ਮੀ ਟੂ: ਐਮਜੇ ਅਕਬਰ ਦੇਸ਼ ਪਰਤੇ

Me Too, MJ, Akbar, Returns, Country

ਨਾਈਜੀਰੀਆ ਦੇ ਦੌਰੇ ਤੋਂ ਆਏ ਵਾਪਸ

ਨਵੀਂ ਦਿੱਲੀ, ਏਜੰਸੀ। ਯੌਨ ਸ਼ੋਸਣ ਦੇ ਦੋਸ਼ਾਂ ‘ਚ ਘਿਰੇ ਕੇਂਦਰੀ ਵਿਦੇਸ਼ ਰਾਜ ਮੰਤਰੀ ਐਮਜੇ ਅਕਬਰ ਐਤਵਾਰ ਸਵੇਰੇ ਨਾਈਜੀਰੀਆ ਦੇ ਦੌਰ ਤੋਂ ਸਵਦੇਸ਼ ਵਾਪਸ ਆਏ। ਸ੍ਰੀ ਅਕਬਰ ਨੇ ਇੱਥੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਆਪਣੇ ‘ਤੇ ਲੱਗੇ ਦੋਸ਼ਾਂ ਦੇ ਸਬੰਧ ‘ਚ ਬਾਅਦ ‘ਚ ਬਿਆਨ ਜਾਰੀ ਕਰਨਗੇ। ‘ਹੈਸ਼ ਟੈਗ Me Too ਅਭਿਆਨ’ ਤਹਿਤ ਉਹਨਾਂ ‘ਤੇ ਕਈ ਮਹਿਲਾ ਪੱਤਰਕਾਰਾਂ ਨੇ ਯੌਨ ਸ਼ੋਸਣ ਦੇ ਦੋਸ਼ ਲਗਾਏ ਹਨ ਜਿਸ ਨਾਲ ਉਹਨਾਂ ਦੀ ਕੁਰਸੀ ‘ਤੇ ਖਤਰਾ ਮੰਡਰਾਅ ਰਿਹਾ ਹੈ। ਉਹਨਾਂ ਨਾਲ ਬਤੌਰ ਇੰਟਰਨ ਕੰਮ ਕਰ ਚੁੱਕੀ ਇੱਕ ਟੈਲੀਵਿਜਨ ਚੈਨਲ ਦੀ ਪੱਤਰਕਾਰ ਦੇ ਦੋਸ਼ਾਂ ਤੋਂ ਬਾਅਦ ਉਹਨਾਂ ‘ਤੇ ਦਬਾਅ ਹੋਰ ਵੀ ਵਧ ਗਿਆ ਹੈ। ਭਾਰਤੀ ਜਨਤਾ ਪਾਰਟੀ ਨੇ ਫਿਲਹਾਲ ਇਸ ਮੁੱਦੇ ‘ਤੇ ਚੁੱਪ ਧਾਰ ਰੱਖੀ ਹੈ। ਕਈ ਮਹਿਲਾ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਤੋਂ ਸ੍ਰੀ ਅਕਬਰ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕੀਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।