ਅਹਿਮਦਗੜ੍ਹ ਸਬਡਵੀਜਨ ਦੇ ਨੌਂ ਆਈਲਟਸ ਕੇਂਦਰ ਅਗਲੇ ਹੁਕਮਾਂ ਤੱਕ ਬੰਦ : ਮਹੇਸ਼ ਸ਼ਰਮਾ

IELTS-Centerss
ਅਹਿਮਦਗੜ੍ਹ ਸਬ ਡਵੀਜਨ ਅਧੀਨ ਪੈਂਦੇ ਇੱਕ ਆਈਲੈਟਸ ਸੈਂਟਰ ਵਿਖੇ ਚੈਕਿੰਗ ਕਰਦੇ ਹੋਏ ਐੱਸ ਡੀ ਐੱਮ ਹਰਬੰਸ ਸਿੰਘ ਅਤੇ ਡੀ ਐੱਸ ਪੀ ਦਵਿੰਦਰ ਸਿੰਘ ਸੰਧੂ।

(ਗੁਰਤੇਜ਼ ਜੋਸ਼ੀ )ਮਾਲੇਰਕੋਟਲਾ/ ਅਹਿਮਦਗੜ੍ਹ। ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸੰਯਮ ਅਗਰਵਾਲ ਦੀ ਰਹਿਨੁਮਾਈ ਹੇਠ ਇਲਾਕੇ ਦੇ ਆਈਲੈਟਸ ਸੈਂਟਰਾਂ ਅਤੇ ਕੋਚਿੰਗ ਸੈਂਟਰਾਂ ‘ਤੇ ਸ਼ੁਰੂ ਕੀਤੀ ਸਖ਼ਤੀ ਨੂੰ ਅੱਗੇ ਵਧਾਉਂਦਿਆਂ ਸਬ ਡਵੀਜ਼ਨ ਅਹਿਮਦਗੜ੍ਹ (IELTS Centers) ਅਧੀਨ ਚੱਲ ਰਹੇ ਘੱਟੋ ਘੱਟ ਨੌਂ ਆਈਲੈਟਸ ਸੈਂਟਰਾਂ ਦੇ ਪ੍ਰਬੰਧਕਾਂ ਨੂੰ ਪ੍ਰਸ਼ਾਸਣ ਵੱਲੋਂ ਉਸ ਵੇਲੇ ਤੱਕ ਕੰਮ ਬੰਦ ਰੱਖਣ ਦੇ ਹੁਕਮ ਕੀਤੇ ਹਨ ਜਦੋਂ ਤੱਕ ਸਰਕਾਰੀ ਹਦਾਇਤਾਂ ਦੀ ਪਾਲਣਾ ਦੇ ਸਬੂਤ ਨਹੀਂ ਪੇਸ਼ ਕੀਤੇ ਜਾਂਦੇ।

ਇਹ ਵੀ ਪੜ੍ਹੋ : ਬਰਸਾਤ ਦੇ ਮੌਸਮ ਵਿੱਚ ਕੀੜਿਆਂ ਨੂੰ ਘਰ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਟਿੱਪਸ

ਜਾਣਕਾਰੀ ਅਨੁਸਾਰ ਐੱਸ ਡੀ ਐੱਮ ਅਹਿਮਦਗੜ੍ਹ ਹਰਬੰਸ ਸਿੰਘ ਅਤੇ ਡੀ ਐੱਸ ਪੀ ਦਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਮਾਰੇ ਗਏ ਛਾਪਿਆਂ ਤੋਂ ਬਾਅਦ ਅਹਿਮਦਗੜ੍ਹ ਦੇ ਚਾਰ ਅਤੇ ਸੰਦੌੜ ਦੇ ਪੰਜ ਆਈਲੈਟਸ ਕੇਂਦਰਾਂ ਨੂੰ ਅਗਲੇਰੇ ਹੁਕਮਾਂ ਤੱਕ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਅੱਜ ਕੀਤੀ ਗਈ ਕਾਰਵਾਈ ਤੋਂ ਬਾਅਦ ਐੱਸ ਡੀ ਐੱਮ ਹਰਬੰਸ ਸਿੰਘ ਨੇ ਦੱਸਿਆ ਕਿ ਜਿਆਦਾਤਰ ਕੇਂਦਰਾਂ ਦੇ ਪ੍ਰਬੰਧਕਾਂ ਨੇ ਬੀਤੇ ਸਮੇਂ ਦੌਰਾਨ ਸ਼ੁਰੂ ਕੀਤੀ ਗਈ ਸਖਤੀ ਤੋਂ ਬਾਅਦ ਉਨ੍ਹਾਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਦਸਤਾਵੇਜ ਦਿਖਾ ਦਿੱਤੇ ਸਨ ਪਰ ਕੁੱਝ ਨੇ ਚੈਕਿੰਗ ਦੀ ਭਿਣਕ ਮਿਲਦਿਆਂ ਹੀ ਜਿੰਦਰੇ ਲਗਾ ਕੇ ਕਾਰਵਾਈ ਤੋਂ ਬਚਣ ਦੀ ਕੋਸ਼ਿਸ ਕੀਤੀ ਸੀ।

IELTS Centers
ਅਹਿਮਦਗੜ੍ਹ ਸਬ ਡਵੀਜਨ ਅਧੀਨ ਪੈਂਦੇ ਇੱਕ ਆਈਲੈਟਸ ਸੈਂਟਰ ਵਿਖੇ ਚੈਕਿੰਗ ਕਰਦੇ ਹੋਏ ਐੱਸ ਡੀ ਐੱਮ ਹਰਬੰਸ ਸਿੰਘ ਅਤੇ ਡੀ ਐੱਸ ਪੀ ਦਵਿੰਦਰ ਸਿੰਘ ਸੰਧੂ।

ਸ੍ਰ ਹਰਬੰਸ ਸਿੰਘ ਨੇ ਦਾਅਵਾ ਕੀਤਾ ਕਿ ਹੁਣ ਤੱਕ ਸੰਦੌੜ ਦੇ ਪੰਜ ਅਤੇ ਅਹਿਮਦਗੜ੍ਹ ਦੇ ਚਾਰ ਕੇਂਦਰਾਂ ਨੂੰ ਉਸ ਵੇਲੇ ਤੱਕ ਬੰਦ ਰੱਖਣ ਦੇ ਹੁਕਮ ਕੀਤੇ ਗਏ ਹਨ ਜਦੋਂ ਤੱਕ ਉਹ ਆਪਣੇ ਦਸਤਾਵੇਜ ਦਫ਼ਤਰ ਵਿੱਚ ਜਮਾਂ ਨਹੀਂ ਕਰਵਾਉਂਦੇ। ਐੱਸ ਡੀ ਐੱਮ ਸਾਹਿਬ ਨੇ ਸਪੱਸ਼ਟ ਕੀਤਾ ਕਿ ਜਿਹੜੇ ਵੀ ਕੇਂਦਰਾਂ ਦੇ ਪ੍ਰਬੰਧਕਾਂ ਵੱਲੋਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਜਾਵੇਗਾ ਉਨ੍ਹਾਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਸੀਲ ਕਰ ਦਿੱਤਾ ਜਾਵੇਗਾ। (IELTS Centers)