ਮੀਰਵਾਈਜ਼, ਗਿਲਾਨੀ ਨਜ਼ਰਬੰਦ, ਯਾਸੀਨ ਮਲਿਕ ਹਿਰਾਸਤ ‘ਚ

Mirwaiz, Gilani, Detained, Yasin, Malik,

ਵੱਖਵਾਦੀ ਆਗੂਆਂ ਨੇ ਕਤਲ, ਨੌਜਵਾਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਰੈਲੀ ਦਾ ਸੱਦਾ ਦਿੱਤਾ ਹੋਇਆ ਹੈ

ਸ੍ਰੀਨਗਰ, (ਏਜੰਸੀ)। ਵੱਖਵਾਦੀ ਸੰਗਠਨਾਂ ਦੀ ਇੱਥੇ ਵਿਰੋਧ ਰੈਲੀ ਨੂੰ ਨਾਕਾਮ ਕਰਨ ਲਈ ਪੁਲਿਸ ਨੇ ਹੁਰੀਅਤ ਕਾਨਫਰੰਸ ਦੇ ਦੋਵਾਂ ਧੜਿਆਂ ਦੇ ਪ੍ਰਧਾਨ ਸਈਅਦ ਅਲੀ ਸ਼ਾਹ ਗਿਲਾਨੀ ਅਤੇ ਮੀਰਵਾਈਜ਼ ਮੌਲਵੀ ਉਮਰ ਫਾਰੂਕ ਨੂੰ ਅੱਜ ਨਜ਼ਰਬੰਦ ਕਰ ਦਿੱਤਾ ਗਿਆ ਜਦੋਂਕਿ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) ਦੇ ਪ੍ਰਧਾਨ ਯਾਸੀਨ ਮਲਿਕ ਨੂੰ ਹਿਰਾਸਤ ‘ਚ ਲੈ ਲਿਆ। ਹੁਰੀਅਤ ਦੇ ਨਰਮਪੰਥੀ ਧੜੇ ਦੇ ਬੁਲਾਰੇ ਅਨੁਸਾਰ ਵੱਡੀ ਗਿਣਤੀ ‘ਚ ਸੁਰੱਖਿਆ ਫੋਰਸ ਅਤੇ ਪੁਲਿਸ ਦੇ ਜਵਾਨਾਂ ਨੂੰ ਮੀਰਵਾਈਜ਼ ਦੀ ਨਿਗੀਨ ਸਥਿਤ ਰਿਹਾਇਸ਼ ਦੇ ਬਾਹਰ ਸਵੇਰੇ ਤੋਂ ਹੀ ਤਾਇਨਾਤ ਕਰ ਦਿੱਤਾ ਗਿਆ। ਜੇਕੇਐਲਐਫ ਦੇ ਬੁਲਾਰੇ ਨੇ ਦੱਸਿਆ ਕਿ ਵੱਡੀ ਗਿਣਤੀ ‘ਚ ਸੁਰੱਖਿਆ ਫੋਰਸ ਅਤੇ ਪੁਲਿਸ ਦੇ ਜਵਾਨ ਸਵੇਰੇ ਤੋਂ ਸ੍ਰੀਨਗਰ ‘ਚ ਮੌਸੁਮਾ ਸਥਿਤ ਰਿਹਾਇਸ਼ ਮਲਿਕ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ ਉਸ ਨੂੰ ਹਿਰਾਸਤ ‘ਚ ਲੈ ਲਿਆ ਉਸ ਦੀ ਗ੍ਰਿਫ਼ਤਾਰੀ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ।

ਸ੍ਰੀਨਗਰ ਦੀ ਇਤਿਹਾਸਕ ਜਾਮੀਆ ਮਸਜਿਦ ਚੌਕਸੀ ਵਜੋਂ ਬੰਦ

ਵੱਖਵਾਦੀ  ਆਗੂਆਂ ਦੇ ਸਮੂਹ ਨੇ ਨਾਗਰਿਕਾਂ ਦੇ ਕਤਲ, ਤਾਜ਼ਾ ਤਲਾਸ਼ੀ ਮੁਹਿੰਮ ਅਤੇ ਨੌਜਵਾਨਾਂ ਦੀ ਗ੍ਰਿਫ਼ਤਾਰੀ ਦੇ ਵਿਰੋਧ ‘ਚ ਰੈਲੀ ਦਾ ਸੱਦਾ ਦਿੱਤਾ ਹੈ। ਸ੍ਰੀਨਗਰ ਜੰਮੂ-ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਦੇ ਪੁਰਾਣੇ ਇਲਾਕੇ ਦੀ ਇਤਿਹਾਸਕ ਜਾਮੀਆ ਮਸਜਿਦ ਨੂੰ ਵੱਖਵਾਦੀਆਂ ਦੇ ਸੱਦੇ ‘ਤੇ ਹੜਤਾਲ ਦੌਰਾਨ ਪ੍ਰਦਰਸ਼ਨ ਦੇ ਸ਼ੱਕ ਨੂੰ ਵੇਖਦਿਆਂ ਅੱਜ ਬੰਦ ਕਰ ਦਿੱਤਾ ਗਿਆ। ਹੁਰੀਅਤ ਕਾਨਫਰੰਸ ਦੇ ਉਦਾਰਵਾਦੀ ਧੜੇ ਦੇ ਪ੍ਰਧਾਨ ਮੀਰਵਾਈਜ ਮੌਲਵੀ ਉਮਰ ਫਾਰੂਕ ਦੇ ਪ੍ਰਭਾਵ ਵਾਲੇ ਇਲਾਕੇ ‘ਚ ਸÎਥਤ ਮਸਜਿਦ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਅਤੇ ਕਿਸੇ ਨੂੰ ਇਸ ਇਬਾਦਤਗਾਹ ‘ਚ ਦਾਖਲੇ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਹੈ। ਮੀਰਵਾਈਜ਼ ਨੂੰ ਉਨ੍ਹਾਂ ਦੀ ਰਿਹਾਇਸ਼ ‘ਚ ਸਵੇਰ ਤੋਂ ਹੀ ਨਜ਼ਰਬੰਦ ਕਰ ਦਿੱਤਾ ਗਿਆ। ਜਾਮੀਆ ਮਸਜਿਦ ਨੇੜੇ ਲੋਕਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਵੱਡੀ ਗਿਣਤੀ ‘ਚ ਅਰਧਸੈਨਿਕ ਫੋਰਸਾਂ ਅਤੇ ਸੂਬਾ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।