ਕੀ ਤੁਹਾਡਾ ਵੀ ਚੋਰੀ ਹੋ ਗਿਆ ਐ ਮੋਟਰਸਾਈਕਲ? ਤਾਂ ਇਹ ਖ਼ਬਰ ਜ਼ਰੂਰ ਦੇਖੋ

12 ਮੋਟਰਸਾਈਕਲਾਂ ਸਮੇਤ ਚਾਰ ਵਿਅਕਤੀ ਕਾਬੂ | Malerkotla News

ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਜ਼ਿਲ੍ਹਾ ਮਾਲੇਰਕੋਟਲਾ ਪੁਲਿਸ ਨੇ ਚਾਰ ਵਿਆਕਤੀਆਂ ਨੂੰ ਚੋਰੀ ਕੀਤੇ 12 ਮੋਟਰਸਾਇਕਲਾਂ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ । ਇਸ ਸਬੰਧੀ ਪੁਲਿਸ ਕਪਤਾਨ ਦਫਤਰ ਵਿੱਚ ਪੈ੍ਰਸ ਕਾਨਫਰੰਸ ਦੌਰਾਨ ਵੈਭਵ ਸਹਿਗਲ, ਪੀ.ਪੀ.ਐਸ. ਕਪਤਾਨ ਪੁਲਿਸ, ਇੰਵੈਸਟੀਗੇਸ਼ਨ, ਨੇ ਦੱਸਿਆ ਕਿ ਇੰਸਪੈਕਟਰ ਹਰਜਿੰਦਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ, ਮਾਹੋਰਾਣਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਉਹ ਆਪਣੀ ਪੁਲਿਸ ਪਾਰਟੀ ਸਮੇਤ ਨਾਭਾ ਮਲੇਰਕੋਟਲਾ ਰੋਡ ਸਥਿਤ ਸਰਕਾਰੀ ਸਕੂਲ ਨੇੜੇ ਮੌਜੂਦ ਸੀ ਤਾਂ ਮੁੱਖਬਰ ਤੋਂ ਮਿਲੀ ਇਤਲਾਹ ਅਨੁਸਾਰ ਛਾਪੇਮਾਰੀ ਕੀਤੀ। (Malerkotla News)

Malerkotla News

ਜਿੱਥੇ ਚਾਰ ਵਿਆਕਤੀਆਂ ਨੂੰ 12 ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਿੰਨਾ ਦੀ ਪਛਾਣ ਅਸਲਮ ਮਹੁੰਮਦ ਉਰਫ ਆਸੂ ਪੁੱਤਰ ਗੁਰਜੰਟ ਖਾ ਪੁੱਤਰ ਸੁਲੇਮਾਨ ਖਾ ਵਾਸੀ ਨੇੜੇ ਭੂਰੇ ਦੀ ਚੱਕੀ ਧੂਰੀ ਰੋਡ ਬਾਗੜੀਆ, ਗਗਨਦੀਪ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਨੇੜੇ ਪ੍ਰਇਮਰੀ ਸਕੂਲ ਬਾਗੜੀਆ, ਕਮਲ ਕੁਮਾਰ ਉਰਫ ਨੰਦੂ ਪੁੱਤਰ ਕੁਲਵੰਤ ਰਾਏ ਵਾਸੀ ਨਵੀ ਬਸਤੀ ਗਲੀ ਨੰਬਰ 2 ਮੈਹਸ ਗੇਟ ਨਾਭਾ ਹਾਲ ਅਬਾਦ ਕਿਰਾਏਦਾਰ ਨੇੜੇ ਜੀਰੂ ਦਾ ਢਾਬਾ ਮਾਲੇਰਕੋਟਲਾ ਅਤੇ ਅਜੈ ਸਿੰਘ ਉਰਫ ਸਾਲੂ ਪੁੱਤਰ ਹਰਵਿੱਕਰ ਸਿੰਘ ਪੁੱਤਰ ਰਘਵੀਰ ਸਿੰਘ ਵਾਸੀ ਧਾਨਕ ਬਸਤੀ ਬੌੜਾ ਗੇਟ ਨਾਭਾ ਜਿਲ੍ਹਾ ਪਟਿਆਲਾ ਵਜੋਂ ਹੋਈ ਹੈ। (Malerkotla News)

ਉਨ੍ਹਾਂ ਦੱਸਿਆ ਕਿ ਉਕਤ ਫੜੇ ਗਏ ਦੋਸੀਆਂ ਦੀ ਪੁੱਛਗਿੱਛ ਦੇ ਆਧਾਰ ਤੇ ਸੁਖਦੇਵ ਸਿੰਘ ਉਰਫ ਸੇਬੀ ਪੁੱਤਰ ਬੇਧਾਵਾ ਰਾਮ ਵਾਸੀ ਬਾਜੀਗਰ ਬਸਤੀ ਲਾਗੜੀਆ ਥਾਣਾ ਅਮਰਗੜ੍ਹ ਨੂੰ ਮੁਕੱਦਮਾ ਵਿੱਚ ਦੋਸੀ ਨਾਮਜਦ ਕੀਤਾ ਗਿਆ ਹੈ, ਜਿਸ ਦੀ ਗ੍ਰਿਫਤਾਰੀ ਬਾਕੀ ਹੈ। ਗਿ੍ਫ਼ਤਾਰ ਕੀਤੇ ਦੋਸੀਆਂ ਖਿਲਾਫ਼ ਥਾਣਾ ਅਮਰਗੜ੍ਹ ਵਿੱਚ ਮਾਮਲਾ ਦਰਜ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿੰਨਾਂ ਦੀ ਪੁੱਛਗਿੱਛ ਤੋਂ ਦੋਸੀਆਨ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਸਬੰਧੀ ਅਹਿਮ ਖੁਲਾਸੇ ਹੋਣ ਦੀ ਆਸ ਹੈ। (Malerkotla News)

Also Read ; ਭਿਆਨਕ ਸੜਕ ਹਾਦਸਾ, ਪਤੀ-ਪਤਨੀ ਤੇ ਪੁੱਤ ਸਣੇ 4 ਮੌਤਾਂ