ਬੰਦੂਕ ਦੀ ਨੋਕ ‘ਤੇ 5 ਨਕਾਬਪੋਸ਼ ਲੁਟੇਰਿਆਂ ਨੇ ਬੈਂਕ ‘ਚੋਂ ਲੁੱਟੇ ਸਵਾ 7 ਲੱਖ ਰੁਪਏ

Masked, Robbed, Bank, Point

ਸਾਮਣਾ, (ਸੁਨੀਲ ਚਾਵਲਾ) | ਗੰਨ ਪੁਆਇੰਟ ‘ਤੇ 5 ਨਕਾਬਪੋਸ਼ ਲੁਟੇਰੇ ਸਮਾਣਾ ਦੇ ਪਿੰਡ ਬੰਮਨਾ ਵਿਖੇ ਸਥਿਤ ਓਬੀਸੀ ਬੈਂਕ ਦੀ ਬ੍ਰਾਂਚ ਵਿੱਚੋਂ ਦਿਨ ਦਿਹਾੜੇ 7 ਲੱਖ 27 ਹਜ਼ਾਰ 530 ਰੁਪਏ ਲੁੱਟ ਕੇ ਫਰਾਰ ਹੋ ਗਏ ਮੌਕੇ ‘ਤੇ ਪੁੱਜੇ ਐਸਐਸਪੀ ਪਟਿਆਲਾ ਅਤੇ ਦੂਜੇ ਅਧਿਕਾਰੀਆਂ ਨੇ ਘਟਨਾਂ ਦਾ ਜਾਇਜਾ ਲੈਣ ਤੇ ਬੈਂਕ ਦੇ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਆਲੇ ਦੁਆਲੇ ਨਾਕਾਬੰਦੀ ਕਰਵਾ ਦਿੱਤੀ ਹੈ ਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ
ਜਾਣਕਾਰੀ ਅਨੁਸਾਰ ਸਮਾਣਾ ਭਵਾਨੀਗੜ੍ਹ ਰੋਡ ‘ਤੇ ਸਥਿਤ ਪਿੰਡ ਬੰਮਨਾ ਦੇ ਉਰੀਐਂਟਲ ਬੈਂਕ ਆਫ਼ ਕਾਮਰਸ ਵਿਖੇ ਅੱਜ ਕਰੀਬ 1 ਵੱਜ ਕੇ 35 ਮਿੰਟ ‘ਤੇ ਕਾਰ ਵਿੱਚ 5 ਲੁਟੇਰੇ ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ ਆਏ ਤੇ ਉਨ੍ਹਾਂ ਵਿੱਚੋਂ 4 ਲੁਟੇਰੇ ਬੈਂਕ ਵਿਚ ਦਾਖ਼ਲ ਹੋ ਗਏ, ਜਦੋਂਕਿ ਇੱਕ ਲੁਟੇਰਾ ਸਟਾਰਟ ਕਾਰ ‘ਚ ਹੀ ਬੈਠਾ ਰਿਹਾ ਬੈਂਕ ਵਿੱਚ ਦਾਖ਼ਲ ਹੋਏ ਚਾਰੋਂ ਲੁਟੇਰਿਆਂ ਦੇ ਹੱਥਾਂ ਵਿੱਚ ਪਿਸਟਲ ਸਨ ਤੇ ਉਨ੍ਹਾਂ ਬੈਂਕ ਵਿੱਚ ਦਾਖ਼ਲ ਹੁੰਦੇ ਸਮੇਂ ਬੈਂਕ ਦੇ ਸਕਿਊਰਟੀ ਗਾਰਡ ਬਲਜੀਤ ਸਿੰਘ ਤੋਂ ਉਸਦੀ ਬੰਦੂਕ ਤੇ ਕਾਰਤੂਸ ਵੀ ਖੋਹ ਲਏ ਉਨ੍ਹਾਂ ਤੁਰੰਤ ਕੈਸ਼ੀਅਰ ਨਿਤਨ ਕੋਲ ਜਾ ਕੇ ਗੰਨ ਦੀ ਨੋਕ ‘ਤੇ ਉਸ ਪਾਸੋਂ ਸਾਰਾ ਕੈਸ਼ ਇੱਕਠਾ ਕਰਕੇ ਬੈਗ ਵਿੱਚ ਭਰ ਲਿਆ ਜੋ ਕਿ 7 ਲੱਖ 27 ਹਜ਼ਾਰ 530 ਰੁਪਏ ਸਨ, ਤੇ ਲੈ ਕੇ ਗੱਡੀ ਵਿਚ ਬੈਠ ਕੇ ਫਰਾਰ ਹੋ ਗਏ ਸੂਚਨਾ ਮਿਲਣ ‘ਤੇ ਐਸਐਸਪੀ ਪਟਿਆਲਾ ਮਨਦੀਪ ਸਿੰਘ ਸਿੱਧੂ, ਐਸਪੀਡੀ ਹਰਮੀਤ ਸਿੰਘ, ਡੀਐਸਪੀ ਸਮਾਣਾ ਜਸਵੰਤ ਸਿੰਘ ਮਾਂਗਟ ਸਮੇਤ ਦੂਜੇ ਅਧਿਕਾਰੀ ਮੌਕੇ ‘ਤੇ ਪੁੱਜੇ ਤੇ ਬੈਂਕ ਦੇ ਸੀਸੀਟੀਵੀ ਫੁਟੇਜ ਚੈੱਕ ਕਰਨ, ਬੈਂਕ ਦੇ ਅਧਿਕਾਰੀਆਂ ਤੇ ਆਲੇ ਦੁਆਲੇ ਦੇ ਲੋਕਾਂ ਤੋਂ ਜਾਣਕਾਰੀ ਇੱਕਠੀ ਕਰਕੇ ਤੁਰੰਤ ਆਲੇ ਦੁਆਲੇ ਦੇ ਸ਼ਹਿਰਾਂ ਵਿੱਚ ਨਾਕਾਬੰਦੀ ਕਰਵਾ ਦਿੱਤੀ ਐਸਐਸਪੀ ਪਟਿਆਲਾ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਲਈ ਨਾਕਾਬੰਦੀ ਕਰਵਾ ਦਿੱਤੀ ਗਈ ਹੈ ਤੇ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਜਦੋਂਕਿ ਫੋਰੈਂਸਿਕ ਟੀਮ ਨੇ ਵੀ ਮੌਕੇ ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।