Neet and Jee Exam | ਪੰਜਾਬ ਸਮੇਤ 7 ਸੂਬੇ ਜਾਣਗੇ ਸੁਪਰੀਮ ਕੋਰਟ

Neet and Jee Exam | ਜੇਈਈ ਤੇ ਨੀਟ ਪ੍ਰੀਖਿਆਵਾਂ ਰੋਕਣ ਲਈ ਸੋਨੀਆ ਗਾਂਧੀ ਦੀ ਅਗਵਾਈ ‘ਚ ਲਿਆ ਫੈਸਲਾ
ਸੂਬਿਆਂ ਦਾ ਜੀਐਸਟੀ ਬਕਾਇਆ ਰੋਕਣਾ ਦੇਸ਼ ਨਾਲ ਧੋਖਾ
ਮਮਤਾ ਬੈਨਰਜੀ ਨੇ ਕਿਹਾ, ਸਾਰੇ ਸੂਬੇ ਸੁਪਰੀਮ ਕੋਰਟ ਚੱਲੋ

ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵਸਤੂ ਤੇ ਸੇਵਾ ਟੈਕਸ (ਜੀਐਸਟੀ) ਦੇ ਬਕਾਇਆ ਰੋਕਣ ‘ਤੇ ਕੇਂਦਰ ਸਰਕਾਰ ਨੂੰ ਕਰੜੀ ਹੱਥੀਂ ਲੈਂਦਿਆਂ ਕਿਹਾ ਕਿ ਭੁਗਤਾਨ ਰੋਕ ਕੇ ਉਹ ਨਾ ਸਿਰਫ਼ ਸੂਬਿਆਂ ਦੀ ਅਰਥਵਿਵਸਥਾ ਨੂੰ ਤਬਾਹ ਕਰ ਰਹੀ ਹੈ ਸਗੋਂ ਜਨਤਾ ਦੇ ਨਾਲ ਧੋਖਾ ਵੀ ਕਰ ਰਹੀ ਹੈ । ਸ੍ਰੀਮਤੀ ਗਾਂਧੀ ਨੇ ਜੀਐਸਟੀ ਪ੍ਰੀਸ਼ਦ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਬੁੱਧਵਾਰ ਨੂੰ ਸੱਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਜੀਐਸਟੀ ਬਕਾਇਆ ਦਾ ਭੁਗਤਾਨ ਨਾ ਕਰਕੇ ਕੇਂਦਰ ਸਰਕਾਰ ਸੂਬਿਆਂ ਦੀ ਅਰਥਵਿਵਸਥਾ ਨੂੰ ਸੰਕਟ ‘ਚ ਪਾ ਰਹੀ ਹੈ।

 

ਉਨ੍ਹਾਂ ਦਾ ਕਹਿਣਾ ਸੀ ਕਿ ਸੂਬਿਆਂ ਨੇ ਦੇਸ਼ ਹਿੱਤ ‘ਚ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਜੀਐਸਟੀ ਦੀ ਤਜਵੀਜ਼ ਕੀਤੀ ਸੀ ਪਰ ਕੇਂਦਰ ਇਸ ਦੇ ਤਹਿਤ ਕੀਤੀ ਗਈ ਵਿਵਸਥਾ ਦਾ ਪਾਲਣ ਨਹੀਂ ਕਰ ਰਿਹਾ ਹੈ, ਜਿਸ ਨਾਲ ਸੂਬਿਆਂ ‘ਚ ਆਰਥਿਕ ਸੰਕਟ ਪੈਦਾ ਹੋ ਗਿਆ ਹੈ ਉਨ੍ਹਾਂ ਇਹ ਵੀ ਕਿਹਾ ਕਿ ਸਟੂਡੈਂਟਾਂ ਦੀਆਂ ਪ੍ਰੀਖਿਆਵਾਂ ਤੇ ਹੋਰ ਸਮੱਸਿਆਵਾਂ ਦੇ ਮੁੱਦੇ ਨਾਲ ਕੇਂਦਰ ਸਰਕਾਰ ਲਾਪਰਵਾਹੀ ਨਾਲ ਨਜਿੱਠ ਰਹੀ ਹੈ ਸ੍ਰੀਮਤੀ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਤੇ ਬੇਰੁਜ਼ਗਾਰਾਂ ਦੇ ਨਾਲ ਅਨਿਆਂ ਕਰ ਰਹੀ ਹੈ ਤੇ ਹੁਣ ਉਹ ਕੌਮੀ ਸਿੱਖਿਆ ਨੀਤੀ ਲੈ ਕੇ ਆਈ ਹੈ ਜੋ ਤਰੱਕੀ, ਧਰਨਿਰਪੱਖਪਤਾ ਤੇ ਵਿਗਿਆਨਿਕ ਮੁੱਲਾਂ ਪ੍ਰਤੀ ਬਹੁਤ ਵੱਡਾ ਧੱਕਾ ਹੈ।

ਮੀਟਿੰਗ ‘ਚ ਸੋਨੀਆ ਗਾਂਧੀਤੋਂ ਬਾਅਦ ਮਮਤਾ ਬੈਨਰਜੀ ਨੇ ਕਿਹਾ ਕਿ ਨੀਟ-ਜੇਈਈ ਦੀ ਪ੍ਰੀਖਿਆ ਹੋਣੀ ਫਿਲਹਾਲ ਸੁਰੱਖਿਅਤ ਨਹੀਂ ਹੈ, ਅਜਿਹੇ ‘ਚ ਜਦੋਂ ਕੇਂਦਰ ਸਰਕਾਰ ਕੋਸ਼ਿਸ਼ ਨਹੀਂ ਕਰ ਰਹੀ ਹੈ ਤਾਂ ਸਾਰਿਆਂ ਸੂਬਿਆਂ ਦੀਆਂ ਸਰਕਾਰਾਂ ਨੂੰ ਸੁਪਰੀਮ ਕੋਰਟ ਤੋਂ (Neet and Jee Exam) ਪ੍ਰੀਖਿਆਵਾਂ ਟਾਲਣ ਦੀ ਮੰਗ ਕਰਨੀ ਚਾਹੀਦੀ ਹੈ। ਮੀਟਿੰਗ ‘ਚ ਰਾਜਸਥਾਨ ਦੇ ਸੀਐਮ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਸਿੰਘ ਬਘੇਲ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਪੁਡੂਚੇਰੀ ਦੇ ਮੁੱਖ ਮੰਤਰੀ ਨਾਰਾਇਣਸਾਮੀ, ਮਹਾਂਰਾਸ਼ਟਰ ਦੇ ਮੁੱਖ ਮੰਤਰੀ ਉਦੈ ਠਾਕਰੇ, ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹਿੱਸਾ ਨੇ ਹਿੱਸਾ ਲਿਆ।

ਪੀਐਮ ਨੂੰ ਮਿਲੇ ਸਬ ਸੀਐਮ ਕੈਪਟਨ ਅਮਰਿੰਦਰ

ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਰੋਨਾ ਨਾਲ ਪੈਦਾ ਹੋਈ ਆਰਥਿਕ ਚੁਣੌਤੀਆਂ ਦਾ ਜ਼ਿਕਰ ਕੀਤਾ ਤੇ ਕੇਂਦਰ ਤੋਂ ਜੀਐਸਟੀ ਦੀ ਹਿੱਸੇਦਾਰੀ ਨਾ ਮਿਲਣ ਦਾ ਮੁੱਦਾ ਚੁੱਕਿਆ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਮੁੱਖ ਮੰਤਰਆਂ ਨੂੰ ਪ੍ਰਧਾਨ ਮੰਤਰੀਆਂ ਨੂੰ ਮਿਲਣਾ ਚਾਹੀਦਾ ਹੈ ਤੇ ਜੀਐਸਟੀ ਦੇ ਬਕਾਏ ਦਾ ਮੁੱਦਾ ਚੁੱਕਣਾ ਚਾਹੀਦਾ ਹੈ। ਪ੍ਰੀਖਿਆ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਮਮਤਾ ਬੈਨਰਜੀ ਦੀ ਰਾਇ ਦੀ ਹਮਾਇਤ ਕਰਦਿਆਂ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਸੁਪਰੀਮ ਕੋਰਟ ਸਾਹਮਣੇ ਇਹ ਮੁੱਦਾ ਚੁੱਕਣਾ ਚਾਹੀਦਾ ਹੈ 27 ਅਗਸਤ ਨੂੰ ਜੀਐਸਟੀ ਕੌਂਸਲ ਦੀ ਮੀਟਿੰਗ ਹੋਣੀ ਹੈ ਤੇ ਕੇਂਦਰ ਸਰਕਾਰ ਨੇ ਸੂਬਿਆਂ ਦੀ ਹਿੱਸੇਦਾਰੀ ਪੂਰੀ ਨਹੀਂ ਚੁਕਾਈ ਹੈ।

ਜੇਈਈ, ਨੀਟ ਪ੍ਰਵੇਸ਼ ਪ੍ਰੀਖਿਆ ਦੇ ਵਿਰੋਧ’ਚ ਨੌਜਵਾਨ ਕਾਂਗਰਸ ਦਾ ਪ੍ਰਦਰਸ਼ਨ

ਨੌਜਵਾਨ ਕਾਂਗਰਸ ਨੇ ਕੋਰੋਨਾ ਮਹਾਂਮਾਰੀ ਦਰਮਿਆਨ ਇੰਜੀਨੀਅਰਿੰਗ ਤੇ ਮੈਡੀਕਲ ‘ਚ ਦਾਖਲੇ ਲਈ ਜੇਈਈ ਤੇ ਨੀਟ ਪ੍ਰੀਖਿਆਵਾਂ (Neet and Jee Exam) ਕਰਨ ਦਾ ਵਿਰੋਧ ਕਰਦਿਆਂ ਬੁੱਧਵਾਰ ਨੂੰ ਇੱਥੇ ਸਿੱਖਿਆ ਮੰਤਰਾਲੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਦਿਆਂ ਇਨ੍ਹਾਂ ਪ੍ਰੀਖਿਆਵਾਂ ਦੇ ਆਯੋਜਨ ਨੂੰ ਮੁਲਤਵੀ ਕਰਨ ਦੀ ਸਰਕਾਰ ਤੋਂ ਮੰਗ ਕੀਤੀ। ਨੌਜਵਾਨ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਵੀਬੀ ਨੇ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਕਦਮ ਹੈਰਾਨੀ ਵਾਲਾ ਹੈ ਤੇ ਇਸ ਨਾਲ ਮਹਾਂਮਾਰੀ ਨੂੰ ਉਤਸ਼ਾਹ ਮਿਲ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮਹਾਂਮਾਰੀ ਦੀ ਲਪੇਟ ‘ਚ ਆਏ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹਸਪਤਾਲ ‘ਚ ਭਰਤੀ ਹੋਣਾ ਪਿਆ ਤੇ ਕਈ ਸੂਬਿਆਂ ਦੇ ਮੁੱਖ ਮੰਤਰੀ ਇਸ ਤੋਂ ਪ੍ਰਭਾਵਿਤ ਹੋਏ ਹਨ ਇਸ ਦੇ ਬਾਵਜ਼ੂਦ ਸਮਝ ਤੋਂ ਪਰੇ ਹੈ ਕਿ ਸਰਕਾਰ ਇਨ੍ਹਾਂ ਪੀਖਿਆਵਾਂ ਨੂੰ ਕਿਉਂ ਕਰਵਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.