ਅਜੀਤ ਪਵਾਰ ‘ਤੇ 70 ਹਜ਼ਾਰ ਕਰੋੜ ਦੇ ਸਿੰਚਾਈ ਘੁਟਾਲੇ ਸਬੰਧੀ ਨੌ ਫਾਈਲਾਂ ਬੰਦ

ajit pawar

ਮਾਮਲਾ ਓਦੋਂ ਦਾ ਹੈ ਜਦੋਂ ਕਾਂਗਰਸ ‘ਤੇ ਐਨਸੀਪੀ ਦੀ ਗੱਠਜੋੜ ਸਰਕਾਰ ਸੀ

ਨਵੀਂ ਦਿੱਲੀ। ਅਜੀਤ ਪਵਾਰ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਦੋ ਦਿਨਾਂ ਦੇ ਵਿੱਚ ਹੀ 70 ਹਜ਼ਾਰ ਕਰੋੜ ਰੁਪਏ ਦੇ ਸਿੰਚਾਈ ਘੁਟਾਲੇ ਨਾਲ ਸਬੰਧਤ ਨੌਂ ਮਾਮਲਿਆਂ ਦੀ ਫਾਈਲ ਬੰਦ ਕਰ ਦਿੱਤੀ ਗਈ ਹੈ। ਇਹ ਘੁਟਾਲਾ ਵਿਦਰਭ ਖੇਤਰ ਵਿਚ ਹੋਇਆ ਸੀ ਅਤੇ ਮਹਾਰਾਸ਼ਟਰ ਦਾ ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਇਸਦੀ ਜਾਂਚ ਕਰ ਰਿਹਾ ਸੀ। ਐਂਟੀ ਕੁਰੱਪਸ਼ਨ ਬਿਊਰੋ (ਏ.ਸੀ.ਬੀ.) ਦੇ ਡੀਜੀ ਪਰਮਬੀਰ ਸਿੰਘ ਨੇ ਕਿਹਾ ਕਿ ਅਜੀਤ ਪਵਾਰ ਦਾ ਇਕ ਕੇਸ ਬੰਦ ਨਹੀਂ ਹੋਇਆ ਸੀ। ਇਹ ਰੁਟੀਨ ਦੇ ਮਾਮਲੇ ਸਨ ਅਤੇ ਉਨ੍ਹਾਂ ਵਿੱਚ ਅਜੀਤ ਪਵਾਰ ਦਾ ਨਾਂਅ  ਨਹੀਂ ਹੈ। ਜਾਣਕਾਰੀ ਅਨੁਸਾਰ ਜਦੋਂ ਕੋਈ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ, ਉਨ੍ਹਾਂ ਨੂੰ ਜਾਂਚ ਲਈ ਦੁਬਾਰਾ ਖੋਲ੍ਹਿਆ ਜਾ ਸਕਦਾ ਹੈ। ਇਹ ਮਾਮਲਾ ਉਦੋਂ ਹੈ ਜਦੋਂ ਰਾਜ ਵਿਚ ਕਾਂਗਰਸ ਅਤੇ ਐਨਸੀਪੀ ਦੀ ਗੱਠਜੋੜ ਦੀ ਸਰਕਾਰ ਸੀ।

ਅਜੀਤ ਪਵਾਰ 1999 ਅਤੇ 2014 ਦੇ ਵਿਚਕਾਰ ਵੱਖ-ਵੱਖ ਮੌਕਿਆਂ ‘ਤੇ ਇਸ ਸਰਕਾਰ ਵਿੱਚ ਸਿੰਜਾਈ ਮੰਤਰੀ ਰਹੇ ਸਨ। ਆਰਥਿਕ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਕਿ ਇਕ ਦਹਾਕੇ ਵਿਚ ਵੱਖ-ਵੱਖ ਸਿੰਚਾਈ ਪ੍ਰਾਜੈਕਟਾਂ ‘ਤੇ 70 ਹਜ਼ਾਰ ਕਰੋੜ ਰੁਪਏ ਖਰਚਣ ਦੇ ਬਾਵਜੂਦ ਰਾਜ ਵਿਚ ਸਿੰਚਾਈ ਖੇਤਰ ਵਿਚ ਸਿਰਫ 0.1% ਦਾ ਵਾਧਾ ਹੋਇਆ ਹੈ। ਪ੍ਰਾਜੈਕਟਾਂ ਦੇ ਠੇਕੇ ਨਿਯਮਾਂ ਦੀ ਪਾਲਣਾ ਕਰਦਿਆਂ ਕੁਝ ਚੋਣਵੇਂ ਵਿਅਕਤੀਆਂ ਨੂੰ ਦਿੱਤੇ ਗਏ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।