ਲੋਕ ਸਭਾ ‘ਓ ਨਹੀਂ ਲਿਆਂਦਾ ਜਾ ਸਕਿਆ ਬੇਭਰੋਸਗੀ ਮਤਾ, ਕਾਰਵਾਈ ਕੱਲ੍ਹ ਤੱਕ ਮੁਲਤਵੀਂ

LokSabha, Brought, Justice, Unanimous, Resolution, Adjourned, Tomorrow

ਅੰਨਾਦਰਮੁਕ ਤੇ ਟੀਆਰਐਸ ਦੇ ਮੈਂਬਰਾਂ ਨੇ ਮੰਗਾਂ ਨੂੰ ਲੈ ਕੇ ਕੀਤਾ ਹੱਲਾ

  • ਟੀਆਰਐਸ ਦੇ ਮੈਂਬਰਾਂ ਨੇ ਲਾਏ ‘ਇੱਕ ਦੇਸ਼ ਇੱਕ ਕਾਨੂੰਨ ਦੇ ਨਾਅਰੇ

ਨਵੀਂ ਦਿੱਲੀ (ਏਜੰਸੀ)। ਵੱਖ-ਵੱਖ ਮੰਗਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ‘ਚ ਅੱਜ ਵੀ ਬੇਭਰੋਸਗੀ ਮਤੇ ਨੂੰ ਸਦਨ ਸਾਹਮਣੇ ਨਹੀਂ ਰੱਖਿਆ ਜਾ ਸਕਿਆ ਤੇ ਇੱਕ ਵਾਰ ਸਥਗਨ ਤੋਂ ਬਾਅਦ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਵਿਰੋਧੀਆਂ ਦੇ ਹੰਗਾਮੇ ਕਾਰਨ ਸਵੇਰੇ ਪ੍ਰਸ਼ਨ ਕਾਲ ਨਹੀਂ ਹੋ ਸਕਿਆ ਤੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਚੰਦ ਮਿੰਟਾਂ ਦੇ ਅੰਦਰ ਹੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ।

ਇਹ ਵੀ ਪੜ੍ਹੋ : ਨੇਕ ਕਾਰਜਾਂ ’ਚ ਸਮਾਂ ਲਗਾਓ

ਕਾਰਵਾਈ ਦੁਬਾਰਾ ਸ਼ੁਰੂ ਹੋਣ ‘ਤੇ ਅੰਨਾਦਰਮੁਕ ਤੇ ਤੇਲੰਗਾਨਾ ਕੌਮੀ ਕਮੇਟੀ (ਟੀਆਰਐਸ) ਦੇ ਮੈਂਬਰ ਆਪਣੀ-ਆਪਣੀ ਮੰਗਾਂ ਦੇ ਸਮਰੱਥਨ ‘ਚ ਬੈਨਰ ਤੇ ਪਲੇਕਾਰਡ ਲੈ ਕੇ ਸਪੀਕਰ ਦੇ ਆਸਣ ਨੇੜੇ ਪਹੁੰਚ ਕੇ ਨਾਅਰੇਬਾਜ਼ੀ ਕਰਨ ਲੱਗੇ ਜਦੋਂਕਿ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਕਾਵੇਰੀ ਨਦੀ ਪ੍ਰਬੰਧਨ ਬੋਰਡ ਗਠਿਤ ਕਰਨ ਤੇ ਟੀਆਰਐਸ ਦੇ ਮੈਂਬਰ ‘ਇੱਕ ਦੇਸ਼ ਇੱਕ ਕਾਨੂੰਨ’ ਦੇ ਪਲੇਕਾਰਡ ਲਈ ਨਾਅਰੇਬਾਜ਼ੀ ਕਰ ਰਹੇ ਸਨ।

ਰੌਲੇ-ਰੱਪੇ ਤੇ ਹੰਗਾਮੇ ਦਰਮਿਆਨ ਹੀ ਸਪੀਕਰ ਨੇ ਜ਼ਰੂਰੀ ਦਸਤਾਵੇਜ਼ ਸਦਨ ਪਟਲ ‘ਤੇ ਰਖਵਾਏ। ਉਨ੍ਹਾਂ ਕਿਹਾ ਕਿ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਕੁਝ ਕਹਿਣਾ ਚਾਹੁੰਦੇ ਹਨ। ਸ੍ਰੀ ਕੁਮਾਰ ਨੇ ਖੜੇ ਹੋ ਕੇ ਕਿਹਾ ਕਿ ਸਰਕਾਰ ਬੇਭਰੋਸਗੀ ਮਤੇ ਸਮੇਤ ਕਿਸੇ ਵੀ ਮੁੱਦੇ ‘ਤੇ ਚਰਚਾ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਪੂਰਨ ਬਹੁਮਤ ਹੈ। ਕੁਮਾਰ ਨੇ ਮੈਂਬਰਾਂ ਨੂੰ ਸ਼ਾਂਤ ਰਹਿਣ ਤੇ ਸੀਟਾਂ ‘ਤੇ ਜਾਣ ਦੀ ਅਪੀਲ ਕੀਤੀ। ਪਰ ਆਸਣ ਕੋਲ ਨਾਅਰੇਬਾਜ਼ੀ ਕਰ ਰਹੇ ਮੈਂਬਰਾਂ ‘ਤੇ ਉਨ੍ਹਾਂ ਦੀ ਅਪੀਲ ਦਾ ਕੋਈ ਅਸਰ ਨਹੀਂ ਹੋਇਆ। ਉਸ ਤੋਂ ਬਾਅਦ ਸ੍ਰੀਮਤੀ ਮਹਾਜਨ ਨੇ ਵੀ ਮੈਂਬਰਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਦਨ ‘ਚ ਵਿਵਸਥਾ ਨਹੀਂ ਹੋਵੇਗੀ, ਉਹ ਮਤੇ ਦੇ ਸਮਰੱਥਨ ਵਾਲੇ 50 ਮੈਂਬਰਾਂ ਦੀ ਗਿਣਤੀ ਨਹੀਂ ਕਰ ਸਕਦੀ।