426 ਬਲਾਕਾਂ ਦੇ ਦੋ ਲੱਖ ਸੇਵਾਦਾਰਾਂ ਨੇ 16 ਲੱਖ ਘੰਟਿਆਂ ਤੋਂ ਵੱਧ ਕੀਤਾ ਸਿਮਰਨ

Two Hundred, Thousand, 426 Sevadars, Done More, 1.6 Million Hours, Simran

ਸਿਮਰਨ ਮੁਕਾਬਲਾ: ਟਾੱਪ-10 ‘ਚ ਹਰਿਆਣਾ ਦੇ 6 ਤੇ ਪੰਜਾਬ ਦੇ 4 ਬਲਾਕਾਂ ਨੇ ਬਣਾਈ ਜਗ੍ਹਾ

ਦੇਸ਼ ਭਰ ‘ਚ ਕੈਥਲ ਦੇ 9987 ਸੇਵਾਦਾਰਾਂ ਨੇ 137172 ਘੰਟੇ ਸਿਮਰਨ ਕਰਕੇ ਹਾਸਲ ਕੀਤਾ ਪਹਿਲਾ ਸਥਾਨ

ਸੱਚ ਕਹੂੰ ਨਿਊਜ਼, ਸਰਸਾ

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਹਰਿਆਣਾ ਦੇ ਕੈਥਲ ਬਲਾਕ ਦੀ ਸਾਧ-ਸੰਗਤ ਨੇ ਪਹਿਲਾ ਸਥਾਨ ਹਾਸਲ ਕੀਤਾ ਹਰਿਆਣਾ ਦੇ ਹੀ ਬਲਾਕ ਸਰਸਾ ਨੇ ਦੂਜਾ ਤੇ ਹਰਿਆਣਾ ਦੇ ਬਲਾਕ ਧੁਰਾਲਾ ਨੇ ਤੀਜਾ ਸਥਾਨ ਹਾਸਲ ਕੀਤਾ

ਟਾਪ-10 ਦੀ ਗੱਲ ਕਰੀਏ ਤਾਂ ਇਸ ਵਾਰ ਹਰਿਆਣਾ ਦੇ 6 ਬਲਾਕ ਤੇ ਪੰਜਾਬ ਦੇ 4 ਬਲਾਕ ਟਾਪ-10 ‘ਚ ਸ਼ਾਮਲ ਹੋਏ ਭਾਰਤ ਦੇ 426 ਬਲਾਕਾਂ ਦੇ 188578 ਸੇਵਾਦਾਰਾਂ ਨੇ 1645720 ਘੰਟੇ ਸਿਮਰਨ ਕੀਤਾ ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈਥਲ ਦੇ 9987 ਸੇਵਾਦਾਰਾਂ ਨੇ 137172 ਘੰਟੇ ਸਿਮਰਨ ਕਰਕੇ ਪਹਿਲਾ ਸਥਾਨ ਹਾਸਲ ਕੀਤਾ

ਬਲਾਕ ਸਰਸਾ ਦੇ 9910 ਸੇਵਾਦਾਰਾਂ ਨੇ 95014 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਹਰਿਆਣਾ ਦੇ ਹੀ ਬਲਾਕ ਧੁਰਾਲਾ ਦੇ 2168 ਸੇਵਾਦਾਰਾਂ ਨੇ 47585 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਹਰਿਆਣਾ ‘ਚ ਬਲਾਕ ਕੈਥਲ ਨੇ ਪਹਿਲਾ, ਪੰਜਾਬ ‘ਚ ਬਲਾਕ ਭਵਾਨੀਗੜ੍ਹ, ਰਾਜਸਥਾਨ ‘ਚ ਬਲਾਕ ਸ੍ਰੀਮਾਧੋਪੁਰ, ਉੱਤਰ ਪ੍ਰਦੇਸ਼ ‘ਚ ਗਾਜਿਆਬਾਦ, ਹਿਮਾਚਲ ਪ੍ਰਦੇਸ਼ ‘ਚ ਸੁਜਾਨਪੁਰ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਬਲਾਕ ਬਾਜਪੁਰ, ਮੱਧ ਪ੍ਰਦੇਸ਼ ‘ਚ ਆਮਲਾ, ਛੱਤੀਸਗੜ੍ਹ ‘ਚ ਬੈਕੁੰਠਪੁਰ ਤੇ ਵਿਦੇਸ਼ਾਂ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਪਹਿਲਾ ਸਥਾਨ ਹਾਸਲ ਕੀਤਾ ਇਸ ਦੇ ਨਾਲ ਹੀ ਵਿਦੇਸ਼ਾਂ ‘ਚ ਕਤਰ, ਨਿਊਜ਼ੀਲੈਂਡ, ਦੁਬਈ, ਰੋਮ, ਕੈਲਗੇਰੀ, ਕੁਵੈਤ, ਇਗਲੈਂਡ, ਸਿਪਰਸ, ਕੈਨਬੇਰਾ, ਆਬੂਧਾਬੀ, ਬਿਜਿੰਗ, ਸਿੰਗਾਪੁਰ, ਨੇਪਾਲ, ਬ੍ਰਿਸਬੇਨ ਤੇ ਅਸਟਰੇਲੀਆ ‘ਚ 276 ਸੇਵਾਦਾਰਾਂ ਨੇ 1770 ਘੰਟੇ ਤੱਕ ਸਿਮਰਨ ਕੀਤਾ

ਪੂਰੇ ਭਾਰਤ ‘ਚ ਟੌਪ ਟੈੱਨ ਬਲਾਕ

ਸੂਬੇ                             ਬਲਾਕ                          ਮੈਂਬਰ                  ਸਿਮਰਨ

ਹਰਿਆਣਾ                     ਕੈਥਲ                          9987                 137172
ਹਰਿਆਣਾ                     ਸਰਸਾ                         9910                  95014
ਹਰਿਆਣਾ                     ਧੁਰਾਲਾ                        2168                  47585
ਪੰਜਾਬ                          ਭਵਾਨੀਗੜ੍ਹ                 2585                   40477
ਪੰਜਾਬ                          ਮੋਗਾ                           3355                  39729
ਪੰਜਾਬ                          ਬਠੋਈ  ਡਕਾਲਾ            4417                   38829
ਹਰਿਆਣਾ                     ਪਿਹੋਵਾ                        5485                  36964
ਪੰਜਾਬ                          ਮਹਿਮਾ ਗੋਨਿਆਣਾ        3305                  29159
ਹਰਿਆਣਾ                     ਕਰਨਾਲ                      2607                  28786
ਹਰਿਆਣਾ                     ਕੰਬੋਪੁਰਾ                      2600                  27070

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।