ਸ਼ੂਗਰ ਮਿੱਲ ‘ਤੇ ਅਜੇ ਤੱਕ ਕਾਰਵਾਈ ਨਹੀਂ : ਆਪ

Sugar, Mill 

ਚੰਡੀਗੜ੍ਹ (ਏਜੰਸੀ)। ਆਮ ਆਦਮੀ ਪਾਰਟੀ ਨੇ ਪੰਜਾਬ ਅੰਮ੍ਰਿਤਸਰ ਜ਼ਿਲ੍ਹੇ ‘ਚ ਕੀੜੀ ਅਫਗਾਨਾ ਪਿੰਡ ਦੀ ਚੱਡਾ ਸ਼ੂਗਰ ਮਿੱਲ ਤੋਂ ਬਿਆਸ ਨਦੀ ‘ਚ ਸੁੱਟੇ ਗਏ ਸ਼ੀਰਾ ਮਾਮਲੇ ‘ਚ ਹੁਣ ਤੱਕ ਕੋਈ ਕਾਰਵਾਰਈ ਨਾ ਹੋਣ ‘ਤੇ ਪੁਲਿਸ ਤੇ ਪ੍ਰਸ਼ਾਸਨ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕੀਤੇ ਹਨ ਨਦੀ ਦਾ ਪਾਣੀ ਜ਼ਹਿਰੀਲਾ ਹੋਣ ‘ਤੇ ਅਣਗਿਣਤੀ ਮਛਲੀਆਂ ਅਤੇ ਜੀਵ-ਜੰਤੂ ਮਰ ਗਏ ਸਨ।

ਇਹ ਪਾਣੀ ਪੀਣਯੋਗ ਨਹੀਂ ਰਿਹਾ ਅਤੇ ਸਿੰਚਾਈ ਦੇ ਲਾਇਕ ਵੀ ਨਹੀਂ ਜ਼ਹਿਰੀਲਾ ਪਾਣੀ ਪੰਜਾਬ ਦੇ ਹੋਰ ਕਈ ਜ਼ਿਲ੍ਹਿਆਂ ਤੱਕ ਪਹੁੰਚ ਗਿਆ। ਪੁਲਿਸ ਵੱਲੋਂ ਹੁਣ ਤੱਕ ਐਫਆਈਆਰ ਤੱਕ ਦਰਜ ਨਹੀਂ ਕੀਤੀ ਗਈ ‘ਆਪ’ ਦੇ ਪ੍ਰਦੇਸ਼ ਜਨਰਲ ਸਕੱਤਰ ਐਡਵੋਕੇਟ ਦਿਨੇਸ਼ ਚੱਡਾ ਨੇ ਸੋਮਵਾਰ ਨੂੰ ਕਿਹਾ ਕਿ ਇਸ ਮਾਮਲੇ ‘ਚ ਐਫਆਈਆਰ ਦਰਜ ਹੋਣੀ ਬਣਦੀ ਸੀ ਜੋ ਅੱਜ ਤੱਕ ਨਹੀਂ ਹੋਈ ਹੈ। ਉਨ੍ਹਾਂ ਨੇ ਐੱਸਐੱਸਪੀ ਬਟਾਲਾ ਅਤੇ ਡੀਜੀਪੀ ਨੂੰ ਵੀ ਲਿਖਤ ਸ਼ਿਕਾਇਤ ਭੇਜ ਕੇ ਖੰਡ ਮਿੱਲ ਦੇ ਮਾਲਕਾਂ/ਪ੍ਰਬੰਧਕਾਂ ਅਤੇ ਉਸ ਨਾਲ ਮਿਲੀਭੁਗ ਕਰਨ ਵਾਲੇ ਅਫਸਰਾਂ ਖਿਲਾਫ ਤੁਰੰਤ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ।