ਮੌਨਸੂਨ ਨੇ ਦਿੱਤੀ ਦਸਤਕ, 20 ਸੂਬਿਆਂ ‘ਚ ਅਗਲੇ 4 ਦਿਨਾਂ ਤੱਕ ਭਾਰੀ ਮੀਂਹ,

Monsoon
Monsoon

ਅਸਾਮ ਦੇ 19 ਜ਼ਿਲ੍ਹਿਆਂ ‘ਚ ਹੜ੍ਹ, 1500 ਪਿੰਡ ਡੁੱਬੇ (Monsoon )

ਭੋਪਾਲ। 7 ਦਿਨਾਂ ਦੀ ਦੇਰੀ ਤੋਂ ਬਾਅਦ ਮਾਨਸੂਨ ਮੱਧ ਪ੍ਰਦੇਸ਼ ਪਹੁੰਚ ਗਿਆ ਹੈ। ਇਹ ਦੋ ਦਿਨਾਂ ਵਿੱਚ ਰਾਜਧਾਨੀ ਭੋਪਾਲ ਪਹੁੰਚ ਜਾਵੇਗੀ। ਮੌਸਮ ਵਿਭਾਗ ਮੁਤਾਬਕ ਮਾਨਸੂਨ ਨੇ ਮਹਾਂਰਾਸ਼ਟਰ(Monsoon ) ਵਿੱਚ ਵੀ ਦਸਤਕ ਦੇ ਦਿੱਤੀ ਹੈ। ਆਉਂਦੇ ਚਾਰ ਪੰਜ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਮੁੰਬਈ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨਾਂ ਤੱਕ 20 ਰਾਜਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਰਾਜਾਂ ਵਿੱਚ ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਹਰਿਆਣਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਉੱਤਰਾਖੰਡ, ਤੇਲੰਗਾਨਾ, ਕੋਂਕਣ ਅਤੇ ਗੋਆ, ਵਿਦਰਭ, ਤੱਟਵਰਤੀ ਆਂਧਰਾ ਪ੍ਰਦੇਸ਼, ਤੱਟਵਰਤੀ ਕਰਨਾਟਕ, ਕੇਰਲ ਅਤੇ ਤਾਮਿਲ ਸ਼ਾਮਲ ਹਨ।

Monsoon

ਅਸਾਮ ‘ਚ ਹੜ੍ਹ ਕਾਰਨ ਹਾਲਾਤ ਖਰਾਬ (Monsoon )

ਇਸ ਦੇ ਨਾਲ ਹੀ ਅਸਾਮ ‘ਚ ਹੜ੍ਹ ਕਾਰਨ ਹਾਲਾਤ ਅਜੇ ਵੀ ਖਰਾਬ ਹਨ। ਇੱਥੇ 20 ਜ਼ਿਲ੍ਹਿਆਂ ਦੇ 5 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਬਾਰਿਸ਼ ‘ਚ 2 ਲੋਕਾਂ ਦੀ ਜਾਨ ਜਾਣ ਦੀ ਵੀ ਖਬਰ ਹੈ। ਬਿਪਰਜੋਈ ਤੂਫਾਨ ਕਾਰਨ ਦੇਸ਼ ‘ਚ ਮਾਨਸੂਨ ਦੇਰੀ ਨਾਲ ਪਹੁੰਚੀ ਪਰ ਹੁਣ ਬਿਪਰਜੋਈ ਦਾ ਪ੍ਰਭਾਵ ਖਤਮ ਹੋਣ ਕਾਰਨ ਸਾਰੇ ਸੂਬਿਆਂ ‘ਚ ਮਾਨਸੂਨ ਦੇ ਤੇਜ਼ੀ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ।