ਚੰਗੀ ਖ਼ਬਰ : ਹੁਣ ਮਿਊਚੁਅਲ ਫੰਡ ਦੇ ਬਦਲੇ ਮਿਲੇਗੀ ਲੋਨ ਦੀ ਸੁਵਿਧਾ

Mutual Fund

ਦੇਸ਼ ਦੀਆਂ ਮੋਹਰੀ ਇਨਵੈਸਟਮੈਂਟ ਸਰਵਿਸਿਜ਼ ਕੰਪਨੀਆਂ ਵਿੱਚੋਂ ਇੱਕ ਜਿਓਜਿਤ ਫਾਇਨੈਂਸ਼ੀਅਲ ਸਰਵਿਸਿਜ਼ ਦੀ ਸਹਾਇਕ ਕੰਪਨੀ ਤੇ ਐਨਬੀਐਫਸੀ ਜਿਓਜਿਤ ਕ੍ਰੈਡਿਟਸ ਨੇ ‘ਮਿਊਚੁਅਲ ਫੰਡ (Mutual Fund) ਦੇ ਬਦਲੇ ਲੋਨ’ (ਲੋਨ ਅਗੇਂਸਟ ਮਿਊਚੁਅਲ ਫੰਡ) ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਨਿਵੇਸ਼ਕ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਕਾਫ਼ੀ ਘੱਟ ਸਮੇਂ ਵਿੱਚ ਬਿਨਾ ਕਿਸੇ ਵੀ ਪਰੇਸ਼ਾਨੀ ਦੇ 10 ਹਜ਼ਾਰ ਰੁਪਏ ਤੋਂ ਜ਼ਿਆਦਾ ਰਕਮ ਦਾ ਲੋਨ ਲੈ ਸਕਦੇ ਹਨ ਲੋਨ ਅਗੇਂਸਟ ਮਿਊਚੁਅਲ ਫੰਡਜ਼ ਦੇ ਜ਼ਰੀਏ ਨਿਵੇਸ਼ਕ ਆਪਣੇ ਮਿਊਚੁਅਲ ਫੰਡ ਨਿਵੇਸ਼ ਨੂੰ ਗਿਰਵੀ ਰੱਖ ਕੇ ਕੁਝ ਸਮੇਂ ਦੀ ਆਪਣੀ ਲਿਕਵੀਡਿਟੀ ਨਾਲ ਜੁੜੀ ਜ਼ਰੂਰਤ ਪੂਰੀ ਕਰਨ ਲਈ ਜੀਓਜਿਤ ਆਨਲਾਈਨ ਕ੍ਰੇਡਿਟ ਫੈਸੀਲਿਟੀ ਜ਼ਰੀਏ ਤੁਰੰਤ ਫੰਡ ਜੁਟਾ ਸਕਦੇ ਹਨ।

ਥੋੜੇ੍ਹ ਸਮੇਂ ’ਚ ਮਿਲ ਜਾਂਦੈ ਲੋਨ: | Mutual Fund

ਨਿਵੇਸ਼ਕ ਘਰ ਬੈਠੇ ਆਪਣੀ ਸੁਵਿਧਾ ਦੇ ਅਨੁਸਾਰ ਮਿਊਚੁਅਲ ਫੰਡ ਦੇ ਬਦਲੇ ਲੋਨ ਲੈ ਸਕਦੇ ਹਨ ਤੇ ਤੁਰੰਤ ਡਿਸਬਰਸਲ ਪਾ ਸਕਦੇ ਹਨ। ਮਿਊਚੁਅਲ ਫੰਡ ਦੀ ਮਾਲਕੀਅਤ ਨਿਵੇਸ਼ਕਾਂ ਕੋਲ ਹੀ ਰਹੇਗੀ ਤੇ ਉਨ੍ਹਾਂ ’ਤੇ ਰਿਟ ਪ੍ਰਾਪਤ ਕਰਨਾ ਜਾਰੀ ਰੱਖਣਗੇ ਪਰ ਲੋਨ ਤਾਰੇ ਬਿਨਾਂ ਉਨ੍ਹਾਂ ਨੂੰ ਰਿਡੀਮ ਨਹੀਂ ਕਰ ਸਕਣਗੇ।

ਇਹ ਵੀ ਪੜ੍ਹੋ: ਬਠਿੰਡਾ ‘ਚ ਸਕੂਲ ਵੈਨ-ਕੈਂਟਰ ਦੀ ਟੱਕਰ. 11 ਬੱਚੇ ਜ਼ਖਮੀ

ਨਿਵੇਸ਼ਕ ਕਿਸੇ ਵੀ ਸਮੇਂ ਲੋਨ ਲੈ ਸਕਦੇ ਹਨ ਤੇ ਲੋਨ ਦੀ ਰਾਸ਼ੀ ਕੁਝ ਘੰਟਿਆਂ ਵਿੱਚ ਉਨ੍ਹਾਂ ਦੇ ਰਜ਼ਿਸਟਰਡ ਬੈਂਕ ਅਕਾਊਂਟ ਵਿੱਚ ਕ੍ਰੈਡਿਟ ਹੋ ਜਾਵੇਗੀ। ਨਿਵੇਸ਼ਕ ਬਿਨਾਂ ਕਿਸੇ ਪ੍ਰੀਪੇਮੈਂਟ ਜਾਂ ਫੋਰਕਲੋਜਰ ਚਾਰਜ ਦੇ ਆਪਣੇ ਲੋਨ ਦਾ ਭੁਗਤਾਨ ਕਰ ਸਕਦੇ ਹਨ। ਨਿਵੇਸ਼ਕ ਵੱਲੋਂ ਖਰਚ ਕੀਤੀ ਗਈ ਰਕਮ ’ਤੇ ਲੋਨ ਦੀ ਮਿਆਦ ਦਾ ਹੀ ਵਿਆਜ਼ ਲਿਆ ਜਾਵੇਗਾ।

ਐਲਏਐਮਐਫ਼ ਲਾਂਚ ਕਰਨ ਵਿੱਚ ਜੀਓਜਿਤ ਕ੍ਰੇਡਿਟਸ ਦੇ ਬਿਜਨਸ ਹੈੱਡ ਬਜੌਏ ਅੰਥਰਾਪਰ ਨੇ ਕਿਹਾ, ‘‘ਘੱਟ ਸਮੇਂ ਲਈ ਰੁਪਏ ਦੀ ਜ਼ਰੂਰਤ ਵਧ ਰਹੀ ਹੈ ਕਿਉਂਕਿ ਮੰਗ ਤੇਜ਼ ਹੋ ਰਹੀ ਹੈ ਤੇ ਡਿਜੀਟਲ ਟਰਾਂਜੈਕਸ਼ਨ ਦਾ ਵਿਸਥਾਰ ਤੇਜ਼ੀ ਨਾਲ ਹੋ ਰਿਹਾ ਹੈ। ਲੋਨ ਅਗੇਂਸਟ ਮਿਊਚੁਅਲ ਫੰਡ ਵਰਗੇ ਸਾਡੇ ਨਵੇਂ ਡਿਜ਼ੀਟਲ ਪ੍ਰੋਡੈਕਟ ਨਾਲ ਨਿਵੇਸ਼ਕਾਂ ਨੂੰ ਬਹੁਤ ਮੱਦਦ ਮਿਲੇਗੀ ਜੋ ਆਪਣੀ ਲੰਮੀ ਮਿਆਦ ਦੀ ਧਨ ਸਿਰਜਣ ਅਤੇ ਨਿਵੇਸ਼ ਨਾਲ ਜੁੜੀ ਯੋਜਨਾ ਦੇ ਤਹਿਤ ਮਿਊਚੁਅਲ ਫੰਡ ਨੂੰ ਰਿਡੀਮ ਕੀਤੇ ਬਿਨਾ ਪ੍ਰਤੀਯੋਗੀ ਦਰਾਂ ’ਤੇ ਲੋਨ ਲੈ ਸਕਦੇ ਹਨ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ