ਯੂਪੀਏ ਸਰਕਾਰ ਦੌਰਾਨ ਭੀੜ ਹੱਥੋਂ ਵੱਧ ਕਤਲ ਹੋਏ:ਸ਼ਾਹ

Amit Shah

ਪਣਜੀ: ਅਮਿਤ ਸ਼ਾਹ ਨੇ ਭੀੜ (ਕਥਿਤ ਗਊ ਰੱਖਿਅਕ) ਵੱਲੋਂ ਹਾਲ ਹੀ ਵਿੱਚ ਕੀਤੇ ਗਏ ਕਤਲਾਂ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਬਚਾਅ ਕੀਤਾ ਹੈ। ਸ਼ਾਹ ਨੇ ਕਿਹਾ ਕਿ ਕਾਂਗਰਸ ਅਗਵਾਈ ਵਾਲੀ ਯੂਪੀਏ ਸਰਕਾਰ ਸਮੇਂ 2011 ਤੋਂ 2013 ਦੌਰਾਨ ਅਜਿਹੀਆਂ ਘਟਨਾਵਾਂ ਜ਼ਿਆਦਾ ਵਾਪਰੀਆਂ। ਜ਼ਿਕਰਯੋਗ ਹੈ ਕਿ ਪਹਿਲਾਂ ਨਰਿੰਦਰ ਮੋਦੀ ਅਤੇ ਫਿਰ ਪ੍ਰਣਬ ਮੁਖ਼ਰਜੀ ਨੇ ਦੇਸ਼ ਵਿੱਚ ਵਧ ਰਹੀਆਂ ਅਜਿਹੀਆਂ ਘਟਨਾਵਾਂ ‘ਤੇ ਚਿੰਤਾ ਪ੍ਰਗਟਾਈ ਹੈ।

ਇਹ ਕਿਹੜੀ ਗਊ ਰੱਖਿਆ? ਗਾਂ ਦੇ ਨਾਂਅ ‘ਤੇ ਇਨਸਾਨ ਨੂੰ ਮਾਰ ਦਿਓ?: ਮੋਦੀ

ਮੋਦੀ ਨੇ 30 ਜੂਨ ਨੂੰ ਗਊ ਰੱਖਿਆ ਦੇ ਨਾਂਅ ‘ਤੇ ਕੀਤੇ ਜਾ ਰਹੇ ਕਤਲਾਂ ਨੂੰ ਲੈ ਕੇ ਨਰਾਜ਼ਗੀ ਪ੍ਰਗਟਾਈ ਸੀ। ਮੋਦੀ ਨੇ ਅਹਿਮਦਾਬਾਦ ਵਿੱਚ ਸਾਬਰਮਤੀ ਆਸ਼ਰਮ ਵਿੱਚ ਕਿਹਾ ਸੀ, ‘ਕੀ ਸਾਨੂੰ ਗਾਂ ਦੇ ਨਾਂਅ ‘ਤੇ ਕਿਸੇ  ਇਨਸਾਨ ਨੂੰ ਮਾਰਨ ਦਾ ਹੱਕ ਮਿਲ ਜਾਂਦਾ ਹੈ? ਕੀ ਇਹ ਗਊ ਭਗਤੀ ਹੈ? ਕੀ ਇਹ ਗਊ ਰੱਖਿਆ ਹੈ? ਇਹ ਗਾਂਧੀ ਜੀ ਵਿਨੋਬਾ ਜੀ ਦਾ ਰਸਤਾ ਨਹੀਂ ਹੋ ਸਕਦਾ। ਅਸੀਂ ਕਿਵੇਂ ਆਪਾ ਗੁਆ ਰਹੇ ਹਾਂ? ਕੀ ਗਾਂ ਦੇ ਨਾਂਅ ‘ਤੇ ਇਨਸਾਨ ਨੂੰ ਮਾਰ ਦਿਆਂਗੇ?’