ਵੱਡੀ ਖ਼ਬਰ: ਲੁਧਿਆਣਾ ਲੁੱਟ ਦੇ ਮਾਸਟਰਮਾਈਂਡ ਪਤੀ ਪਤਨੀ ਗ੍ਰਿਫ਼ਤਾਰ

Ludhiana Robbery Mastermind

ਲੁਧਿਆਣਾ (ਜਸਵੀਰ ਗਹਿਲ)। ਪੰਜਾਬ ਪੁਲਿਸ ਅਤੇ ਕਾਊਟਰ ਇੰਟੇਲੀਜੈਂਸ ਦੀ ਸੰਯੁਕਤ ਟੀਮ ਨੇ ਲੁਧਿਆਣਾ ਲੁੱਟ ਦੇ ਸਾਜਿਸ਼ ਘਾੜਿਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਆਪਣੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਅਨੁਸਾਰ ਮਨਦੀਪ ਕੌਰ ਉਰਫ਼ ਮੋਨਾ ਅਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਤੋਂ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। (Ludhiana Robbery Mastermind)

ਦੱਸ ਦਈਏ ਕਿ ਲੁਧਿਆਧਾ ਵਿੱਚ 8.49 ਕਰੋੜ ਰੁਪਏ ਦੀ ਲੁੱਟ ਹੋਈ ਸੀ। ਪੁਲਿਸ ਨੇ 100 ਘੰਟਿਆਂ ਵਿੱਚ ਹੀ ਇਸ ਸਾਜਿਸ਼ ਦਾ ਖੁਲਾਸਾ ਕਰਦੇ ਹੋਏ ਹੁਣ ਤੱਕ ਦੋਵਾਂ ਮਾਸਟਰ ਮਾਈਂਡ ਸਮੇਤ ਅੱਠ ਜਣਿਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ ; ਚੰਬਾ ’ਚ ਨੌਜਵਾਨ ਦੇ ਕੀਤੇ 8 ਟੁਕੜੇ, ਬੇਰਹਿਮੀ ਨਾਲ ਕਤਲ ਲਈ ਕਸੂਰਵਾਰ ਕੌਣ?

ਜ਼ਿਕਰਯੋਗ ਹੈ ਕਿ 9-10 ਦੀ ਦਰਮਿਆਨੀ ਰਾਤ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਲੁਧਿਆਣਾ ਦੇ ਰਾਜਗੁਰੂ ਨਗਰ ਚ ਸਥਿਤ ਏ ਟੀ ਐੱਮ ਵਿੱਚ ਕੈਸ ਜਮ੍ਹਾਂ ਕਰਨ ਵਾਲੀ ਸੀਐਮਸੀ ਨੂੰ ਗਿਣੀ ਮਿਥੀ ਸਾਜਿਸ਼ ਤਹਿਤ ਨਿਸ਼ਾਨਾ ਬਣਾ ਕੇ ਉੱਥੋਂ 8.49 ਕਰੋੜ ਰੁਪਏ ਦੀ ਨਕਦੀ ਲੁੱਟ ਲਈ ਸੀ। ਇਸ ਦੌਰਾਨ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਨਾ ਸਿਰਫ ਕੰਪਨੀ ਦੇ ਕਰਮਚਾਰੀਆਂ ਤੇ ਸੁਰੱਖਿਆ ਕਮਰਚਾਰੀਆਂ ਨੂੰ ਬੰਧਕ ਬਣਾਇਆ ਸਗੋਂ ਉਹਨਾਂ ਦੀਆਂ ਅੱਖਾਂ ਚ ਮਿਰਚਾਂ ਵੀ ਪਾ ਦਿਤੀਆਂ ਸਨ।

ਉਪਰੰਤ ਲੁਟੇਰੇ ਕੰਪਨੀ ਦੀ ਵੈਨ ਵਿੱਚ ਹੀ ਵਾਰਦਾਤ ਵਾਲੀ ਜਗ੍ਹਾ ਤੋਂ ਫਰਾਰ ਹੋ ਗਏ ਸਨ। ਲੁੱਟ ਦੇ ਉਕਤ ਮਾਮਲੇ ਵਿਚ ਪੁਲਿਸ ਨੇ ਲੰਘੇ ਕੱਲ੍ਹ ਵਾਰਦਾਤ ਦੇ ਮਾਸਟਰ ਮਾਈਂਡ ਮਨਜਿੰਦਰ ਸਿੰਘ ਮਨੀ ਸਮੇਤ 5 ਨੂੰ ਗਿਰਫਤਾਰ ਕਰਕੇ ਉਹਨਾਂ ਵਲੋਂ ਵੱਖ-ਵੱਖ ਥਾਵਾਂ ‘ਤੇ ਲਕੋਏ ਗਏ 5 ਕਰੋੜ 700 ਰੁਪਏ ਪਹਿਲਾਂ ਹੀ ਬਰਾਮਦ ਕਰ ਲਏ ਗਏ ਹਨ।

ਕੌਣ ਹੈ ਮਾਸਟਰਮਾਈਂਡ ਮਨਦੀਪ ਕੌਰ ਮੋਨਾ?

ਪਤਾ ਲੱਗਿਆ ਹੈ ਕਿ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਡੇਹਲੋ ਦੀ ਰਹਿਣ ਵਾਲੀ ਹੈ, ਜਿਸ ਦੀ ਸਾਲ 2022 ਦੇ ਅੰਤਲੇ ਮਹੀਨਿਆਂ ਵਿੱਚ ਇੰਸਟਾਗ੍ਰਾਮ ਉੱਤੇ ਜਸਵਿੰਦਰ ਸਿੰਘ ਉਰਫ ਜੱਸਾ ਵਾਸੀ ਰਾਮਗੜੀਆ ਰੋਡ ਬਰਨਾਲਾ ਹਾਲ ਵਾਸੀ ਸਾਹਿਬ ਨਗਰ ਬਰਨਾਲਾ ਨਾਲ ਦੋਸਤੀ ਹੋਈ ਸੀ। ਕਰੀਬ ਦੋ/ਢਾਈ ਮਹੀਨਿਆਂ ਦੀ ਦੋਸਤੀ ਤੋਂ ਬਾਅਦ 16 ਫਰਵਰੀ 2023 ਨੂੰ ਦੋਵਾਂ ਨੇ ਵਿਆਹ ਕਰਵਾ ਲਿਆ। ਲਵ ਅਫੇਅਰ ਹੋਣ ਸਮੇਂ ਜਸਵਿੰਦਰ ਸਿੰਘ ਜੱਸਾ ਮੌਕਟੇਲ/ਫੋਕਟੇਲ ਵਾਲਿਆਂ ਨਾਲ ਕੰਮ ਕਰਦਾ ਸੀ। ਪਰੰਤੂ ਮਨਦੀਪ ਕੌਰ ਦੇ ਸੰਪਰਕ ਵਿੱਚ ਆਉਣ ਉਪਰੰਤ ਉਸ ਨੇ ਇਹ ਕੰਮ ਛੱਡ ਦਿੱਤਾ।

ਵਿਆਹ ਤੋਂ ਬਾਅਦ ਉਹ ਕੁੱਝ ਦਿਨ ਕੈਟਰਿੰਗ ਵਾਲਿਆਂ ਨਾਲ ਵੀ ਕੰਮ ਕਰਦਾ ਰਿਹਾ, ਪਰ ਵਿਆਹ ਤੋਂ ਬਾਅਦ ਉਸ ਨੇ ਇਹ ਕੰਮ ਵੀ ਛੱਡ ਦਿੱਤਾ। ਆਪਣੇ ਜਾਣਕਾਰਾਂ ਨੂੰ ਜੱਸਾ ਕਹਿੰਦਾ ਸੀ ਕਿ ਉਸ ਦੀ ਪਤਨੀ ਵਕੀਲ ਹੈ। ਪਰੰਤੂ ਉਸ ਦੇ ਵਕੀਲ ਹੋਣ ਸਬੰਧੀ ਕੋਈ ਪੁਸਟੀ ਨਹੀਂ ਹੋ ਸਕੀ। ਮਨਦੀਪ ਕੌਰ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਜੱਸਾ ਮੋਟਰਸਾਈਕਲ ਤੇ ਰਹਿੰਦਾ ਸੀ, ਪਰ ਵਿਆਹ ਤੋਂ ਬਾਅਦ ਉਹ ਮਜਦੂਰੀ ਦਾ ਧੰਦਾ ਛੱਡ ਕੇ, ਆਪਣੀ ਪਤਨੀ ਮਿਲ ਕੇ ਰਾਤੋਂ-ਰਾਤ ਅਮੀਰ ਬਨਣ ਦੇ ਚੱਕਰ ਜਲਦੀ ਅਮੀਰ ਹੋਣ ਦੀ ਲਾਲਸਾ ਪਾਲ ਚੁੱਕਾ ਸੀ।