ਮੀ ਟੂ: ਮੰਤਰੀ ਦੇ ਬਚਾਅ ‘ਚ ਉੱਤਰੀ ਆਸ਼ਾ ਕੁਮਾਰੀ

Me Too, Northern, Asha Kumari, Rescue, Minister

ਆਸ਼ਾ ਕੁਮਾਰੀ ਦੇ ਬਿਆਨ ਤੋਂ ਉਲਟ ਕਾਂਗਰਸ ਪ੍ਰਧਾਨ ਚਾਹੁੰਦੇ ਹਨ ਕਾਰਵਾਈ

ਸੱਚ ਕਹੂੰ ਨਿਊਜ਼, ਚੰਡੀਗੜ੍ਹ

‘ਮੀ ਟੂ’?ਮਾਮਲੇ ‘ਚ ਘਿਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੇ ਬਚਾਅ ਲਈ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਨੇ ਮਾਮਲੇ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ  ਆਸ਼ਾ ਕੁਮਾਰੀ ਨੇ ਕਿਹਾ ਕਿ ‘ਮੀ ਟੂ’ ਦੇ ਦਾਇਰੇ ‘ਚ ਸਿਰਫ਼ ਜਿਣਸੀ ਸੋਸ਼ਣ ਨਾਲ ਸਬੰਧਿਤ ਮਾਮਲੇ ਆਉਂਦੇ ਹਨ ਪਰ ਮੰਤਰੀ ਵੱਲੋਂ ਇੱਕ ਮਹਿਲਾ ਆਈਐਸ ਅਧਿਕਾਰ ਨੂੰ ਸੰਦੇਸ਼ ਭੇਜਣ ਦਾ ਮਾਮਲਾ ਵੱਖਰਾ ਹੈ ਅਤੇ ਇਹ ‘ਮੀ ਟੂ’?ਦੇ ਦਾਇਰੇ ‘ਚ ਨਹੀਂ ਆਉਂਦਾ ਹੈ

ਉਨ੍ਹਾਂ ਇਹ ਵੀ ਕਿਹਾ ਕਿ ਮੰਤਰੀ  ਖਿਲਾਫ਼ ਪਾਰਟੀ ਨੂੰ ਕੋਈ ਲਿਖਤੀ ਸ਼ਿਕਾਇਤ ਵੀ ਨਹੀਂ ਮਿਲੀ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਵੱਲੋਂ ਮਾਮਲਾ ਹੱਲ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਬਿਆਨ ਵੀ ਦਿੱਤਾ ਜਾ ਚੁੱਕਾ ਹੈ ਹੁਣ ਇਹ ਮਾਮਲਾ ਖਤਮ ਹੋ ਚੁੱਕਾ ਹੈ

 ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਰਵੱਈਆ ਆਸ਼ਾ ਕੁਮਾਰੀ ਤੋਂ ਵੱਖਰਾ ਨਜ਼ਰ ਆ ਰਿਹਾ ਹੈ ਉਸ ਨੇ ਕਿਹਾ ਕਿ ਮਹਿਲਾ ਅਧਿਕਾਰੀ ਦੇ ਮਾਮਲੇ ‘ਚ ਕਾਰਵਾਈ ਜ਼ਰੂਰੀ ਹੋਵੇਗੀ ਦੋਸ਼ੀ ਭਾਵੇਂ ਕੋਈ ਵੀ ਕਿਉਂ ਨਾ ਹੋਵੇ  ਜ਼ਿਕਰਯੋਗ ਹੈ ਕਿ ਮੰਤਰੀ ਵੱਲੋਂ ਭੇਜੇ ਗਏ ਸੰਦੇਸ਼ ਦਾ ਮਾਮਲਾ ਰਾਜਨੀਤੀ ‘ਚ ਗਰਮਾਇਆ ਹੋਇਆ ਹੈ ਖਾਸ ਕਰਕੇ ਅਕਾਲੀ ਦਲ ਨੇ ਇਸ ਮਾਮਲੇ ‘ਚ ਮੰਤਰੀ ਤੇ ਕਾਂਗਰਸ ਪਾਰਟੀ ਖਿਲਾਫ਼ ਮੁਹਿੰਮ ਵਿੱਢੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।