ਸਲਾਊਦੀਨ ਨੇ ਮੁੜ ਉਗਲਿਆ ਭਾਰਤ ਖਿਲਾਫ਼ ਜ਼ਹਿਰ

Salauddin, Reacts, Poison, India,Terrorist, Hisbul

ਪੀਓਕੇ ‘ਚ ਖੁੱਲ੍ਹੇਆਮ ਘੁੰਮ ਰਿਹੈ ਕੌਮਾਂਤਰੀ ਅੱਤਵਾਦੀ

ਨਵੀਂ ਦਿੱਲੀ/ਇਸਲਾਮਾਬਾਦ: ਅੱਤਵਾਦ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਦਾ ਚਿਹਰਾ ਇੱਕ ਵਾਰ ਬੇਨਕਾਬ ਹੋਇਆ ਹੈ। ਅੱਜ ਹਿਜਬੁਲ ਮੁਜਾਹਿਦੀਨ ਦਾ ਮੁਖੀ ਸਲਾਊਦੀਨ ਖੁੱਲ੍ਹੇਆਮ ਮਕਬੂਜ਼ਾ ਕਸ਼ਮੀਰ ਵਿੱਚ ਘੁੰਮਦਾ ਵਿਖਾਈ ਦਿੱਤਾ। ਦੁਨੀਆਂ ਦੇ ਇਸ ਖੂੰਖਾਰ ਅੱਤਵਾਦੀ ਦਾ ਅੱਜ ਮੁਜ਼ਫ਼ਰਾਬਾਦ ਵਿੱਚ ਕਿਸੇ ਵੱਡੇ ਨੇਤਾ ਵਾਂਗ ਸਵਾਗਤ ਕੀਤਾ ਗਿਆ।

ਦਰਜ਼ਨਾਂ ਅੱਤਵਾਦੀਆਂ ਵਿਚਕਾਰ ਸਲਾਊਦੀਨ ਗੱਡੀ ਵਿੱਚ ਮਾਲਾ ਪਹਿਨ ਕੇ ਘੁੰਮਦਾ ਵਿਖਾਈ ਦਿੱਤਾ। ਸਈਅਦ ਸਲਾਊਦੀਨ ਨੂੰ ਅਮਰੀਕਾ ਨੇ ਪਿਛਲੇ ਹਫ਼ਤੇ ਕੌਮਾਂਤਰੀ ਅੱਤਵਾਦੀ ਐਲਾਨਿਆ ਸੀ।
ਸਲਾਊਦੀਨ ਨੇ ਅੱਜ ਕਿਹਾ ਕਿ ਕਸ਼ਮੀਰ ਦੀ ‘ਅਜ਼ਾਦੀ’ ਲਈ ਸੰਘਰਸ਼ ਜਾਰੀ ਰਹੇਗਾ। ਮੁਜ਼ਫ਼ਰਾਬਾਦ ਦੇ ਪ੍ਰੈੱਸ ਕਲੱਬ ਵਿੱਚ ਸਲਾਊਦੀਨ ਨੇ ਕਿਹਾ, ਅਸੀਂ ਅੱਤਵਾਦੀ ਨਹੀਂ ਹਾਂ, ਸਾਡਾ ਸੰਘਰਸ਼ ਭਾਰਤ ਨਾਲ ਅਜ਼ਾਦੀ ਲਈ ਹੈ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਇਹ ਸੰਘਰਸ਼ ਜਾਰੀ ਰਹੇਗਾ।

ਉਸ ਨੇ ਕਿਹਾ, ਅਮਰੀਕਾ ਕੋਈ ਇੱਕ ਮਿਸਾਲ ਨਹੀਂ ਪੇਸ਼ ਸਕਦਾ, ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਮੈਂ ਅਤੇ ਦੂਜੇ ਕਸ਼ਮੀਰੀ ਲੜਾਕਿਆਂ ਨੇ ਅੱਤਵਾਦ ਦੀ ਕਿਸੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਕਸ਼ਮੀਰ ਦੇ ਅਜ਼ਾਦੀ ਲੜਾਕਿਆਂ ਦਾ ਇਹ ਜਾਬਤਾ ਹੈ ਕਿ ਘੱਟ ਗਿਣਤੀਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ। ਜੇਕਰ ਕਦੇ ਦੁਸ਼ਮਣ ਸ਼ਾਂਤੀ ਸਮਝੌਤੇ ਦੀ ਪੇਸ਼ਕਸ਼ ਕਰਦਾ ਹੈ ਤਾਂ ਅਸੀਂ ਉਸ ਨੂੰ ਸਵੀਕਾਰ ਕਰਦੇ ਹਾਂ।