ਇਸ ਸਾਲ ਜ਼ਿਆਦਾ ਗਰਮੀ ਦੀ ਸੰਭਾਵਨਾ, ਅਗਲੇ ਹਫਤੇ ਤੋਂ ਵਧ ਸਕਦਾ ਹੈ ਤਾਪਮਾਨ, ਇਹ ਸੂਬਿਆਂ ’ਚ ਪਵੇਗੀ ਜ਼ਿਆਦਾ ਗਰਮੀ

Weather Today

20 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੱਕ ਚੱਲੇਗੀ ਵੇਵ | IMD Alert

  • ਅਗਲੇ ਹਫਤੇ 2 ਤੋਂ 5 ਫੀਸਦੀ ਤੱਕ ਵਧ ਸਕਦਾ ਹੈ ਤਾਪਮਾਨ | IMD Alert
  • ਮੱਧ-ਪ੍ਰਦੇਸ਼ ਤੇ ਮਹਾਰਾਸ਼ਟਰ ਸਮੇਤ 6 ਸੂਬਿਆਂ ’ਚ ਪਵੇਗੀ ਜ਼ਿਆਦਾ ਗਰਮੀ

ਨਵੀਂ ਦਿੱਲੀ (ਏਜੰਸੀ)। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਇਸ ਸਾਲ ਜ਼ਿਆਦਾ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਹੈ। ਅਪਰੈਲ ਤੋਂ ਜੂਨ ਵਿਚਕਾਰ ਤਿੰਨ ਮਹੀਨੇ ਤਾਪਮਾਨ ਜ਼ਿਆਦਾ ਰਹੇਗਾ। ਇਸ ਵਾਰ 20 ਦਿਨਾਂ ਤੱਕ ਹੀਟ ਵੇਵ ਰਹਿਣ ਦੀ ਵੀ ਸੰਭਾਵਨਾ ਹੈ, ਜੋ ਆਮ ਤੌਰ ’ਤੇ 8 ਦਿਨਾਂ ਤੱਕ ਹੀ ਰਹਿੰਦੀ ਹੈ। ਆਈਐਮਡੀ ਮੁਤਾਬਕ ਅਗਲੇ ਤਿੰਨ ਮਹੀਨਿਆਂ ’ਚ ਦੇਸ਼ ਦੇ ਛੇ ਸੂਬਿਆਂ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਉੜੀਸਾ ਤੇ ਆਂਧਰਾ-ਪ੍ਰਦੇਸ਼ ’ਚ ਗਰਮੀ ਦਾ ਹੋਰ ਜ਼ਿਆਦਾ ਪ੍ਰਭਾਵ ਵੇਖਣ ਨੂੰ ਮਿਲੇਗਾ। ਅਗਲੇ ਹਫਤੇ ਤਾਪਮਾਨ 2 ਤੋਂ 5 ਡਿਗਰੀ ਤੱਕ ਵਧ ਸਕਦਾ ਹੈ। ਅਪਰੈਲ-ਜੂਨ ਦੌਰਾਨ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿਣ ਦੀ ਸੰਭਾਵਨਾ ਹੈ। ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ’ਚ ਹੀਟ ਵੇਵ ਆਮ ਨਾਲੋਂ ਜ਼ਿਆਦਾ ਰਹੇਗੀ। (IMD Alert)

ਗਰਮੀ ਦੀ ਲਹਿਰ ਕਾਰਨ ਫਸਲਾਂ ’ਤੇ ਕੀ ਪਵੇਗਾ ਅਸਰ? | IMD Alert

ਆਈਐੱਮਡੀ ਨੇ ਸੋਮਵਾਰ ਨੂੰ ਕਿਹਾ ਕਿ ਤਾਪਮਾਨ ’ਚ ਵਾਧੇ ਦਾ ਕਣਕ ਦੀ ਤਿਆਰ ਫਸਲ ’ਤੇ ਕੋਈ ਅਸਰ ਨਹੀਂ ਪਵੇਗਾ। ਆਈਐਮਡੀ ਦੇ ਡਾਇਰੈਕਟਰ ਜਨਰਲ ਮ੍ਰਿਤੁੰਜੇ ਮਹਾਪਾਤਰਾ ਨੇ ਕਿਹਾ, ਇਸ ਸਮੇਂ ਮੱਧ-ਪ੍ਰਦੇਸ਼ ’ਚ ਤਾਪਮਾਨ 37-40 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ ਅਤੇ ਅਗਲੇ ਹਫਤੇ 42 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਸੂਬੇ ਵਿੱਚ ਕਣਕ ਦੀ ਵਾਢੀ ਦਾ 90 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ, ਇਸ ਲਈ ਕੋਈ ਅਸਰ ਨਹੀਂ ਪਵੇਗਾ। (IMD Alert)

Bribe : ਵਿਜੀਲੈਂਸ ਕਰਮਚਾਰੀਆਂ ਦੇ ਨਾਂਅ ’ਤੇ ਰਿਸ਼ਵਤ ਲੈਣ ਵਾਲੇ ਪੁਲਿਸ ਅੜਿੱਕੇ

ਉਨ੍ਹਾਂ ਕਿਹਾ ਕਿ ਜੇਕਰ ਤਾਪਮਾਨ 35 ਡਿਗਰੀ ਤੋਂ ਉਪਰ ਜਾਂਦਾ ਹੈ ਤਾਂ ਵੀ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ’ਚ ਕੋਈ ਅਸਰ ਨਹੀਂ ਪਵੇਗਾ। ਕਣਕ ਦੀ ਫਸਲ ਅਕਤੂਬਰ ਵਿੱਚ ਬੀਜੀ ਜਾਂਦੀ ਹੈ ਅਤੇ ਵਾਢੀ ਅਪਰੈਲ ਦੇ ਆਸ-ਪਾਸ ਸ਼ੁਰੂ ਹੁੰਦੀ ਹੈ। ਭਾਰਤ ਨੇ 2022-23 ਦੌਰਾਨ 1,105.5 ਮਿਲੀਅਨ ਟਨ ਕਣਕ ਦਾ ਉਤਪਾਦਨ ਕੀਤਾ। ਇਸ ’ਚ ਉੱਤਰ ਪ੍ਰਦੇਸ਼ ਦਾ ਹਿੱਸਾ 30.40 ਫੀਸਦੀ, ਮੱਧ ਪ੍ਰਦੇਸ਼ ਦਾ 20.56 ਫੀਸਦੀ, ਪੰਜਾਬ ਦਾ 15.18 ਫੀਸਦੀ, ਹਰਿਆਣਾ ਦਾ 9.89 ਫੀਸਦੀ ਤੇ ਰਾਜਸਥਾਨ ਦਾ 9.62 ਫੀਸਦੀ ਹੈ। (IMD Alert)

ਜਾਣੋ ਉਹ ਸਥਿਤੀ ਜਦੋਂ ਹਵਾਵਾਂ ਬਣ ਜਾਂਦੀਆਂ ਹਨ ਹੀਟ ਵੇਵ | IMD Alert

ਭਾਰਤ ’ਚ, ਜਦੋਂ ਇੱਕ ਮੈਦਾਨੀ ਖੇਤਰ ’ਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਤੱਕ ਪਹੁੰਚ ਜਾਂਦਾ ਹੈ ਤੇ ਪਹਾੜੀ ਖੇਤਰਾਂ ’ਚ ਇਹ ਘੱਟੋ ਘੱਟ 30 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ, ਤਾਂ ਇਸ ਨੂੰ ਗਰਮੀ ਦੀ ਸਥਿਤੀ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਸਾਧਾਰਨ ਤਾਪਮਾਨ ਤੋਂ 7 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਦਾ ਵਾਧਾ ਇੱਕ ਗੰਭੀਰ ਹੀਟਵੇਵ ਸਥਿਤੀ ਮੰਨਿਆ ਜਾਂਦਾ ਹੈ। (IMD Alert)

ਮੱਧ ਪ੍ਰਦੇਸ਼ ’ਚ ਗਰਮੀ ਨੇ ਦਿਖਾਇਆ ਅਸਰ, ਕਈ ਜ਼ਿਲ੍ਹਿਆਂ ’ਚ ਹੀਟ ਵੇਵ ਅਲਰਟ | IMD Alert

ਮੱਧ-ਪ੍ਰਦੇਸ਼ ’ਚ ਗਰਮੀ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਆਈਐਮਡੀ ਭੋਪਾਲ ਦੇ ਵਿਗਿਆਨੀ ਅਭਿਜੀਤ ਚੱਕਰਵਰਤੀ ਨੇ ਕਿਹਾ ਕਿ ਹੁਣ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਹੀਟ ਵੇਵ ਦਾ ਅਸਰ ਪਵੇਗਾ। ਗੁਨਾ, ਸ਼ਿਵਪੁਰੀ, ਛਤਰਪੁਰ, ਟੀਕਮਗੜ੍ਹ, ਅਸ਼ੋਕਨਗਰ, ਜਬਲਪੁਰ, ਮੰਡਲਾ ਤੇ ਬਾਲਾਘਾਟ ’ਚ ਅਗਲੇ 1-2 ਦਿਨਾਂ ਤੱਕ ਗਰਮੀ ਦੀ ਲਹਿਰ ਭਾਵ ਗਰਮ ਹਵਾਵਾਂ ਵੀ ਜਾਰੀ ਰਹਿਣਗੀਆਂ। ਮੌਸਮ ਵਿਭਾਗ ਮੁਤਾਬਕ 2 ਅਪਰੈਲ ਤੇ 5 ਅਪਰੈਲ ਦੀ ਰਾਤ ਨੂੰ ਉੱਤਰੀ ਭਾਰਤ ’ਚ ਦੋ ਪੱਛਮੀ ਗੜਬੜੀ ਸਰਗਰਮ ਰਹਿਣਗੇ। ਦੋ-ਤਿੰਨ ਦਿਨਾਂ ਬਾਅਦ ਮੱਧ ਪ੍ਰਦੇਸ਼ ’ਚ ਮਾਮੂਲੀ ਅਸਰ ਪੈ ਸਕਦਾ ਹੈ। ਕੁਝ ਜ਼ਿਲ੍ਹਿਆਂ ’ਚ ਬੱਦਲਵਾਈ ਹੋ ਸਕਦੀ ਹੈ। ਇਸ ਦੇ ਬਾਵਜੂਦ ਗਰਮੀ ਤੋਂ ਰਾਹਤ ਨਹੀਂ ਮਿਲੇਗੀ। (IMD Alert)

ਬਿਹਾਰ ’ਚ ਅਗਲੇ 5 ਦਿਨਾਂ ’ਚ ਪਾਰਾ 43 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ | IMD Alert

ਸੋਮਵਾਰ ਨੂੰ ਪਟਨਾ ਸਮੇਤ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਤੇਜ ਗਰਮ ਹਵਾਵਾਂ ਚੱਲੀਆਂ। ਮੌਸਮ ਵਿਗਿਆਨ ਕੇਂਦਰ ਮੁਤਾਬਕ ਉੱਤਰ-ਪੱਛਮੀ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਅਗਲੇ 5 ਦਿਨਾਂ ਤੱਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਤਾਪਮਾਨ ’ਚ ਵਾਧਾ ਹੋਵੇਗਾ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 38 ਤੋਂ 43 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 22 ਤੋਂ 26 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ। (IMD Alert)