ਹਫ਼ਤਾਵਾਰੀ ਵਾਧੇ ‘ਚ ਰਿਹਾ ਸੋਨਾ, ਚਾਂਦੀ ਤਿਲਕੀ

Gold Price

ਨਵੀਂ ਦਿੱਲੀ: ਕੌਮਾਂਤਰੀ ਪੱਧਰ ‘ਤੇ ਸੋਨਾ, ਚਾਂਦੀ ਦੀਆਂ ਧਾਤਾਂ ‘ਤੇ ਬੀਤੇ ਹਫ਼ਤੇ ਬਣੇ ਦਬਾਅ ਦਰਮਿਆਨ ਸਥਾਨਕ ਗਹਿਣਿਆਂ ਦੀ ਮੰਗ ਆਉਣ ਨਾਲ ਦਿੱਲੀ ਸਰਾਫ਼ਾ ਬਜ਼ਾਰ ਵਿੱਚ ਸੋਨਾ 185 ਰੁਪਏ ਦੇ ਹਫ਼ਤਾਵਾਰੀ ਵਾਧੇ ਨਾਲ ਤਿੰਨ ਹਫ਼ਤਿਆਂ ਦੇ ਉੱਚੇ ਪੱਧਰ 29,410 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਿਆ। ਉੱਥੇ, ਉਦਯੋਗਿਕ ਮੰਗ ਘਟਣ ਨਾਲ ਚਾਂਦੀ 75 ਰੁਪਏ ਘਟ ਕੇ ਹਫ਼ਤਾਵਾਰੀ 39,000 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਬੀਤੇ ਹਫ਼ਤੇ  ਰਿਹਾ ਗਿਰਾਵਟ ਦਾ ਰੁਖ

ਕੌਮਾਂਤਰੀ ਬਜ਼ਾਰ ਵਿੱਚ ਬੀਤੇ ਹਫ਼ਤੇ ਸੋਨੇ ਚਾਂਦੀ ਵਿੱਚ ਗਿਰਾਵਟ ਦਾ ਰੁਖ ਰਿਹਾ। ਲੰਦਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ,ਸੋਨਾ ਹਾਜ਼ਰ 1.23 ਫੀਸਦੀ ਭਾਵ 15.45 ਡਾਲਰ ਟੁੱਟ ਕੇ 1,241,35 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਅਮਰੀਕੀ ਸੋਨਾ ਵਾਅਦਾ ਵੀ 16.30 ਡਾਲਰ ਦੀ ਗਿਰਾਵਟ ਨਾਲ ਹਫ਼ਤਾਵਾਰੀ ‘ਤੇ 1,241,40 ਡਾਲਰ ਪ੍ਰਤੀ ਔਂਸ ‘ਤੇ ਰਿਹਾ।