2000 ਰੁਪਏ ਦੇ ਨੋਟਾਂ ਸਬੰਧੀ ਫਿਰ ਆ ਗਿਆ ਨਵਾਂ ਅਪਡੇਟ

2000 Rupees Notes

ਆਰਬੀਆਈ ਨੇ ਬਿਆਨ ਜਾਰੀ ਕਰਕੇ ਦਿੱਤੀ ਜਾਣਕਾਰੀ | 2000 Rupees Notes

ਨਵੀਂ ਦਿੱਲੀ (ਏਜੰਸੀ) ਕੇਂਦਰੀ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟਾਂ (2000 Rupees Notes) ਬਾਰੇ ਫਿਰ ਨਵਾਂ ਬਿਆਨ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਪਹਿਲਾਂ ਹੀ ਲੋਕ ਚੌਕਸ ਸਨ ਅਤੇ ਨੋਟ ਬਦਲਣ ਦਾ ਅੱਜ 30 ਸਤੰਬਰ ਆਖਰੀ ਦਿਨ ਸੀ। ਇਸ ਦੌਰਾਨ ਨੋਟਾਂ ਨੂੰ ਬਦਲਣ ਅਤੇ ਜਮ੍ਹਾ ਕਰਨ ਦੀ ਸਮਾਂ ਸੀਮਾ 30 ਸਤੰਬਰ ਤੋਂ 7 ਅਕਤੂਬਰ, 2023 ਤੱਕ ਵਧਾ ਦਿੱਤੀ ਹੈ। ਆਰਬੀਆਈ ਵੱਲੋਂ ਜਾਰੀ ਬਿਆਨ ਮੁਤਾਬਕ ਮਈ ਤੋਂ 29 ਸਤੰਬਰ ਤੱਕ ਕਰੀਬ 3.42 ਲੱਖ ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਬੈਂਕਾਂ ਨੂੰ ਵਾਪਸ ਕੀਤੇ ਗਏ ਹਨ। ਇਹ ਇਸ ਮੁੱਲ ਵਿੱਚ ਪ੍ਰਚਲਿਤ ਮੁਦਰਾ ਦਾ 96 ਫੀਸਦੀ ਬਣਦਾ ਹੈ। ਤੁਹਾਨੂੰ ਦੱਸ ਦੇਈਏ ਕਿ ਮਈ ਮਹੀਨੇ ’ਚ ਰਿਜ਼ਰਵ ਬੈਂਕ ਨੇ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ।

ਰਿਜ਼ਰਵ ਬੈਂਕ ਨੇ ਬਿਆਨ ’ਚ ਕਿਹਾ ਹੈ ਕਿ ਨਵੀਂ ਸਮਾਂ-ਸੀਮਾ ਖਤਮ ਹੋਣ ਤੋਂ ਬਾਅਦ ਭਾਵ 8 ਅਕਤੂਬਰ 2023 ਤੋਂ 2000 ਰੁਪਏ ਦੇ ਨੋਟ ਬੈਂਕ ’ਚ ਜਮ੍ਹਾ/ਬਦਲਣ ਦੀ ਪ੍ਰਕਿਰਿਆ ਬੰਦ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਕੋਲ 2000 ਰੁਪਏ ਦੇ ਨੋਟ ਪਏ ਹਨ, ਤਾਂ ਸੰਭਵ ਹੈ ਕਿ ਉਹ ਸਿਰਫ ਇੱਕ ਕਾਗਜ਼ ਦਾ ਟੁਕੜਾ ਰਹਿ ਸਕਦੇ ਹਨ। 2,000 ਰੁਪਏ ਦੇ ਨੋਟ ਬੈਂਕ ਇੱਕ ਵਾਰ ਵਿੱਚ ਵੱਧ ਤੋਂ ਵੱਧ 20,000 ਰੁਪਏ ਤੱਕ ਬਦਲੇ ਜਾ ਸਕਦੇ ਹਨ। ਤੁਸੀਂ ਰਿਜ਼ਰਵ ਬੈਂਕ ਦੇ 19 ਦਫਤਰਾਂ ਨੂੰ ਇੰਡੀਆ ਪੋਸਟ ਰਾਹੀਂ 2000 ਰੁਪਏ ਦੇ ਬੈਂਕ ਨੋਟ ਵੀ ਭੇਜ ਸਕਦੇ ਹੋ। ਇਨ੍ਹਾਂ ਵਿੱਚੋਂ ਕਿਸੇ ਵੀ ਦਫ਼ਤਰ ਵਿੱਚ 2000 ਦੇ ਨੋਟ ਬਿਨਾਂ ਕਿਸੇ ਸੀਮਾ ਦੇ ਜਮ੍ਹਾ ਕੀਤੇ ਜਾ ਸਕਦੇ ਹਨ।

ਆਰਬੀਆਈ ਵੱਲੋਂ ਜਾਰੀ ਬਿਆਨ ਮੁਤਾਬਕ ਮਈ ਤੋਂ 29 ਸਤੰਬਰ ਤੱਕ ਕਰੀਬ 3.42 ਲੱਖ ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਬੈਂਕਾਂ ਨੂੰ ਵਾਪਸ ਕੀਤੇ ਗਏ ਹਨ। ਇਹ ਇਸ ਮੁੱਲ ਵਿੱਚ ਪ੍ਰਚਲਿਤ ਮੁਦਰਾ ਦਾ 96 ਫੀਸਦੀ ਬਣਦਾ ਹੈ।

ਕਿਉਂ ਵਾਪਸ ਲਏ ਜਾ ਰਹੇ ਹਨ 2000 ਦੇ ਨੋਟ? | 2000 Rupees Notes

ਨਵੰਬਰ 2016 ਵਿੱਚ ਨੋਟਬੰਦੀ ਦੇ ਸਮੇਂ ਆਰਬੀਆਈ ਐਕਟ, 1934 ਦੀ ਧਾਰਾ 24(1) ਦੇ ਤਹਿਤ 2000 ਰੁਪਏ ਦੇ ਬੈਂਕ ਨੋਟ ਪੇਸ਼ ਕੀਤੇ ਗਏ ਸਨ। ਇਸ ਦਾ ਉਦੇਸ਼ 500 ਅਤੇ 1000 ਰੁਪਏ ਦੇ ਸਾਰੇ ਨੋਟਾਂ ਦੇ ਨੋਟਬੰਦੀ ਤੋਂ ਬਾਅਦ ਆਰਥਿਕਤਾ ਦੀਆਂ ਮੁਦਰਾ ਦੀਆਂ ਜ਼ਰੂਰਤਾਂ ਨੂੰ ਜਲਦੀ ਪੂਰਾ ਕਰਨਾ ਸੀ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਅਤੇ ਹੋਰ ਮੁੱਲ ਦੇ ਬੈਂਕ ਨੋਟਾਂ ਦੀ ਮਜ਼ਬੂਤ ਮੌਜ਼ਦਗੀ ਦੇ ਮੱਦੇਨਜ਼ਰ ਸਾਲ 2018-19 ਵਿੱਚ 2000 ਰੁਪਏ ਦੇ ਬੈਂਕ ਨੋਟਾਂ ਦੀ ਪੁਟਾਈ ਬੰਦ ਕਰ ਦਿੱਤੀ ਗਈ ਸੀ।

ਜੇਕਰ ਬੈਂਕ ਇਨਕਾਰ ਕਰਦਾ ਹੈ ਤਾਂ ਕਰੋ ਸ਼ਿਕਾਇਤ

ਜੇਕਰ ਕੋਈ ਬੈਂਕ 7 ਅਕਤੂਬਰ ਤੱਕ 2000 ਰੁਪਏ ਦੇ ਨੋਟਾਂ ਨੂੰ ਬਦਲਣ ਜਾਂ ਜਮ੍ਹਾ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਤੁਸੀਂ ਇਸ ਬਾਰੇ ਰਿਜ਼ਰਵ ਬੈਂਕ ਦੀ ਵੈੱਬਸਾਈਟ ’ਤੇ ਸ਼ਿਕਾਇਤ ਕਰ ਸਕਦੇ ਹੋ। ਜੇਕਰ ਬੈਂਕ ਸ਼ਿਕਾਇਤ ਦਰਜ ਕਰਨ ਦੇ 30 ਦਿਨਾਂ ਦੇ ਅੰਦਰ ਜੁਆਬ ਦੇਣ ਵਿੱਚ ਅਸਫ਼ਲ ਰਹਿੰਦਾ ਹੈ ਜਾਂ ਸ਼ਿਕਾਇਤਕਰਤਾ ਬੈਂਕ ਦੇ ਜੁਆਬ ਜਾਂ ਹੱਲ ਤੋਂ ਅਸੰਤੁਸ਼ਟ ਰਹਿੰਦਾ ਹੈ, ਤਾਂ ਗਾਹਕ ਇਸ ਪ੍ਰਕਿਰਿਆ ਨੂੰ ਅੱਗੇ ਵਧਾ ਸਕਦਾ ਹੈ। ਗਾਹਕ ਰਿਜ਼ਰਵ ਬੈਂਕ ਦੇ ਲੋਕਪਾਲ ਕੋਲ ਸ਼ਿਕਾਇਤ ਦਰਜ ਕਰਵਾ ਸਕਦਾ ਹੈ।

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ