ਸਰੀਰ ਨੂੰ ਅਰੋਗਤਾ ਬਖਸ਼ਦੀ ਐ ‘ਧਿਆਨ ਵਿਧੀ’

Motivational quotes

ਆਪਣੇ-ਆਪ ਨੂੰ ਜਾਣਨ ਦਾ ਇੱਕ ਉੱਤਮ ਜ਼ਰੀਆ ਹੈ, ਧਿਆਨ। ਇਹ ਆਪਣੇ-ਆਪ ’ਚ ਇੱਕ ਸੰਪੂਰਨ ਕਸਰਤ ਹੈ ਜੋ ਤੁਹਾਡੀ ਸਰੀਰਕ ਅਤੇ ਮਾਨਸਿਕ ਸਿਹਤ ਸੁਧਾਰਦੀ ਹੈ ਅਤੇ ਤਣਾਅ ਤੋਂ ਛੁਟਕਾਰਾ ਦਿਵਾਉਂਦੀ ਹੈ। ਆਧੁਨਿਕ ਯੁੱਗ ਦੀਆਂ ਖਾਸ ਬਿਮਾਰੀਆਂ ਹਨ ਵੱਖ-ਵੱਖ ਤਰ੍ਹਾਂ ਦੇ ਮਨੋਰੋਗ, ਏਡਸ, ਕੈਂਸਰ, ਦਿਲ ਦੇ ਰੋਗ, ਹਾਈ ਬਲੱਡ ਪ੍ਰੈਸ਼ਰ ਆਦਿ। ਕਾਰਨ ਹੈ ਅੱਜ ਦੀ ਤਣਾਅ ਭਰੀ ਆਰਟੀਫਿਸ਼ੀਅਲ ਜਿੰਦਗੀ ਜਿਸ ਵਿੱਚ ਸਹਿਜ਼ਤਾ ਅਤੇ ਹਾਸਰਸ ਦੀ ਕਮੀ ਹੈ।

ਵੱਖ-ਵੱਖ ਸਿਧਾਂਤ ਅਤੇ ਪ੍ਰੈਕਟਿਸੇਜ਼ ਹਨ ਜਿਨ੍ਹਾਂ ’ਚੋਂ ਧਿਆਨ ਵਿਧੀ ਅਪਣਾਉਣ ਵਾਲਿਆਂ ਨੂੰ ਇਸ ਨਾਲ ਕਾਫੀ ਫਾਇਦਾ ਹੋਇਆ ਹੈ

  • ਲੰਮੀ ਉਮਰ ਲਈ: ਧਿਆਨ ਵਿਧੀ ਨਾਲ ਉਮਰ ਵਧਦੀ ਹੈ। ਚਿੱਤ ਸ਼ਾਂਤ ਰਹੇਗਾ, ਮਨ ਖੁਸ਼ ਰਹੇਗਾ ਤਾਂ ਬਿਮਾਰੀਆਂ ਘੱਟ ਘੇਰਨਗੀਆਂ। ਇਮਿਊਨ ਸਿਸਟਮ ਮਜ਼ਬੂਤ ਰਹੇਗਾ। ਕੈਲੋਰੀਜ ’ਤੇ ਕੰਟਰੋਲ ਰਹੇਗਾ ਤਾਂ ਵਜ਼ਨ ਕੰਟਰੋਲ ’ਚ ਰਹੇਗਾ ਜਿਸ ਨਾਲ ਜ਼ਿੰਦਗੀ ਦੀ ਡੋਰ ਲੰਮੀ ਹੁੰਦੀ ਹੈ ਅਤੇ ਵਿਅਕਤੀ ਦੀ ਉਮਰ ਲੰਮੀ ਹੁੰਦੀ ਹੈ।
  • ਤਣਾਅ ਘਟਦਾ ਹੈ: ਜ਼ਿੰਦਗੀ ’ਚ ਵਿਅਕਤੀ ਨੂੰ ਕਈ ਪਾਸਿਓਂ ਕਿੰਨੇ ਦਬਾਅ ਝੱਲਣੇ ਪੈਂਦੇ ਹਨ, ਕਦੇ ਦਫਤਰ ਦੇ, ਕਦੇ ਪਰਿਵਾਰ, ਰਿਸ਼ਤਿਆਂ ਨੂੰ ਲੈ ਕੇ, ਕਦੇ ਬਿਮਾਰੀ ਅਤੇ ਵਾਤਾਵਰਨ ਨੂੰ ਲੈ ਕੇ ਜਿਸ ਕਾਰਨ ਮਨੁੱਖ ਚਿੰਤਾਗ੍ਰਸਤ ’ਚ ਰਹਿਣ ਲੱਗਦਾ ਹੈ। ਉਹ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਦਾ ਮਰੀਜ਼ ਬਣ ਜਾਂਦਾ ਹੈ।
  • ਖੋਜ ਤੋਂ ਪਤਾ ਲੱਗਾ ਹੈ ਕਿ ਖੂਨ ’ਚ ਪਾਏ ਜਾਣ ਵਾਲੇ ਹਾਰਮੋਨਸ ਅਤੇ ਦੂਜੇ ਬਾਇਓਕੈਮੀਕਲ ਉਤਪਾਦ ਜਿਨ੍ਹਾਂ ਤੋਂ ਸਟੈਉਸ ਦਾ ਪਤਾ ਲੱਗਦਾ ਹੈ, ਧਿਆਨ ਦੌਰਾਨ ਘਟ ਜਾਂਦੇ ਹਨ। ਸਮੇਂ ਅਨੁਸਾਰ ਇਹ ਬਦਲਾਅ ਸਥਿਰ ਹੋ ਜਾਂਦੇ ਹਨ। ਇਸ ਤਰ੍ਹਾਂ ਵਿਅਕਤੀ ਆਪਣੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਕਰਦੇ ਹੋਏ ਬਾਇਓਕੈਮੀਕਲੀ ਘੱਟ ਤਣਾਅ ਮਹਿਸੂਸ ਕਰਦਾ ਹੈ।
  • ਸਾਹ ਦੀਆਂ ਬਿਮਾਰੀਆਂ ’ਚ ਫਾਇਦਾ: ਸਾਹ ਨਾਲ ਜੁੜੇ ਕਈ ਰੋਗਾਂ ਜਿਵੇਂ ਅਸਥਮਾ, ਐਂਫੀਸੇਮਾ ਅਤੇ ਸਾਹ ਨਾਲੀ ’ਚ ਅੜਿੱਕਾ ਹੋਣ ਨਾਲ ਸਾਹ ਰੁਕਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਰੋਗੀ ਇੱਕ ਡਰ ਲੈ ਕੇ ਜਿਉਂਦਾ ਹੈ। ਅਧਿਐਨਾਂ ਤੋਂ ਪਤਾ ਲੱਗਾ ਕਿ ਕਿ ਅਜਿਹੇ ਰੋਗਾਂ ਨਾਲ ਪੀੜਤ ਰੋਗੀਆਂ ਨੂੰ ਬ੍ਰੇਥ ਮੈਡੀਟੇਸ਼ਨ ਨਾਲ ਸਾਹ ਲੈਣ ’ਚ ਕਾਫੀ ਰਾਹਤ ਮਿਲਦੀ ਹੈ।
  • ਤਣਾਅ ਸਬੰਧੀ ਦਿੱਕਤਾਂ ਤੋਂ ਰਾਹਤ: ਤਣਾਅ ਸਬੰਧੀ ਹੋਰ ਕਈ ਦਿੱਕਤਾਂ ਜਿਵੇਂ ਅਲਸਰ, ਉਨੀਂਦਰਾ, ਆਈਬੀਐੱਸ (ਇਰੀਟੇਬਲ ਬਾਵੇਨ ਸਿੰਡ੍ਰੋਮ) ’ਚ ਵੀ ਧਿਆਨ ਵਿਧੀ ਨਾਲ ਅਰਾਮ ਆਉਂਦਾ ਹੈ। ਕਰੀਬ 70 ਤੋਂ 80 ਫੀਸਦੀ ਲੋਕਾਂ ਨੂੰ ਉਨੀਂਦਰਾ ਰੋਗ ਤੋਂ ਮੁਕਤੀ ਮਿਲੀ ਹੈ। ਉਹ ਚੈਨ ਦੀ ਨੀਂਦ ਸੌਣ ਲੱਗੇ ਹਨ। ਜੋੜਾਂ ਦੇ ਰੋਗਾਂ ਤੋਂ ਲੈ ਕੇ ਸਿਰਦਰਦ, ਹਰ ਸਮੇਂ ਚਿੰਤਾ, ਘਬਰਾਹਟ ਅਤੇ ਨਰਵਸ ਡਿਸਆਰਡਰ ਵਰਗੇ ਮਨੋਰੋਗਾਂ ਲਈ ਵੀ ਧਿਆਨ ਵਿਧੀ ਦਵਾਈ ਦਾ ਕੰਮ ਕਰਦਾ ਹੈ।

ਓਸ਼ਾ ਜੈਨ ਸ਼ਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ