ਮਿਲਿੰਦ ਦਾ ਮਿਜੋਰਮ ਵਿਰੁੱਧ ਵੀ ਸੈਂਕੜਾ, ਸ਼ਾਮਲ ਹੋਏ ਰਿਕਾਰਡ ਬੁਕ ‘ਚ

ਰਣਜੀ ਮੈਚਾਂ ਦੀਆਂ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕੀਤੀਆਂ

ਨਵੀਂ ਦਿੱਲੀ, 15 ਦਸੰਬਰ
ਰਣਜੀ ਟਰਾਫ਼ੀ ‘ਚ ਮਿਲਿੰਦ ਕੁਮਾਰ ਦੀ ਜ਼ੋਰਦਾਰ ਲੈਅ ਜਾਰੀ ਹੈ ਦਿੱਲੀ ਲਈ ਫਰਸਟ ਕਲਾਸ ਕ੍ਰਿਕਟ ਖੇਡਣ ਵਾਲੇ ਮਿਲਿੰਦ ਕੁਮਾਰ ਮੌਜ਼ੂਦਾ ਰਣਜੀ ਟਰਾਫ਼ੀ ‘ਚ ਸਿੱਕਮ ਲਈ ਖੇਡ ਰਹੇ ਹਨ ਬੱਲੇ ਨਾਲ ਦੌੜਾਂ ਦੀ ਵਾਛੜ ਜਾਰੀ ਰੱਖਦਿਆਂ ਮਿਲਿੰਦ ਨੇ ਮਿਜ਼ੋਰਮ ਵਿਰੁੱਧ ਵੀ 139 ਦੌੜਾਂ ਬਣਾ ਕੇ ਰਿਕਾਰਡ ਬੁੱਕ ‘ਚ ਆਪਣਾ ਨਾਂਅ ਦਰਜ ਕਰਵਾ ਲਿਆ

 

 
ਮਿਲਿੰਦ ਨੇ ਇਸ ਰਣਜੀ ਟਰਾਫ਼ੀ ਸੀਜ਼ਨ ਦੇ ਛੇ ਮੈਚਾਂ ਦੀਆਂ ਸਿਰਫ਼ 9 ਪਾਰੀਆਂ ‘ਚ 1000 ਦੌੜਾਂ ਪੂਰੀਆਂ ਕਰ ਲਈਆਂ ਹਨ ਅਤੇ ਸਭ ਤੋਂ ਤੇਜੀ ਨਾਲ 1000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ‘ਚ ਸ਼ਾਮਲ ਹੋ ਗਏ ਹਨ ਮਿਲਿੰਦ ਤੋਂ ਘੱਟ ਸਿਰਫ਼ ਰੂਸੀ ਮੋਦੀ ਨੇ 1944/45 ‘ਚ 7 ਪਾਰੀਆਂ ‘ਚ 1000 ਦੌੜਾਂ ਦਾ ਅੰਕੜਾ ਛੂਹਿਆ ਸੀ ਮਿਲਿੰਦ ਤੋਂ ਇਲਾਵਾ ਤਾਮਿਲਨਾਡੂ ਦੇ ਵੀ ਰਮਨ, ਐਸ ਸ਼੍ਰੀਰਾਮ ਨੇ ਵੀ 9 ਪਾਰੀਆਂ ‘ਚ ਰਣਜੀ ਟਰਾਫ਼ੀ ਦੇ ਇੱਕ ਸੀਜ਼ਨ ‘ਚ ਇੱਕ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ਹਾਲਾਂਕਿ ਪਿਛਲੇ 19 ਸਾਲਾਂ ‘ਚ ਮਿਲਿੰਦ  ਸਭ ਤੋਂ ਤੇਜੀ ਨਾਲ 1000 ਦੌੜਾਂ ਦਾ ਅੰਕੜਾ ਛੂਹਣ ਵਾਲੇ ਬੱਲੇਬਾਜ਼ ਹਨ ਮਿਲਿੰਦ ਇਸ ਸੀਜ਼ਨ ‘ਚ 2 ਦੂਹਰੇ ਸੈਂਕੜੇ ਅਤੇ 2 ਸੈਂਕੜੇ ਲਾ ਚੁੱਕੇ ਹਨ ਉਹਨਾਂ ਦੀ ਔਸਤ 127.12 ਹੈ ਨਾਲ ਹੀ ਉਹਨਾਂ ਦੇ ਨਾਂਅ 3 ਅਰਧ ਸੈਂਕੜੇ ਵੀ ਹਨ ਇਹੀ ਨਹੀਂ ਮਿਲਿੰਦ ਸਭ ਤੋਂ ਜ਼ਿਆਦਾ 141 ਚੌਕੇ ਅਤੇ 14 ਛੱਕੇ ਵੀ ਲਾ ਚੁੱਕੇ ਹਨ ਮਿਲਿੰਦ ਨੇ 10 ਵਿਕਟਾਂ ਵੀ ਲਈਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।