ਆਈਐੱਸਆਈ ਨਾਲ ਸੰਪਰਕ ਦੇ ਸ਼ੱਕ ‘ਚ ਵਿਅਕਤੀ ਗ੍ਰਿਫ਼ਤਾਰ

Arrested, Suspicion, Ccontacting, ISI

-ਮੋਬਾਈਲ ਰਾਹੀਂ ਆਈਐੱਸਆਈ ਨੂੰ ਭੇਜਦਾ ਸੀ ਵੀਡੀਓ | ISI
-ਦੋ ਵਾਰ ਜਾ ਚੁੱਕਿਆ ਹੈ ਪਾਕਿਸਤਾਨ

ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਪਿਲਸ ਦੀ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ਼) ਅਤੇ ਮਿਲਟਰੀ ਸੂਚਨਾ ਇਕਾਈ ਦੀ ਸੰਯੁਕਤ ਟੀਮ ਨੇ ਵਾਰਾਣਸੀ ਤੋਂ ਇੱਕ ਪਾਕਿਸਤਾਨੀ ਆਈਐੱਸਆਈ ISI ਏਜੰਸੀ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਟੀਐੱਫ਼ ਸੂਤਰਾਂ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਮਿਲਟਰੀ ਸੂਚਨਾ ਇਕਾਈ ਦੁਆਰਾ ਏਟੀਐੱਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਰਹਿਣੇ ਵਾਲਾ ਇੱਕ ਵਿਅਕਤੀ ਪਾਕਿਸਤਾਨੀ ਆਈਐੱਸਆਈ ਏਜੰਟਾਂ ਦੇ ਸੰਪਰਕ ‘ਚ ਹੈ। ਉਹ ਆਪਣੇ ਮੋਬਾਇਲ ਤੋਂ ਆਈਐੱਸਆਈ ਨੂੰ ਮਹੱਤਵਪੂਰਨ ਸੂਚਨਾਵਾਂ ਭੇਜ ਰਿਹਾ ਹੈ।

ਐੱਸਟੀਟੈੱਫ ਅਤੇ ਮਿਲਟਰੀ ਸੂਚਨਾ ਇਕਾਈ ਦੁਆਰਾ ਸਾਂਝੀ ਕਾਰਵਾਈ ਸ਼ੁਰੂ ਕਰਕੇ ਮਹੱਤਵਪੂਰਨ ਸੂਚਨਾਵਾਂ ਇਕੱਠੀਆਂ ਕੀਤੀਆਂ। ਸਾਂਝੀ ਟੀਕ ਨੂੰ ਸੂਚਨਾ ਮਿਲੀ ਕਿ ਚੰਦੌਲੀ ‘ਚ ਮੁਲਗਸਰਾਇ ਖ਼ਤੇਰ ‘ਚ ਛੁਪੁਰ, ਵੀਐੱਚਯੂ ਹਾਲ, ਮਕਾਨ ਚੌਰਹਟ ਪਡਾਵ ਨਿਵਾਸੀ ਰਾਸ਼ਿਦ ਅਹਿਮਦ ਪਾਕਿਸਤਾਨ ਦੇ ਆਈਐੱਆਈ ਏਜੰਟਾਂ ਨੂੰ ਸੂਚਨਾਵਾਂ ਭੇਜਦਾ ਹੈ। ਟੀਮ ਨੇ ਉਸ ਨੂੰ ਵਾਰਾਣਸੀ ਤੋਂ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਏਜੰਟ ਨੇ ਪੁੱਛਗਿੱਛ ‘ਚ ਦੱਸਿਆ ਕਿ ਉਹ ਦੋ ਵਾਰ ਪਾਕਿਸਤਾਨ ਜਾ ਚੁੱਕਾ ਹੈ ਅਤੇ ਉੱਥੇ ਆਈਐੱਸਆਈ ਏਜੰਟਾਂ ਨੂੰ ਮਿਲਿਆ ਸੀ।

  • ਮੁਲਜ਼ਮ ਮਹੱਤਵਪੂਰਨ ਥਾਵਾਂ, ਆਰਮੀ ਤੇ ਸੀਆਰਪੀਐੱਫ਼ ਕੈਂਪਾਂ ਦੀ ਰੈਕੀ ਕਰਦਾ ਸੀ।
  • ਰੈਕੀ ਕਰਕੇ ਉਨ੍ਹਾਂ ਦੀਆਂ ਫੋਟੋਆਂ ਤੇ ਵੀਡੀਓ ਮੋਬਾਈਲ ਰਾਹੀਂ ਆਈਐੱਸਆਈ ਏਜੰਟਾਂ ਨੂੰ ਭੇਜਦਾ ਸੀ।
  • ਇਸ ਲਈ ਉਸ ਨੂੰ ਪੈਸੇ ਮਿਲਦੇ ਸਨ।
  • ਉਨ੍ਹਾਂ ਦੱਸਿਆ ਕਿ ਉਸ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ।
  • ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।