ਮੁੱਖ ਮੰਤਰੀ ਮਾਨ ਨੇ ਫਿਰ ਦਿੱਤਾ ਸੁਖਬੀਰ ਬਾਦਲ ਨੂੰ ਜਵਾਬ, ਕੀ ਕਿਹਾ ?

Manpreet Badal

ਚੰਡੀਗੜ੍ਹ। ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ (Chief Minister Mann) ਲਈ ਵਰਤੀ ਗਈ ਗਲਤ ਸ਼ਬਦਾਵਲੀ ਦਾ ਮੁੱਦਾ ਭਖਦਾ ਹੀ ਜਾ ਰਿਹਾ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਕਰਾਰਾ ਜਵਾਬ ਦੇ ਚੁੱਕੇ ਹਨ। ਅੱਜ ਫਿਰ ਉਨ੍ਹਾਂ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਖੂਬ ਰਗੜੇ ਲਾਏ। ਇਸ ਦੀਆਂ ਦੋ ਵੀਡੀਓ ਕਲਿੱਪ ਵੀ ਆਪਣੇ ਟਵਿੱਟਰ ਹੈਂਡਲ ’ਤੇ ਸ਼ੇਅਰ ਕੀਤੀਆਂ ਹਨ।

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਤਾ ਨਹੀਂ ਕਿਹੜੇ ਸਕੂਲ ਵਿੱਚ ਪੜ੍ਹੇ ਹਨ ਜਿੱਥੇ ਪੰਜਾਬ ਦਾ ਇਤਿਹਾਸ ਵੀ ਸਹੀ ਨਹੀਂ ਪੜ੍ਹਾਇਆ ਜਾਂਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਤਿੰਨ ਮੁੰਖ ਮੰਤਰੀਆਂ ਦਾ ਹੀ ਜ਼ਿਕਰ ਕੀਤਾ ਜਿਨ੍ਹਾਂ ਵਿੱਚ ਇੱਕ ਉਸ ਦਾ ਬਾਪੂ ਬਾਦਲ ਸਾਬ੍ਹ, ਇੱਕ ਕੈਪਟਲ ਸਾਬ੍ਹ ਤੇ ਇੱਕ ਬੇਅੰਤ ਸਿੰਘ… ਜਿੱਥੇ ਸੁਖਬੀਰ ਪੜ੍ਹਿਆ ਹੈ ਉੱਥੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਉਂਦੇ… ਤਾਹੀਓ ਉਹਨੂੰ ਨਹੀਂ ਪਤਾ ਕਿ ਪੰਜਾਬ ਦੇ ਕਿੰਨੇ ਮੁੱਖ ਮੰਤਰੀ ਰਹੇ ਨੇ…

ਦੇਖੋ ਪੂਰੀ ਵੀਡੀਓ… | Chief Minister Mann

ਉਨ੍ਹਾਂ ਅੱਗੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਮੈਨੂੰ ਪਾਗਲ ਕਹਿੰਦੇ ਹਨ। ਹਾਂ ਮੈਂ ਪਾਗਲ ਹਾਂ ਜਿਸ ਨੇ ਬੱਸਾਂ ਵਿੱਚ ਹਿੱਸਾ ਨਹੀਂ ਪਾਇਆ, ਮੈਂ ਪਾਗਲ ਹਾਂ ਜੀਹਨੇ ਕਿਸੇ ਰੇਤ ਮਾਫ਼ੀਆ ’ਚ ਹਿੱਸਾ ਨਹੀਂ ਪਾਇਆ, ਮੈਂ ਪਾਗਲ ਹਾਂ ਜੀਹਨੇ ਕਿਸੇ ਢਾਬੇ ਜਾਂ ਸਮੋਸਿਆਂ ਦੀ ਰੇਹੜੀ ਵਿੱਚ ਹਿੱਸਾ ਨਹੀਂ ਪਾਇਆ, ਮੈਂ ਪਾਗਲ ਹਾਂ ਜੀਹਨੇ ਕਿਸੇ ਇੰਡਸਟਰੀ ਵਿੱਚ ਹਿੱਸਾ ਨਹੀਂ ਪਾਇਆ, ਮੈਂ ਪਾਗਲ ਹਾਂ ਜੀਹਨੇ ਚਿੱਟੇ ਦੀ ਸਮੱਗਲਰਾਂ ਨਾਲ ਹਿੱਸਾ ਪਾ ਕੇ ਪੰਜਾਬ ਦੀ ਜਵਾਨੀ ਨੂੰ ਮਰਨ ਲਈ ਮਜ਼ਬੂਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਪਾਗਲਪਨ ਹੈ ਲੋਕਾਂ ਨੂੰ ਸਰਕਾਰੀ ਨੌਕਰੀ ਦੇਣ ਦਾ, ਮੈਨੂੰ ਪਾਗਲਪਨ ਹੈ ਸਰਕਾਰੀ ਸਕੂਲਾਂ ਨੂੰ ਠੀਕ ਕਰਨ ਦਾ, ਮੈਨੂੰ ਪਾਗਲਪਨ ਹੈ ਆਮ ਆਦਮੀ ਕਲੀਨਿਕ ਬਣਾਉਣ ਦਾ, ਮੈਨੂੰ ਪਾਗਲਪਨ ਹੈ ਲੋਕਾਂ ਬਿਜਲੀ ਮੁਫ਼ਤ ਦੇਣ ਦਾ, ਅਸੀਂ ਪਾਗਲ ਹਾਂ ਠੀਕ ਹੈ। ਉਨ੍ਹਾਂ ਸ਼ਾਇਰਾਨਾ ਅੰਦਾਜ਼ ’ਚ ਆਪਣੀ ਗੱਲ ਨੂੰ ਸਮਾਪਤ ਕੀਤਾ।