ਮਨੁੱਖ ਦਾ ਭੋਜਨ

ਮਨੁੱਖ ਦਾ ਭੋਜਨ

ਗੁਣਾਤੀਤਾਨੰਦ ਸਵਾਮੀ ਇੱਕ ਵਾਰ ਆਪਣੇ ਮੁਰੀਦਾਂ ਨਾਲ ਰਲ਼ ਕੇ ਮਾਲੀਆ ਪਿੰਡ ਪਹੁੰਚੇ ਪਿੰਡ ਦੇ ਚੌਂਕ ’ਚ ਨਿੰਮ੍ਹ ਦਾ ਇੱਕ ਛਾਂਦਾਰ ਦਰੱਖਤ ਸੀ, ਜਿਸ ਦੇ ਹੇਠਾਂ ਰਾਮਾਹਾਟੀ ਨਾਂਅ ਦਾ ਇੱਕ ਵਿਅਕਤੀ ਸ਼ਰਾਬ ਪੀ ਕੇ ਪਿਆ ਸੀ ਉਹ ਮਾਸਾਹਾਰੀ ਵੀ ਸੀ ਉਸ ਦੇ ਨੇੜਿਓਂ ਲੰਘਦਿਆਂ ਸਵਾਮੀ ਦੀ ਨਿਗ੍ਹਾ ਜਦੋਂ ਉਸ ’ਤੇ ਪਈ ਤਾਂ ਉਨ੍ਹਾਂ ਪੁੱਛਿਆ, ‘‘ਰਾਮਾ, ਇੱਕ ਗੱਲ ਦੱਸ..’’ ਸਵਾਮੀ ਨੇ ਅਰਥ ਭਰੀ ਨਿਗ੍ਹਾ ਨਾਲ ਉਸ
ਵੱਲ ਵੇਖਿਆ ‘‘ਜੰਗਲ ਦਾ ਸ਼ੇਰ, ਕੀ ਲੱਡੂ ਜਲੇਬੀ ਖਾਂਦਾ ਹੈ?’’ ਸਵਾਮੀ ਨੇ ਉਤਸੁਕਤਾ ਨਾਲ ਉਸ ਵੱਲ ਵੇਖਿਆ

‘‘ਨਹੀਂ ਸਵਾਮੀ ਜੀ, ਉਹ ਤਾਂ ਮਨੁੱਖ ਦਾ ਭੋਜਨ ਹੈ, ਜਾਨਵਰ ਦਾ ਨਹੀਂ’’ ਉਸ ਨੇ ਜਵਾਬ ਦਿੱਤਾ ‘‘ਠੀਕ ਕਿਹਾ’’ ਸਵਾਮੀ ਨੇ ਦੁਬਾਰਾ ਫ਼ੇਰ ਪੁੱਛਿਆ, ‘‘ਚੰਗਾ, ਇਹ ਦੱਸੋ, ਮਨੁੱਖ ਦਾ ਭੋਜਨ ਜੇਕਰ ਜਾਨਵਰ ਨਹੀਂ ਖਾਂਦਾ, ਤਾਂ ਜਾਨਵਰ ਦਾ ਭੋਜਨ ਮਨੁੱਖ ਕਿਉਂ ਖਾਂਦਾ ਹੈ?’’
ਗੁਣਾਤੀਤਾਨੰਦ ਸਵਾਮੀ ਦੇ ਪੁੱਛਣ ਦਾ ਭਾਵ ਉਹ ਸਮਝ ਗਿਆ ਉਸ ਨੇ ਇੱਕ ਵਾਰ ਸਾਹਮਣੇ ਪਏ ਹੋਏ ਮਾਸ ਅਤੇ ਸ਼ਰਾਬ ਵੱਲ ਵੇਖਿਆ ਅਤੇ ਅਗਲੇ ਹੀ ਪਲ ਦ੍ਰਿੜ ਨਿਸ਼ਚੇ ਨਾਲ ਬੋਲਿਆ, ‘‘ਸਵਾਮੀ ਜੀ, ਅੱਜ ਤੋਂ ਹੀ ਸ਼ਰਾਬ ਤੇ ਮਾਸ ਬੰਦ’’ ਕਹਿੰਦੇ ਹੋਏ ਉਸ ਨੇ ਮਾਸ ਤੇ ਸ਼ਰਾਬ ਦੀ ਬੋਤਲ ਕੂੜੇ ਦੇ ਢੇਰ ’ਤੇ ਸੁੱਟ ਦਿੱਤੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ