Punjab News: ਪੰਜਾਬ ਪੁਲਿਸ ਦੇ SHO ਨਾਲ ਵਾਪਰੀ ਵੱਡੀ ਘਟਨਾ, ਜਾਣੋ ਪੂਰਾ ਮਾਮਲਾ

Sach Kahoon Punjabi Desk Picture
Published On

ਸਮਰਾਲਾ (ਸੱਚ ਕਹੂੰ ਨਿਊਜ਼)। ਥਾਣਾ ਸਮਰਾਲਾ ’ਚ ਤਾਇਨਾਤ ਐਸਐਚਓ ਦਵਿੰਦਰਪਾਲ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਉਹ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਪਰ ਰਸਤੇ ’ਚ ਉਸ ਨਾਲ ਉਪਰੋਕਤ ਘਟਨਾ ਵਾਪਰ ਗਈ। ਜਾਣਕਾਰੀ ਅਨੁਸਾਰ ਦਵਿੰਦਰ ਪਾਲ ਸਿੰਘ ਬੀਤੀ ਰਾਤ ਇੱਕ ਵਿਆਹ ਸਮਾਗਮ ਤੋਂ ਬਾਅਦ ਅਮਲੋਹ ਤੋਂ ਆਪਣੇ ਘਰ ਮੰਡੀ ਗੋਬਿੰਦਗੜ੍ਹ ਨੂੰ ਜਾ ਰਿਹਾ ਸੀ। ਜਦੋਂ ਉਹ ਆਪਣੀ ਇਨੋਵਾ ਕਾਰ ’ਚ ਅਮਲੋਹ ਤੋਂ ਸੂਆ ਰੋਡ ’ਤੇ ਪਹੁੰਚਿਆ ਤਾਂ ਥੋੜ੍ਹਾ ਅੱਗੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਮੌਕੇ ’ਤੇ ਪਹੁੰਚੀ ਤੇ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਪਰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਇਸ ਮਾਮਲੇ ’ਚ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਖਬਰ ਵੀ ਪੜ੍ਹੋ : Punjab Government: ਪੰਜਾਬ ਦੇ ਇਹ ਸ਼ਹਿਰ ਦੀ ਹੋਈ ਮੌਜ਼, ਮਾਨ ਸਰਕਾਰ ਨੇ ਦਿੱਤਾ ਵੱਡਾ ਤੋਹਫਾ, ਜਾਣੋ

About The Author

Related Posts