ਫਿੱਕੀ ਰਹੀ ਰਾਹੁਲ ਗਾਂਧੀ ਨਾਲ ਮੀਟਿੰਗ, ਕੈਬਨਿਟ ਮੰਤਰੀਆਂ ਬਾਰੇ ਨਹੀਂ ਹੋਈ ਗੱਲ

Meeting, Rahul Gandhi, Cabinet Minister, Fading, Cabinet Ministers

ਰਾਜਸਥਾਨ ਚੋਣਾਂ ‘ਤੇ ਧਿਆਨ ਦੇਣ ਲਈ ਅਮਰਿੰਦਰ ਸਿੰਘ ਤੇ ਜਾਖੜ ਨੂੰ ਆਦੇਸ਼

ਅਸ਼ਵਨੀ ਚਾਵਲਾ, ਚੰਡੀਗੜ੍ਹ

ਪਿਛਲੇ ਇੱਕ ਮਹੀਨੇ ਤੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਇੰਤਜ਼ਾਰ ਕਰ ਰਹੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਆਖ਼ਰਕਾਰ ਰਾਹੁਲ ਗਾਂਧੀ ਨਾਲ ਮੀਟਿੰਗ ਤਾਂ ਹੋਈ ਪਰ ਕੋਈ ਜ਼ਿਆਦਾ ਚਰਚਾ ਹੋਣ ਦੀ ਥਾਂ ‘ਤੇ ਮੀਟਿੰਗ ਫਿੱਕੀ ਹੀ ਰਹੀਂ ਹੈ।   ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਅਗਲੇ 10 ਦਿਨਾਂ ਤੱਕ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਸਣੇ ਰਾਜਸਥਾਨ ਵਿਖੇ ਪ੍ਰਚਾਰ ਕਰਨ ਲਈ ਆਦੇਸ਼ ਚਾੜ੍ਹ ਦਿੱਤੇ ਹਨ ਤਾਂ ਪੰਜਾਬ ਦੇ ਬਾਕੀ ਮੰਤਰੀਆਂ ਸਣੇ ਲੀਡਰਾਂ ਨੂੰ ਰਾਜਸਥਾਨ ਭੇਜਣ ਲਈ ਕਿਹਾ ਹੈ। ਇਸ ਦੌਰਾਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਵੱਖਰੀ 10 ਮਿੰਟ ਮੀਟਿੰਗ ਕਰਦੇ ਹੋਏ ਪੰਜਾਬ ਅਤੇ ਪੰਜਾਬ ਦੇ ਮੰਤਰੀਆਂ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ

ਤਾਂ ਇਸ ਸਬੰਧੀ ਅਜੇ ਕੋਈ ਵੀ ਗੱਲ ਸੁਣਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ, ਇਸ ਦੌਰਾਨ ਸਿਰਫ਼ ਵਿਧਾਇਕਾਂ ਨੂੰ ਚੇਅਰਮੈਨ ਲਗਾਉਣ ਬਾਰੇ ਗੱਲਬਾਤ ਸੁਣਦੇ ਹੋਏ ਰਾਹੁਲ ਗਾਂਧੀ ਨੇ ਆਪਣੇ ਅਨੁਸਾਰ ਫੈਸਲਾ ਲੈਣ ਲਈ ਕਹਿ ਦਿੱਤਾ ਹੈ। ਇਸ ਨਾਲ ਹੀ ਪੰਜਾਬ ਦੇ ਮੰਤਰੀ ਮੰਡਲ ਤੋਂ ਲੈ ਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਕੁਰਸੀ ਬਾਰੇ ਕੋਈ ਵੀ ਫੈਸਲਾ ਹੋਣ ਤਾਂ ਦੂਰ ਕੋਈ ਚਰਚਾ ਤੱਕ ਨਹੀਂ ਹੋਈ। ਦਿੱਲੀ ਵਿਖੇ ਹੋਈ ਮੀਟਿੰਗ ਦੌਰਾਨ ਆਸ਼ਾ ਕੁਮਾਰੀ ਮੌਕੇ ‘ਤੇ ਮੌਜੂਦ ਨਹੀਂ ਸਨ, ਜਿਸ ਕਾਰਨ ਕਿਸੇ ਵੀ ਤਰਾਂ ਦੇ ਸੰਗਠਨ ਦੇ ਮਾਮਲੇ ਵਿੱਚ ਚਰਚਾ ਬਾਅਦ ਵਿੱਚ ਕਰਨ ਲਈ ਕਿਹਾ ਗਿਆ ਹੈ। ਇਸ ਮੀਟਿੰਗ ਦੌਰਾਨ ਰਾਹੂਲ ਗਾਂਧੀ ਨੇ ਅਮਰਿੰਦਰ ਸਿੰਘ ਨੂੰ 3-3 ਦਿਨ ਮੱਧ ਪ੍ਰਦੇਸ਼ ਅਤੇ ਛਤੀਸਗੜ ਸਣੇ 3 ਦਿਨ ਰਾਜਸਥਾਨ ਵਿਖੇ ਪ੍ਰਚਾਰ ਕਰਨ ਲਈ ਕਿਹਾ ਹੈ। ਜਦੋਂ ਕਿ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਲੀਡਰਸ਼ਿਪ ਨੂੰ ਰਾਜਸਥਾਨ ਤੁਰੰਤ ਭੇਜਣ ਲਈ ਕਿਹਾ ਹੈ, ਕਿਉਂਕਿ ਪੰਜਾਬ ਦਾ ਰਾਜਸਥਾਨ ਵਿਖੇ ਕਾਫ਼ੀ ਜਿਆਦਾ ਅਸਰ ਰਹਿੰਦਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।