ਮੋਦੀ ਨੇ ਸੂਰਤ ਨੂੰ ਗਿਨੀਜ਼ ਵਰਲਡ ਰਿਕਾਰਡ ਬਣਾਉਣ ’ਤੇ ਦਿੱਤੀ ਵਧਾਈ

Manipur incident

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Modi) ਨੇ ਨੌਵੇਂ ਕੌਮਾਂਤਰੀ ਯੋਗ ਦਿਵਸ ’ਤੇ ਗੁਜਰਾਤ ਦੇ ਸੂਰਤ ਨੂੰ ਇੱਕ ਸਥਾਨ ’ਤੇ ਯੋਗਾ ਸੈਸ਼ਨ ਦੌਰਾਨ ਸਭ ਤੋਂ ਵੱਧ 1.25 ਲੱਖ ਲੋਕਾਂ ਨਾਲ ਯੋਗ ਕਰਨ ਅਤੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ’ਤੇ ਵਧਾਈ ਦਿੱਤੀ ਹੈ। ਬੁੱਧਵਾਰ ਨੂੰ ਨੌਵੇਂ ਕੌਮਾਂਤਰੀ ਯੋਗ ਦਿਵਸ ’ਤੇ ਗੁਜਰਾਤ ਦੀ ਡਾਇਮੰਡ ਸਿਟੀ ਸੂਰਤ ’ਚ 12 ਕਿਲੋਮੀਟਰ ਖੇਤਰਫਲ ’ਚ ਸਵਾ ਲੱਖ ਲੋਕਾਂ ਨੇ ਯੋਗ ਕੀਤਾ ਅਤੇ ਇਸੇ ਦੇ ਨਾਲ ਇੱਕ ਨਵਾਂ ਰਿਕਾਰਡ ਬਣਾ ਦਿੱਤਾ।

ਇਹ ਵੀ ਪੜ੍ਹੋ : ਖਾਲਿਸਤਾਨੀਆਂ ਦੇ ਕਤਲਾਂ ਤੋਂ ਬਾਅਦ, ਗੁਰਪਤਵੰਤ ਸਿੰਘ ਪੰਨੂ ਲਾਪਤਾ

ਗੁਜਰਾਤ ’ਚ ਗ੍ਰਹ ਰਾਜ ਮੰਤਰੀ ਹਰਸ਼ ਸਾਂਘਵੀ ਨੇ ਟਵੀਟ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, ‘ਇੱਕ ਜ਼ਿਕਰਯੋਗ ਉਪਲੱਬਧੀ ਹਾਸਲ ਕਰਨ ਲਈ ਵਧਾਈ ਹੋਵੇ ਸੂਰਤ।’ ਜ਼ਿਕਰਯੋਗ ਹੈ ਕਿ ਸੂਰਤ ਦੁਆਰਾ ਬਣਾਏ ਗਏ ਇਸ ਵਿਸ਼ਵ ਰਿਕਾਰਡ ਦੇ ਇਤਿਹਾਸਿਕ ਮੌਕੇ ’ਤੇ ਗਿਨੀਜ ਬੁੱਕ ਆਫ਼ ਰਿਕਾਰਡ ਦੇ ਪ੍ਰਤੀਨਿਧੀਆਂ ਨੇ ਅਧਿਕਾਰਤ ਰੂਪ ’ਚ ਇਸ ਦਾ ਐਲਾਨ ਕੀਤਾ ਤੇ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਨੂੰ ਰਿਕਾਰਡ ਦਾ ਪ੍ਰਮਾਣ ਪੱਤਰ ਸੌਂਪਿਆ।