ਨੈਸ਼ਨਲ ਯੋਗਾ ਪ੍ਰਤੀਯੋਗਤਾ: ਪੰਜਾਬ ਨੇ ਜਿੱਤੀ ਓਵਰ ਆਲ ਟਰਾਫ਼ੀ

National, Yoga Competition, Punjab, Wins , Trophy

ਨੈਸ਼ਨਲ ਯੋਗਾ ਪ੍ਰਤੀਯੋਗਤਾ ‘ਚ 12 ਰਾਜਾਂ ਤੋਂ 350 ਦੇ ਕਰੀਬ ਖਿਡਾਰੀਆਂ ਨੇ ਲਿਆ ਸੀ ਹਿੱਸਾ

ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਿਛਲੇ ਦਿਨੀਂ ਯੋਗਾ ਸੁਸਾਇਟੀ ਆਫ  ਪੰਜਾਬ, ਐਵਰੈਸਟ ਯੋਗਾ ਇੰਸਟੀਚਿਊਟ ਲੁਧਿਆਣਾ ਅਤੇ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਦੂਸਰੀ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਲੁਧਿਆਣਾ ਦੇ ਦਿੱਲੀ ਵਰਲਡ ਪਬਲਿਕ ਸਕੂਲ ‘ਚ ਕਰਵਾਈ ਗਈ। ਜਨਰਲ ਸਕੱਤਰ ਯੋਗਾ ਸੁਸਾਇਟੀ ਆਫ ਪਟਿਆਲਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਦੋ ਦਿਨ ਚੱਲੀ ਇਸ ਨੈਸ਼ਨਲ ਪ੍ਰਤੀਯੋਗਤਾ ‘ਚ  ਭਾਰਤ ਦੇ ਕੁੱਲ 12 ਰਾਜਾਂ ਤੋਂ 350 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਨਰਪਿੰਦਰ ਸਿੰਘ ਜਨਰਲ ਸਕੱਤਰ ਯੋਗਾ ਸੁਸਾਇਟੀ ਆਫ਼ ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਚੁਣੇ ਗਏ ਖਿਡਾਰੀਆਂ ਨੇ ਇਸ ਚੈਂਪੀਅਨਸ਼ਿਪ ‘ਚ ਭਾਗ ਲਿਆ। National

ਸੰਜੀਵ ਤਿਆਗੀ (ਐੱਮ. ਡੀ. ਐਵਰੈਸਟ ਯੋਗਾ ਇੰਸਟੀਚਿਊਟ) ਨੇ ਇਸ ਚੈਂਪੀਅਨਸ਼ਿਪ ਵਿੱਚ ਬਤੌਰ ਡਾਇਰੈਕਟਰ ਭੂਮਿਕਾ ਨਿਭਾਈ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਓਵਰਆਲ ਪਹਿਲੇ ਸਥਾਨ ‘ਤੇ ਰਿਹਾ ਅਤੇ ਦੂਸਰੇ ਸਥਾਨ ‘ਤੇ ਝਾਰਖੰਡ ਟੀਮ ਅਤੇ ਤੀਸਰੇ ਸਥਾਨ ‘ਤੇ ਉੱਤਰਾਖੰਡ ਦੀ ਟੀਮ ਰਹੀ। ਪੰਜਾਬ ਟੀਮ ਵਿੱਚ ਪਟਿਆਲਾ ਦੇ ਕੁੱਲ 22 ਖਿਡਾਰੀ ਸ਼ਾਮਲ ਸਨ ਜਿਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਖੁਸ਼ ਹੋ ਕੇ ਜਨਰਲ ਸਕੱਤਰ ਯੋਗਾ ਸੁਸਾਇਟੀ ਆਫ਼ ਪੰਜਾਬ ਨਰਪਿੰਦਰ ਸਿੰਘ ਅਤੇ ਸੰਜੀਵ ਤਿਆਗੀ ਮੈਡਮ ਕਵਿਤਾ ਤਿਆਗੀ ਵੱਲੋਂ ਓਵਰਆਲ ਟਰਾਫੀ ਪਟਿਆਲਾ ਜ਼ਿਲ੍ਹਾ ਇੰਚਾਰਜ ਭੁਪਿੰਦਰ ਸਿੰਘ ਅਤੇ ਮੈਡਮ ਕਾਮਿਆ ਜੋਸ਼ੀ ਤੇ ਉਨ੍ਹਾਂ ਦੀ ਟੀਮ ਨੂੰ ਸੌਂਪੀ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।