸ ਵਾਲਿਆਂ ਨੂੰ ਹਰ ਬਿਲਡਿੰਗ ਦੇ ਸਾਹਮਣੇ ਖੜ੍ਹਾ ਨਹੀਂ ਕਰ ਸਕਦੇ।

6 ਫਰਵਰੀ ਨੂੰ ਆਏ 3 ਵੱਡੇ ਭੂਚਾਲਾਂ ’ਚ ਮਰਨ ਵਾਲਿਆਂ ਦੀ ਗਿਣਤੀ 47 ਹਜ਼ਾਰ ਤੋਂ ਪਾਰ

6 ਫਰਵਰੀ ਨੂੰ ਆਏ ਤਿੰਨ ਵੱਡੇ ਭੂਚਾਲਾਂ ਨਾਲ ਤੁਰਕੀ ਤੇ ਸੀਰੀਆ ’ਚ ਮਰਨ ਵਾਲਿਆਂ ਦੀ ਗਿਣਤੀ 47 ਹਜ਼ਾਰ ਤੋਂ ਜ਼ਿਆਦਾ ਹੋ ਚੁੱਕੀ ਹੈ। ਤੁਰਕੀ ’ਚ 41000 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੀਰੀਆ ’ਚ 5800 ਤੋਂ ਜ਼ਿਆਦਾ ਲੋਕ ਮਾਰੇ ਗੲੈ ਹਨ। ਵਿਸ਼ਵ ਸਿਹਤ ਸੰਗਠਨ (WHO) ਮੁਤਾਬਿਕ ਦੋਵਾਂ ਦੇਸ਼ਾਂ ’ਚ 2 ਕਰੋੜ 60 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਮੱਦਦ ਦੀ ਜ਼ਰੂਰਤ ਹੈ। ਪਿਛਲੇ 75 ਸਾਲਾਂ ’ਚ ਪਹਿਲੀ ਵਾਰ WHO ਐਨੇ ਵੱਡੇ ਪੱਧਰ ’ਤੇ ਰੈਸਕਿਊ ਆਪ੍ਰੇਸ਼ਨ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ