ਮੁਸ਼ਫਿਕੁਰ ਰਹੀਮ ਦਾ ਵਿਸ਼ਵ ਰਿਕਾਰਡ;ਧੋਨੀ-ਸੰਗਾਕਾਰਾ ਨੂੰ ਪਛਾੜਿਆ

ਟੇਸਟ ਕ੍ਰਿਕਟ ‘ਚ ਦੋ ਦੂਹਰੇ ਸੈਂਕੜੇ ਲਾਉਣ ਵਾਲੇ ਪਹਿਲੇ ਵਿਕਟਕੀਪਰ ਬਣੇ ਰਹੀਮ

ਨਵੀਂ ਦਿੱਲੀ, 13 ਨਵੰਬਰ 
ਬੰਗਲਾਦੇਸ਼ ਅਤੇ ਜ਼ਿੰਬਾਬਵੇ ਦਰਮਿਆਨ ਢਾਕਾ ‘ਚ ਖੇਡੇ ਜਾ ਰਹੇ ਦੂਸਰੇ ਟੈਸਟ ਮੈਚ ਦੇ ਦੂਸਰੇ ਦਿਨ ਮੇਜ਼ਬਾਨ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮੁਸ਼ਫਿਕੁਰ ਰਹੀਮ ਨੇ ਇਤਿਹਾਸ ਰਚ ਦਿੱਤਾ ਇਸ ਟੈਸਟ ਮੈਚ ਦੀ ਪਹਿਲੀ ਪਾਰੀ ‘ਚ ਰਹੀਮ ਨੇ ਨਾਬਾਦ 219 ਦੌੜਾਂ ਦੀ ਪਾਰੀ ਖੇਡੀ ਰਹੀਮ ਦੇ ਨਾਲ ਮੋਮਿਨੁਲ ਹੱਕ ਨੇ ਵੀ 161 ਦੌੜਾਂ ਬਣਾਈਆਂ ਇਹਨਾਂ ਦੋਵਾਂ ਦੀ ਬਦੌਲਤ ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ 522/7 ‘ਤੇ ਘੋਸ਼ਿਤ ਕਰ ਦਿੱਤੀ

 

 
ਆਪਣੇ ਦੂਹਰੇ ਸੈਂਕੜੇ ਵਾਲੀ ਪਾਰੀ ਨਾਲ ਹੁਣ ਮੁਸ਼ਫਿਕੁਰ ਦੁਨੀਆਂ ਦੇ  ਅਜਿਹੇ ਇੱਕੋ-ਇੱਕ ਵਿਕਟਕੀਪਰ ਬਣ ਗਏ ਹਨ ਜਿੰਨ੍ਹਾਂ ਦੋ ਦੂਹਰੇ ਸੈਂਕੜੇ ਲਾਏ ਹਨ ਹੁਣ ਤੱਕ ਦੁਨੀਆਂ ਭਰ ‘ਚ ਸਿਰਫ਼ 7 ਵਿਕਟਕੀਪਰ ਬੱਲੇਬਾਜ਼ਾਂ ਨੇ ਦੂਹਰਾ ਸੈਂਕੜਾ ਲਾਇਆ ਹੈ ਪਰ ਕਿਸੇ ਨੇ ਵੀ ਇੱਕ ਤੋਂ ਜ਼ਿਆਦਾ ਦੂਹਰਾ ਸੈਂਕੜਾ ਨਹੀਂ ਲਾਇਆ ਸੀ ਰਹੀਮ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਵਿਰੁੱਧ ਦੂਹਰਾ ਸੈਂਕੜਾ ਲਾਇਆ ਸੀ ਇਸ ਪਾਰੀ ਦੀ ਬਦੌਲਤ ਹੀ ਰਹੀਮ ਬੰਗਲਾਦੇਸ਼ ਲਈ ਟੈਸਟ ਕ੍ਰਿਕਟ ਦੀ ਇੱਕ ਪਾਰੀ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਰਹੀਮ ਤੋਂ ਪਹਿਲਾਂ ਇਹ ਰਿਕਾਰਡ ਸ਼ਾਕਿਬ ਅਲ ਹਸਨ(2017 ‘ਚ ਨਿਊਜ਼ੀਲੈਂਡ ਵਿਰੁੱਧ 217ਦੌੜਾਂ) ਦੇ ਨਾਂਅ ਸੀ

 

 

 

ਟੈਸਟ ਕ੍ਰਿਕਟ ‘ਚ ਦੂਹਰਾ ਸੈਂਕੜਾ ਲਾਉਣ ਵਾਲੇ ਵਿਕਟਕੀਪਰ

ਇਮਤਿਆਜ਼ ਅਹਿਮਦ    ਪਾਕਿਸਤਾਨ    209   1995
ਤਸਲੀਮ ਆਰਿਫ਼          ਪਾਕਿਸਤਾਨ     210   1980
ਬ੍ਰੇਂਡਨ ਕੁਰੁਪੁ              ਸ਼੍ਰੀਲੰਕਾ        201    1987
ਐਂਡੀ ਫਲਾਵਰ               ਜ਼ਿੰਬਾਬਵੇ       232    2000
ਐਡਮ ਗਿਲਕ੍ਰਿਸਟ  ਆਸਟਰੇਲੀਆ    204   2002
ਕੁਮਾਰ ਸੰਗਾਕਾਰਾ           ਸ਼੍ਰੀਲੰਕਾ        230  2002
ਐਮਐਸ ਧੋਨੀ                                     224   2013
ਮੁਸ਼ਫਿਕੁਰ 200 (2013 ‘ਚ ), 219 (ਨਾਬਾਦ) 2018’ਚ