ਐਮਰਜਿੰਗ ਕੱਪ;ਖ਼ਿਤਾਬੀ ਮੁਕਾਬਲੇ ‘ਚ ਹਾਰਿਆ ਭਾਰਤ

ਸ਼੍ਰੀਲੰਕਾ 3 ਦੌੜਾਂ ਨਾਲ ਜਿੱਤਿਆ  ਫਾਈਨਲ

ਏਜੰਸੀ,
ਕੋਲੰਬੋ, 15 ਦਸੰਬਰ
ਕਪਤਾਨ ਜਯੰਤ ਯਾਦਵ ਦੀ 71 ਦੌੜਾਂ ਦੀ ਹਿੰਮਤੀ ਪਾਰੀ ਦੇ ਬਾਵਜ਼ੂਦ ਭਾਰਤ ਅੰਡਰ 23 ਟੀਮ ਨੂੰ ਸ਼੍ਰੀਲੰਕਾ ਅੰਡਰ 23 ਟੀਮ ਹੱਥੋਂ ਏਸੀਸੀ ਅਮਰਜ਼ਿੰਗ ਟੀਮ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ‘ਚ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ

 
ਸ਼੍ਰੀਲੰਕਾਈ ਟੀਮ ਨੇ ਓਪਨਰ ਹਸਿਤਾ ਬਾਇਗੋੜਾ ਦੀਆਂ 54 ਅਤੇ ਮੈਂਡਿਸ ਦੀਆਂ 61 ਦੌੜਾਂ ਦੀ ਬਦੌਲਤ 50 ਓਵਰਾਂ ‘ਚ 7 ਵਿਕਟਾਂ ‘ਤੇ 270 ਦੌੜਾਂ ਬਣਾਈਆਂ ਜਵਾਬ ‘ਚ ਭਾਰਤੀ ਟੀਮ 9 ਵਿਕਟਾਂ ‘ਤੇ 267 ਦੌੜਾਂ ਹੀ ਬਣਾ ਸਕੀ ਅਤੇ ਸਿਰਫ਼ 3 ਦੌੜਾਂ ਦੇ ਫ਼ਰਕ ਨਾਲ ਖ਼ਿਤਾਬ ਤੋਂ ਖੁੰਝ ਗਈ

 
ਭਾਰਤੀ ਟੀਮ ਨੇ 127 ਦੌੜਾਂ ਤੱਕ ਆਪਣੀਆਂ ਛੇ ਵਿਕਟਾਂ ਗੁਆ ਦਿੱਤੀਆਂ ਸਨ 9ਵੀਂ ਵਿਕਟ ਲਈ ਸ਼ਮਸ ਮੁਲਾਨੀ (46,44 ਗੇਂਦਾਂ, 5 ਚੌਥੇ) ਅਤੇ ਅਤੀਤ ਸੇਠ (ਨਾਬਾਦ 28, 15 ਗੇਂਦਾਂ,1 ਚੌਕਾ,2 ਛੱਕੇ) ਜਿੱਤ ਲਈ ਜੋਰ ਲਾਇਆ ਪਰ ਟੀਚੇ ਦੇ ਕਰੀਬ ਪਹੁੰਚ ਕੇ ਵੀ ਨਹੀਂ ਜਿੱਤ ਨਾ ਸਕੇ ਭਾਰਤ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 20 ਦੌੜਾਂ ਚਾਹੀਦੀਆਂ ਸਨ ਸੇਠ ਨੇ ਕਾਮਿੰਡੁ ਮੇਂਡਿਸ ਦੇ ਓਵਰ ਦੀ ਦੂਸਰੀ ਅਤੇ ਚੌਥੀ ਗੇਂਦ ‘ਤੇ ਛੱਕਾ ਮਾਰਿਆ ਪਰ ਆਖ਼ਰੀ ਗੇਂਦ ‘ਤੇ ਜਿੱਤ ਲਈ ਜਰੂਰੀ ਛੱਕੇ ਦੀ ਬਜਾਏ ਉਹ 2 ਦੌੜਾਂ ਹੀ ਬਣਾ ਸਕੇ ਮੇਂਡਿਸ ਨੂੰ ਪਲੇਅਰ ਆਫ਼ ਦ ਮੈਚ ਤੇ ਪਲੇਅਰ ਆਫ਼ ਦ ਸੀਰੀਜ਼ ਐਲਾਨਿਆ ਗਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।