ਮੋਦੀ ਵੱਲੋਂ ਟਰੰਪ ਨੂੰ ਭਾਰਤ ਆਉਣ ਦਾ ਸੱਦਾ

Don't know when to trade deal with India: Trump

ਮੋਦੀ ਤੇ ਟਰੰਪ ਦੀ ਹੋਈ ਪਹਿਲੀ ਮੁਲਾਕਾਤ

ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਰਾਸ਼ਟਰਪਤੀ ਟਰੰਪ ਨੇ ਇਸ ਸੱਦੇ ਨੂੰ ਦਿਲੋਂ ਸਵੀਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਭਾਰਤ ਨੂੰ ਦਾ ਦੌਰਾ ਕਰੇਗਾ। ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿੱਚ ਸ੍ਰੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਮੋਦੀ ਵੱਲੋਂ ਦਿੱਤੇ ਗਏ ਸੱਦੇ ਦੀ ਖੁਸ਼ੀ ਹੈ। ਉਨ੍ਹਾਂ ਨੇ ਭਵਿੱਖ ਵਿਚ ਆਪਸੀ ਦੋਸਤੀ ਦੀ ਭਾਵਨਾ ਨਾਲ ਕੰਮ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ।

ਇਸ ਤੋਂ ਪਹਿਲਾਂ ਨਰਿੰਦਰ ਮੋਦੀ ਦੇਰ ਸੋਮਵਾਰ 1:10 ਵਜੇ ਤੱਕ (ਭਾਰਤੀ ਸਮੇਂ ਅਨੁਸਾਰ) ਵ੍ਹਾਈਟ ਹਾਊਸ ਪਹੁੰਚੇ। ਇੱਥੇ ਡੋਨਾਲਡ ਟਰੰਪ ਨੇ ਉਨ੍ਹਾਂ ਦਾ ਹੱਥ ਮਿਲਾ ਕੇ ਸਵਾਗਤ ਕੀਤਾ।  ਇਸ ਦੌਰਾਨ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਵੀ ਹਾਜ਼ਰ ਸੀ। ਮੁਲਾਕਾਤ ਤੋਂ ਬਾਅਦ ਮੋਦੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਅਤੇ ਪਹਿਲੀ ਮਹਿਲਾ ਨੇ ਮੇਰਾ ਸਵਾਗਤ ਕੀਤਾ ਹੈ, ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਇਹ ਦੇਸ਼ ਦੇ ਸਵਾ ਸੌ ਕਰੋੜ ਭਾਰਤੀ ਲੋਕਾਂ ਦਾ ਸਨਮਾਨ ਹੈ। ਟਰੰਪ ਨੇ ਕਿਹਾ, ਮੋਦੀ ਦਾ ਆਉਣਾ ਮੇਰੇ ਲਈ ਸਨਮਾਨ ਦੀ ਗੱਲ ਹੈ। ਉਹ ਇਕੋਨੋਮੀਕਲ ਫਰੰਟ ‘ਤੇ ਵਧੀਆ ਕੰਮ ਕਰ ਰਹੇ ਹਨ ਅਤੇ ਇਸ ਲਈ ਉਹ ਵਧਾਈ ਦੇ ਪਾਤਰ ਹਨ। ਦੋਵਾਂ ਆਗੂਆਂ ਵਿੱਚ ਇਹ ਪਹਿਲੀ ਮੁਲਾਕਾਤ ਸੀ।

ਮੋਦੀ ਨੇ ਮੇਲਾਨੀਆ ਟਰੰਪ ਨੂੰ ਕਸ਼ਮੀਰ ਦਾ ਹੱਥ ਨਾਲ ਬਣਿਆ ਸ਼ਾਲ ਭੇਂਟ ਕੀਤਾ

ਮੋਦੀ ਨੇ ਮੇਲਾਨੀਆ ਟਰੰਪ ਨੂੰ ਕਸ਼ਮੀਰ ਦਾ ਹੱਥੀਂ ਬੁਣਿਆ ਸ਼ਾਲ ਤੋਹਫ਼ੇ ਵਜੋਂ ਭੇਂਟ ਕੀਤਾ। ਉਨ੍ਹਾਂ ਮੇਲਾਨੀਆ ਨੂੰ ਹਿਮਾਚਲ ਦੀ ਕਾਂਗੜਾ ਘਾਟੀ ਦੇ ਕਾਰੀਗਰਾਂ ਤੋਂ ਬਣਾਇਆ ਸਿਲਵਰ ਬ੍ਰੈਸਲੇਟ ਵੀ ਦਿੱਤਾ। ਇਸ ਤੋਂ ਇਲਾਵਾ ਚਾਹ ਤੇ ਸ਼ਹਿਦ ਵੀ ਤੋਹਫ਼ੇ ਵਜੋਂ ਦਿੱਤਾ।  ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਅਬਰਾਹਾਮ ਲਿੰਕਨ ਦੀ ਮੌਤ ਤੋਂ 1965 ਵਿੱਚ ਜਾਰੀ ਕੀਤਾ ਗਿਆ ਇੱਕ ਡਾਕ ਟਿਕਟ ਵੀ ਦਿੱਤਾ। ਇਸ ਤੋਂ ਇਲਾਵਾ ਮੋਦੀ ਨੇ  ਪੰਜਾਬ ਦੇ ਹੁਸ਼ਿਆਰਪੁਰ ਦੀ ਬਣੀ ਖਾਸ ਲੱਕੜ ਦੀ ਇੱਕ ਪੇਟੀ ਵੀ ਭੇਂਟ ਕੀਤੀ।