ਈਸ਼ਵਰ ਦਾ ਨਾਮ ਅਨਮੋਲ:ਪੂਜਨੀਕ ਗੁਰੂ ਜੀ

Name of God is Anmol

ਸਰਸਾ  | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਮਨੁੱਖੀ ਸਰੀਰ ਸਰਵੋਤਮ ਸਰੀਰ ਹੈ ਉਵੇਂ ਬਾਹਰੀ ਕਿਰਿਆ-ਕਲਾਪ ‘ਚ ਵੀ ਵੇਖੋ ਤਾਂ ਦੂਜੇ ਸਰੀਰ ਮਨੁੱਖ ਦੇ ਸਾਹਮਣੇ ਕਿਤੇ ਨਹੀਂ ਰੁਕਦੇ, ਜਿਸ ਕਾਰਨ ਸੰਤਾਂ ਨੇ ਸਰਵੋਤਮ ਕਿਹਾ ਹੈ ਉਹ ਕਰਮ ਇੱਕ ਹੈ ਕਿ ਮਨੁੱਖੀ ਸਰੀਰ ‘ਚ ਆਈ ਜੀਵ-ਆਤਮਾ ਜੇਕਰ ਰਾਮ ਦਾ ਨਾਮ ਜਪੇ ਤਾਂ ਇਸ ਮਾਤ-ਲੋਕ ‘ਚ ਭਗਵਾਨ ਨੂੰ ਵੇਖ ਸਕਦੀ ਹੈ ਸਾਰੇ ਰੋਗਾਂ ਦੀ ਮੁਕੰਮਲ ਦਵਾਈ ਹੈ ਰਾਮ ਦਾ ਨਾਮ ਮਨੁੱਖ ਜੇਕਰ ਰਾਮ ਦਾ ਨਾਮ ਲੈ ਲਵੇ ਤਾਂ ਦੁਨਿਆਵੀ ਗ਼ਮ, ਚਿੰਤਾ, ਪਰੇਸ਼ਾਨੀਆਂ ਤਾਂ ਕੀ ਜਨਮ-ਮਰਨ ਦਾ ਚੱਕਰ ਵੀ ਕੱਟਿਆ ਜਾਂਦਾ ਹੈ ਭਗਵਾਨ ਦਾ ਨਾਮ ਲੈਂਦਿਆਂ ਹੀ ਜੀਵ-ਆਤਮਾ ਬਹੁਤ ਸਕੂਨ ਹਾਸਲ ਕਰਦੀ ਹੈ ਇੰਜ ਲੱਗਦਾ ਹੈ ਕਿ ਜਿਵੇਂ ਬਹੁਤ ਸਾਰਾ ਭਾਰ ਇਕਦਮ ਲੱਥ ਗਿਆ ਹੋਵੇ ਅੱਗੇ ਆਤਮਾ ਜਿਵੇਂ-ਜਿਵੇਂ ਸਿਮਰਨ ਕਰਦੀ ਹੈ ਉਵੇਂ ਹੀ ਫਲ ਮਿਲਦਾ ਹੈ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਮਨੁੱਖੀ ਸਰੀਰ ਲਈ ਦੇਵੀ-ਦੇਵਤੇ ਵੀ ਤਰਸਦੇ ਹਨ ਮਨੁੱਖੀ ਸਰੀਰ ਲਈ ਦੇਵੀ-ਦੇਵਤੇ ਸਿਮਰਨ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਆਵਾਗਮਨ ਤੋਂ ਅਜ਼ਾਦੀ ਮਨੁੱਖੀ ਸਰੀਰ ‘ਚ ਗਈ ਆਤਮਾ  ਨੂੰ ਹੀ ਸੰਭਵ ਹੈ ਇਸ ਲਈ ਆਤਮਾ ਨੂੰ ਮਨੁੱਖੀ ਸਰੀਰ ਮਿਲਿਆ ਹੈ ਤਾਂ ਇਸ ‘ਚ ਮਾਲਕ ਦੀ ਸੇਵਾ ਕਰੋ ਆਪ ਜੀ ਨੇ ਫ਼ਰਮਾਇਆ ਕਿ ਮਾਲਕ ਦੀ ਔਲਾਦ ਦਾ ਭਲਾ ਕਰਨਾ ਹੀ ਮਾਲਕ ਦੀ ਸੇਵਾ ਕਰਨਾ ਹੈ ਬਿਮਾਰਾਂ ਦਾ ਇਲਾਜ ਕਰਵਾਉਣਾ, ਭੁੱਖੇ ਨੂੰ ਖਾਣਾ, ਪਿਆਸੇ ਨੂੰ ਪਾਣੀ ਪਿਆਉਣਾ, ਖੂਨਦਾਨ, ਅੱਖਾਂ ਦਾਨ ਆਦਿ ਅਜਿਹੇ ਦਾਨ ਹਨ ਜੋ ਇਨਸਾਨ ਨੂੰ ਖੁਸ਼ੀਆਂ ਨਾਲ ਨਿਹਾਲ ਕਰ ਦਿੰਦੇ ਹਨ ਕਿਸੇ ਬਿਮਾਰ ਦੀ ਸੇਵਾ ਕਰਨੀ ਇੱਕ ਤਰ੍ਹਾਂ ਨਾਲ ਭਗਵਾਨ ਦੀ ਸੇਵਾ ਕਰਨੀ ਹੈ, ਕਿਉਂਕਿ ਸਾਰਿਆਂ ਦੇ ਅੰਦਰ ਭਗਵਾਨ ਹੈ ਇਸ ਲਈ ਇਸ ਸਰੀਰ ‘ਚ ਮਾਲਕ ਦੀ ਸੇਵਾ ਅਤੇ ਭਗਤੀ ਕਰਨੀ ਚਾਹੀਦੀ ਹੈ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ  ਜੋ ਇਨਸਾਨ ਮਾਲਕ ਦਾ ਸਿਮਰਨ ਕਰਦੇ ਹਨ ਉਨ੍ਹਾਂ ਦੇ ਭਿਆਨਕ ਤੋਂ ਭਿਆਨਕ ਕਰਮ ਖਤਮ ਹੋ ਜਾਂਦੇ ਹਨ ਕੈਂਸਰ ਵਰਗੇ ਰੋਗਾਂ ਨੂੰ ਉੱਡਦਿਆਂ ਵੇਖਿਆ ਹੈ ਅਤੇ ਵੱਡੇ-ਵੱਡੇ ਡਾਕਟਰ ਹੈਰਾਨ ਰਹਿ ਜਾਂਦੇ ਹਨ ਕਿ ਇਹ ਕਿਵੇਂ ਹੋ ਗਿਆ? ਉਸ ਭਗਵਾਨ ਨੇ ਇਹ ਸਰੀਰ ਬਣਾਇਆ ਹੈ ਉਹ ਤਾਂ ਮੁਰਦਿਆਂ ‘ਚ ਵੀ ਜਾਨ ਪਾ ਸਕਦਾ ਹੈ, ਉਸ ਲਈ ਰੋਗ ਕੱਟਣਾ ਕਿਹੜੀ ਵੱਡੀ ਗੱਲ ਹੈ ਚਰਸ, ਹੈਰੋਇਨ, ਸਮੈਕ, ਭੰਗ, ਧਤੂਰਾ ਇੱਕ ਦਿਨ ‘ਚ 80 ਨਸ਼ੇ ਦੇ ਟੀਕੇ ਲਾਉਣ ਵਾਲੇ ਰਾਮ-ਨਾਮ ਜਪ ਕੇ 7 ਤੋਂ 15 ਦਿਨਾਂ ‘ਚ ਇਹ ਨਸ਼ਾ ਕਰਨਾ ਛੱਡ ਗਏ ਅਤੇ ਅੱਜ ਬਿਲਕੁਲ ਤੰਦਰੁਸਤ ਹਨ ਇਸ ‘ਚ ਅਸੀਂ ਆਪਣੀ ਮਾਣ-ਵਡਿਆਈ ਨਹੀਂ ਕਰ ਰਹੇ, ਮਾਣ-ਵਡਿਆਈ ਦੇ ਕਾਬਲ ਸਿਰਫ਼ ਇੱਕ ਹੈ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਤੁਸੀਂ ਮਾਲਕ ਦੀ ਭਗਤੀ ਕਰੋਗੇ ਤਾਂ ਉਹ ਅੰਦਰਲੇ ਸਾਰੇ ਨਜ਼ਾਰੇ ਵਿਖਾ ਦਿੰਦਾ ਹੈ ਜੋ ਕਿਸੇ ਕਿਤਾਬ ‘ਚ ਕਿਤੇ ਵੀ ਲਿਖੇ ਹੋਏ ਨਹੀਂ ਮਿਲਦੇ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਅੱਜ ਸਮਾਜ ‘ਚ ਛੋਟਾ-ਵੱਡਾ, ਅਮੀਰ-ਗਰੀਬ ਹਰ ਕੋਈ ਪੈਸੇ ਪਿੱਛੇ ਭੱਜਦਾ ਵਿਖਾਈ ਦਿੰਦਾ ਹੈ ਇਨਸਾਨ ਸੋਚਦਾ ਹੈ ਕਿ ਪੈਸੇ ਨਾਲ ਸਾਰੇ ਸੁਖ ਮਿਲ ਜਾਣਗੇ ਪੈਸੇ ਨਾਲ ਆਤਮਿਕ ਸ਼ਾਂਤੀ ਮਿਲ ਜਾਵੇਗੀ ਪਰ ਪਤਾ ਨਹੀਂ ਕਿੰਨੇ ਹੀ ਲੋਕ ਖਪ-ਖਪ ਕੇ ਮਰ ਗਏ, ਪਰ ਇਸ ਤਰ੍ਹਾਂ ਨਾਲ ਨਾ ਤਾਂ ਆਤਮਿਕ ਸ਼ਾਂਤੀ ਪ੍ਰਾਪਤ ਹੋਈ ਅਤੇ ਨਾ ਹੋ ਸਕਦੀ ਹੈ ਬਾਦਸ਼ਾਹ ਸਿਕੰਦਰ ਨੇ ਪੂਰੀ ਦੁਨੀਆਂ ‘ਚ ਚੱਕਰ ਲਾਇਆ, ਫਿਰ ਵੀ ਉਹ ਬੇਚੈਨ ਰਿਹਾ ਦੱਸਣ ਵਾਲੇ ਦੱਸਦੇ ਹਨ ਕਿ ਕਦੇ ਮਾਂ, ਕਦੇ ਕੋਈ ਤਾਂ ਕਦੇ ਕੋਈ ਉਸ ਨੂੰ ਤੜਫ਼ਾਉਂਦਾ ਹੀ ਰਿਹਾ ਉਸ ਨੇ ਜਿੰਨਾ ਲੋਕਾਂ ਨੂੰ ਤੜਫ਼ਾਇਆ ਉਸ ਤੋਂ ਕਈ ਗੁਣਾ ਜ਼ਿਆਦਾ ਉਹ ਖੁਦ ਤੜਫ਼ਦਾ ਰਿਹਾ ਕਹਿਣ ਦਾ ਭਾਵ ਹੈ ਕਿ ਜਿਸ ਇਨਸਾਨ ਦੇ ਅੰਦਰ ਆਤਮਿਕ-ਸ਼ਾਂਤੀ ਹੈ ਉਹੀ ਸੁਖੀ ਹੈ ਦੂਜੇ ਪਾਸੇ ਜੇਕਰ ਆਤਮਿਕ ਸ਼ਾਂਤੀ ਪੈਸੇ ਨਾਲ ਮਿਲਦੀ ਹੁੰਦੀ ਤਾਂ ਅਰਬਾਂ-ਖਰਬਾਂਪਤੀ ਲੋਕ ਸਾਰੀਆਂ ਖੁਸ਼ੀਆਂ ਖਰੀਦ ਕੇ ਆਪਣੇ ਘਰ ‘ਚ ਰੱਖ ਲੈਂਦੇ ਪਰੰਤੂ ਖੁਸ਼ੀਆਂ ਮਾਲਕ ਦੇ ਨਾਮ ਨਾਲ, ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਨਾਲ ਮਿਲਦੀਆਂ ਹਨ ਅਤੇ ਆਤਮ-ਵਿਸ਼ਵਾਸ ਰਾਮ-ਨਾਮ ਦਾ ਜਾਪ ਕਰਨ ਨਾਲ ਮਿਲਦਾ ਹੈ ਇਸ ਲਈ ਹਮੇਸ਼ਾ ਰਾਮ-ਨਾਮ ਦਾ ਜਾਪ ਕਰੋ, ਭਗਤੀ-ਇਬਾਦਤ ਕਰੋ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਭਗਵਾਨ ਦਾਤਾ ਸੀ, ਦਾਤਾ ਹੈ ਅਤੇ ਦਾਤਾ ਹੀ ਰਹੇਗਾ, ਉਹ ਮੰਗਤਾ ਨਹੀਂ ਹੋ ਸਕਦਾ ਅਤੇ ਉਸ ਦੇ ਜਿੰਨੇ ਵੀ ਸੰਤ, ਪੀਰ-ਫ਼ਕੀਰ ਹਨ, ਉਨ੍ਹਾਂ ਨੂੰ ਵੀ ਇਹੀ ਆਦੇਸ਼ ਹੈ ਕਿ ਤੁਸੀਂ ਵੀ ਕਰਕੇ ਖਾਓ
ਮਾਂਗਣ ਮਰਨ ਸਮਾਨ ਹੈ, ਮਤ ਕੋਈ ਮਾਂਗੋ ਭੀਖ,
ਮਾਂਗਣ ਸੇ ਮਰਨਾ ਭਲਾ, ਯੇ ਸਤਿਗੁਰੂ ਕੀ ਸੀਖ ਭਾਵ ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਮੰਗਣਾ ਹਰਾਮ ਹੈ ਸਿੱਖ ਧਰਮ ‘ਚ ਲਿਖਿਆ ਹੈ ਕਿ ਦਸਾਂ-ਨਹੁੰਆਂ ਦੀ ਕਿਰਤ ਕਰੋ ਅਤੇ ਆਪਸ ‘ਚ ਵੰਡ ਕੇ ਛਕੋ ਇੰਗਲਿਸ਼ ਫ਼ਕੀਰ ਕਹਿੰਦੇ ਹਨ ਕਿ ਹਾਰਡ ਵਰਕ ਕਰਕੇ ਖਾਓ ਜਦੋ ਸੰਤ ਹੀ ਪੈਸਾ ਨਹੀਂ ਮੰਗਦੇ ਤਾਂ ਉਹ ਭਗਵਾਨ ਕਿਵੇਂ ਮੰਗੇਗਾ? ਭਗਵਾਨ ਦਾਤਾ ਸੀ, ਦਾਤਾ ਹੈ ਅਤੇ ਦਾਤਾ ਹੀ ਰਹੇਗਾ ਇਸ ਲਈ ਭਗਵਾਨ ਦਾ ਨਾਮ ਜਪੋ

PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ