ਮੰਦਰ ‘ਚ ਹੋਏ ਹਿੰਦੂ-ਮੁਸਲਿਮ ਜੋੜਿਆਂ ਦੇ ਵਿਆਹ

Hindu, Muslim, Couples, Married, Temple

55 ਹਜ਼ਾਰ ਰੁਪਏ ਦੇ ਪ੍ਰਮਾਣ ਪੱਤਰ ਵੀ ਵੰਡੇ

ਗੋਂਡਾ (ਏਜੰਸੀ)। ਉੱਤਰ ਪ੍ਰਦੇਸ਼ ‘ਚ ਦੇਵੀ ਪਾਟਨ ਮੰਡਲ ਦੇ ਗੋਂਡਾ ਨਗਰ ‘ਚ ਗੰਗਾ ਜਮੁਨੀ ਤਹਿਜੀਬ ਦੀ ਅਨੋਖੀ ਮਿਸਾਲ ਦੇਖਣ ਨੂੰ ਮਿਲੀ ਜਦੋਂ ਇੱਕ ਹੀ ਛੱਤ ਦੇ ਹੇਠਾਂ 32 ਹਿੰਦੂ-ਮੁਸਲਿਮ ਜੋੜੇ ਵਿਆਹ-ਸਬੰਧਾਂ ਚ ਬੱਝੇ ਰਾਮਜਾਨਕੀ ਮੰਦਰ ‘ਚ ਪ੍ਰਦੇਸ਼ ਸਰਕਾਰ ਦੀ ਸਾਮੂਹਿਕ ਕੰਨਿਆ ਵਿਆਹ ਸਹਾਇਤਾ ਯੋਜਨਾ ਤਹਿਤ ਭਵਨ ਤੇ ਨਿਰਮਾਣ ਕਿਰਤ ਬੋਰਡ ਨੇ ਹਿੰਦੂ ਤੇ ਮੁਸਲਿਮ ਜੋੜਿਆਂ ਦਾ ਸਮੂਹਿਕ ਵਿਆਹ ਵੈਦਿਕ ਰੀਤੀ ਤੇ ਇਸਲਾਮਿਕ ਤੌਰ-ਤਰੀਕਿਆਂ ਨਾਲ ਖੁਤਬਾ ਨਿਕਾਹ ਕਰਵਾਇਆ ਗਿਆ ਇਸ ਦੌਰਾਨ ਕਾਰੀ ਸਾਹਿਬਾਨ ਨੇ 5786 ਰੁਪਏ ਦੀ ਮੇਹਰ ਤੈਅ ਕੀਤੀ ਗਈ।

ਸਹਾਇਕ ਕਿਰਤ ਕਮਿਸ਼ਨਰ ਸ਼ਮੀਮ ਅਖਤਰ ਨੇ ਨਿਊਜ ਏਜ਼ੰਸੀ ਦੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਰਜਿਸਟਰਡ ਕਿਰਤੀਆਂ ਦੀ 32 ਪੁੱਤਰੀਆਂ ਦਾ ਸਮੂਹਿਕ ਵਿਆਹ ਕਰਵਾਇਆ ਗਿਆ ਇਨ੍ਹਾਂ ‘ਚ ਚਾਰ ਜੋੜੇ ਮੁਸਲਿਮ ਤੇ 28 ਜੋੜੇ ਹਿੰਦੂ ਪਰਿਵਾਰਾਂ ਦੇ ਹਨ ਸਾਰੇ ਕਿਰਤੀਆਂ ਨੂੰ 55-55 ਹਜ਼ਾਰ ਰੁਪਏ ਦੇ ਪ੍ਰਮਾਣ ਪੱਤਰ ਦਿੱਤੇ ਗਏ ਧਨ ਰਾਸ਼ੀ ਕਿਰਤੀਆਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਹੋਵੇਗੀ।

ਖਪਾਨੇ ਯੋਜਨਾ ਤਹਿਤ 12000 ਤੇ ਸਿਹਤ ਯੋਜਨਾ ਤਹਿਤ 3000 ਦੀ ਵਾਧੂ ਧਨ ਰਾਸ਼ੀ  ਕੀਤੀ ਪ੍ਰਦਾਨ

ਸਾਰੇ ਵਿਆਹੁਤਾ ਜੋੜਿਆਂ ਨੂੰ ਕਿਰਤ ਖਪਾਨੇ ਯੋਜਨਾ ਤਹਿਤ 12000 ਤੇ ਸਿਹਤ ਯੋਜਨਾ ਤਹਿਤ 3000 ਦੀ ਵਾਧੂ ਧਨ ਰਾਸ਼ੀ ਪ੍ਰਦਾਨ ਕੀਤੀ ਗਈ ਤੇ ਪੌਦੇ ਲਾਉਣ ਲਈ ਪਰਿਣਯ ਪੌਦੇ ਭੇਂਟ ਕੀਤੇ ਗਏ ਉਨ੍ਹਾਂ ਦੱਸਿਆ ਕਿ ਕਿਰਤੀਆਂ ਦੇ ਬੱਚਿਆਂ ਲਈ ਦੋ ਸਕੂਲ ਮਨਜ਼ੂਰ ਕੀਤੇ ਗਏ ਹਨ ਇਸ ਮੌਕੇ ਜ਼ਿਲ੍ਹੇ ਦੇ ਆਲਾਅਧਿਕਾਰੀ ਤੇ ਸਦਰ ਵਿਧਾਇਕ ਪ੍ਰਤੀਕ ਭੂਸ਼ਣ ਸਿੰਘ ਮੌਜ਼ੂਦ ਰਹੇ।