ਭ੍ਰਿਸ਼ਟ ਅਫ਼ਸਰਾਂ ‘ਤੇ ਨੱਥ : ਪੀਐੱਮ ਮੋਦੀ ਸਰਕਾਰ ਨੇ 15 ਅਫ਼ਸਰਾਂ ਦੀ ਛੁੱਟੀ ਕੀਤੀ

Prime Minister

ਭ੍ਰਿਸ਼ਟ ਅਫ਼ਸਰਾਂ ‘ਤੇ ਨੱਥ : ਪੀਐੱਮ ਮੋਦੀ ਸਰਕਾਰ ਨੇ 15 ਅਫ਼ਸਰਾਂ ਦੀ ਛੁੱਟੀ ਕੀਤੀ

ਏਜੰਸੀ, ਨਵੀਂ ਦਿੱਲੀ

ਸਰਕਾਰ ਨੇ ਕੇਂਦਰੀ ਅਪ੍ਰਤੱਖ ਟੈਕਸ ਤੇ ਸਰਹੱਦੀ ਟੈਕਸ ਬੋਰਡ (ਸੀਬੀਆਈਸੀ) ਦੇ ਮੁੱਖ ਕਮਿਸ਼ਨਰ, ਕਮਿਸ਼ਨਰ, ਅਡੀਸ਼ਨਲ ਕਮਿਸ਼ਨ ਤੇ ਡਿਪਟੀ ਕਮਿਸ਼ਨਰ ਪੱਧਰ ਦੇ 15 ਸੀਨੀਅਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਜ਼ੂਰਰੀ ਸੇਵਾ ਮੁਕਤੀ ਦੇ ਦਿੱਤੀ ਹੈ। ਸਰਕਾਰ ਨੇ ਪਿਛਲੇ ਹਫ਼ਤੇ ਆਮਦਨ ਟੈਕਸ ਵਿਭਾਗ ਦੇ 12 ਸੀਨੀਅਰ ਅਧਿਕਾਰੀਆਂ ਨੂੰ ਜ਼ਰੂਰੀ ਸੇਵਾ ਮੁਕਤੀ ਦਿੱਤੀ ਸੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਹਨ ਤੇ ਕੁਝ ਮਾਮਲੇ ‘ਚ ਹਾਲੇ ਵੀ ਜਾਂਚ ਚੱਲ ਰਹੀ ਹੈ ਇਸ ਦੇ ਮੱਦੇਨਜ਼ਰ ਇਨ੍ਹਾਂ ਅਧਿਕਾਰੀਆਂ ਨੂੰ ਜ਼ਰੂਰੀ ਸੇਵਾ ਮੁਕਤੀ ਦਿੱਤੀ ਗਈ ਹੈ।

ਇੱਕ ਹਫ਼ਤੇ ਪਹਿਲਾਂ ਵੀ 12 ਅਫਸਰਾਂ ਨੂੰ ਦਿੱਤਾ ਸੀ ਝਟਕਾ

ਇੱਕ ਹਫ਼ਤੇ ਪਹਿਲਾਂ ਹੀ ਮੋਦੀ ਸਰਕਾਰ ਨੇ ਆਮਦਨ ਕਰ ਵਿਭਾਗ ਦੇ 12 ਸੀਨੀਅਰ ਅਧਿਕਾਰੀਆਂ ਨੂੰ ਜ਼ਬਰਦਸਤੀ ਸੇਵਾ ਮੁਕਤ ਕਰ ਦਿੱਤਾ ਸੀ। ਜਿਨ੍ਹਾਂ ਅਧਿਕਾਰੀਆਂ ‘ਤੇ ਐਕਸ਼ਨ ਹੋਇਆ ਸੀ, ਉਨ੍ਹਾਂ ‘ਚੋਂ ਇੱਕ ਜੁਆਇੰਟ ਕਮਿਸ਼ਨਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਸਨ। ਇਨ੍ਹਾਂ ਅਫ਼ਸਰਾਂ ‘ਤੇ ਰਿਸ਼ਵਤ, ਵਸੂਲੀ, ਇੱਕ ‘ਤੇ ਮਹਿਲਾ ਅਫਸਰਾਂ ਦਾ ਜਿਣਸੀ ਸੋਸ਼ਣ ਕਰਨ ਦੇ  ਗੰਭੀਰ ਦੋਸ਼ ਲੱਗੇ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।