ਸਿਰਫ਼ ਆਰਐੱਸਐੱਸ ਦੀ ਸੁਣਦੇ ਹਨ ਮੋਦੀ : ਰਾਹੁਲ

Modi, Only, Listen, RSS, Rahul

ਨਵੀਂ ਦਿੱਲੀ, (ਏਜੰਸੀ/ਸੱਚ ਕਹੂੰ ਨਿਊਜ਼)। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹੁਨਰਮੰਦਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ਼ ਕੌਮੀ ਸਵੈ ਸੇਵਕ ਸੰਘ (ਆਰਐੱਸਐੱਸ) ਦੀ ਸੁਣਦੇ ਹਨ ਤੇ ਕਿਸਾਨਾਂ, ਪੱਛੜਿਆਂ, ਕਰਮਚਾਰੀਆਂ ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ। ਗਾਂਧੀ ਨੇ ਕਾਂਗਰਸ ਪੱਛੜਾ ਵਰਗ ਵਿਭਾਗ ਵੱਲੋਂ ਕਰਵਾਏ ਆਲ ਇੰਡੀਆ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੱਛੜੇ ਵਰਗ ਦੇ ਭਾਈਚਾਰੇ ਦੀ ਸਭ ਤੋਂ ਜ਼ਿਆਦਾ ਅਣਦੇਖੀ ਕੀਤੀ ਹੈ। ਮਿਹਨਤ ਪੱਛੜੇ ਵਰਗ ਦਾ ਕਿਸਾਨ ਤੇ ਹੁਨਰਮੰਦ ਵਿਅਕਤੀ ਕਰਦਾ ਹੈ ਤੇ ਉਸ ਦੇ ਹੁਨਰ ਦਾ ਫਾਇਦਾ ਕੋਈ ਹੋਰ ਵਿਅਕਤੀ ਉੱਠਾ ਲੈਂਦਾ ਹੈ। ਇਹ ਭਾਜਪਾ ਸਰਕਾਰ ਦੀ ਨੀਤੀ ਦਾ ਹਿੱਸਾ ਬਣ ਚੁੱਕਾ ਹੈ।

ਉਨ੍ਹਾਂ ਕਿਹਾ, ‘ਮੋਦੀ ਸਰਕਾਰ ‘ਚ ਕਰਮਚਾਰੀਆਂ ਨੂੰ ਨਕਾਰਾ ਗਿਆ ਹੈ ਤੇ ਉਨ੍ਹਾਂ ਦੇ ਹੁਨਰ ਨੂੰ ਮਹੱਤਵ ਨਹੀਂ ਦਿੱਤਾ ਗਿਆ ਹੁਨਰਮੰਦਾਂ ਨੂੰ ਕਮਰੇ ‘ਚ ਬੰਦ ਕਰ ਰੱਖਿਆ ਜਾਂਦਾ ਹੈ ਤੇ ਉਸ ਦੇ ਹੁਨਰ ਦਾ ਫਾਇਦਾ ਕੋਈ ਦੂਜਾ ਲੈ ਰਿਹਾ ਹੈ। ਕਿਸਾਨ ਤੇ ਮਜ਼ਦੂਰ ਦਿਨ ਭਰ ਮਿਹਨਤ ਕਰਦੇ ਹਨ ਤੇ ਫਾਇਦਾ ਉਨ੍ਹਾਂ 15-20 ਵਿਅਕਤੀਆਂ ਨੂੰ ਮਿਲਦਾ ਹੈ। ਜੋ ਭਾਜਪਾ ਨੂੰ ਮੋਟੀ ਰਕਮ ਦਿੰਦੇ ਹਨ ਰਣਨੀਤੀ ਸਪੱਸ਼ਟ ਹੈ ਕਿ ਪੂਰੇ ਦਾ ਪੂਰਾ ਫਾਇਦਾ ਉਨ੍ਹਾਂ 15-20 ਵਿਅਕਤੀਆਂ ਨੂੰ ਮਿਲੇ।