ਮੋਹਾਲੀ ’ਚ ਵੱਜਿਆ ਰਾਮ ਨਾਮ ਦਾ ਡੰਕਾ

ਮੋਹਾਲੀ (ਐੱਮ. ਕੇ. ਸ਼ਾਇਨਾ)। ਬਲਾਕ ਮੋਹਾਲੀ ਦੇ ਪਿੰਡ ਰਾਏਪੁਰ ਖੁਰਦ ਵਿਖੇ ਬਲਾਕ ਪੱਧਰੀ ਨਾਮ ਚਰਚਾ (Naam Charcha In Mohali) ਬੜੀ ਧੂਮ-ਧਾਮ ਨਾਲ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਸ਼ਿਰਕਤ ਕੀਤੀ ਅਤੇ ਗੁਰੂ ਜੱਸ ਗਾਇਆ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਰਾਜਿੰਦਰ ਇੰਸਾਂ ਵੱਲੋਂ ਪਵਿੱਤਰ ਨਾਅਰਾ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ ਲਾ ਕੇ ਕੀਤੀ ਗਈ। ਨਾਮ ਚਰਚਾ ਦੌਰਾਨ ਕਈ ਕਵੀਰਾਜ ਵੀਰਾਂ ਨੇ ਸ਼ਬਦ ਭਜਨਾਂ ਰਾਹੀਂ ਗੁਰੂ ਮਹਿਮਾ ਦਾ ਗੁਣਗਾਨ ਕੀਤਾ।

ਨਾਮਚਰਚਾ ਵਿੱਚ ਮਾਨਵਤਾ ਭਲਾਈ ਲਈ ਕੀਤੇ ਗਏ 142 ਕਾਰਜਾਂ ਬਾਰੇ ਵੀ ਚਾਨਣਾ ਪਾਇਆ ਗਿਆ ਅਤੇ ਇਨ੍ਹਾਂ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ਗਿਆ। ਇਸ ਮੌਕੇ ਕਵੀਰਾਜਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ।

ਇਹ ਵੀ ਪੜ੍ਹੋ : ਬਲਾਕ ਘੱਗਾ ਦੀ ਸਾਧ-ਸੰਗਤ ਨੇ ਨਾਮ ਚਰਚਾ ਕਰਕੇ ਗਾਇਆ ਗੁਰੂ ਜੱਸ

ਨਾਮ ਚਰਚਾ ਉਪਰੰਤ ਸਮੂਹ ਸਾਧ ਸੰਗਤ ਨੇ ਪੂਜਨੀਕ ਗੁਰੂ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਡਟੇ ਰਹਿਣ ਦਾ ਪ੍ਰਣ ਕੀਤਾ। ਇਸ ਮੌਕੇ ਸਮੂਹ ਬਲਾਕ ਦੇ 25 ਅਤੇ 15 ਕਮੇਟੀ ਦੇ ਮੈਂਬਰ ਦਵਿੰਦਰ ਇੰਸਾਂ, ਪਿਆਰਾ ਇੰਸਾਂ, ਅਵਤਾਰ ਇੰਸਾਂ, ਸੰਦੀਪ ਇੰਸਾਂ ਅਤੇ ਨਰੇਸ਼ ਇੰਸਾ, ਯੂਥ ਵੈਲਫੇਅਰ ਫੈਡਰੇਸ਼ਨ ਦੇ ਮੈਂਬਰ ਸੁਜਾਨ ਭੈਣਾਂ ਕਮਲ ਇੰਸਾਂ, ਅਨੀਤਾ ਇੰਸਾਂ, ਸਰੋਜ ਇੰਸਾਂ, ਸੰਤੋਸ਼ ਇੰਸਾਂ, ਡਾ. ਬਲਵਿੰਦਰ ਇੰਸਾਂ ਅਤੇ ਮੋਹਾਲੀ ਸ਼ਹਿਰ ਦੇ ਭੰਗੀਦਾਸ, ਪਿੰਡਾਂ ਅਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ