ਰਿਸਤਿਆਂ ’ਚ ਤਰੇੜਾਂ: ਭਾਣਜੇ ਨੇ ਮਾਮੇ ’ਤੇ ਧੋਖੇ ਨਾਲ ਉਨ੍ਹਾਂ ਦਾ ਘਰ ਵੇਚਣ ਦੇ ਲਗਾਏ ਦੋਸ਼

Ludhiana News
ਪੀੜਤਾ ਦੇ ਢਾਹੇ ਗਏ ਮਕਾਨ ਦੀ ਫੋਟੋ

ਥਾਣਾ ਸਦਰ ਦੀ ਪੁਲਿਸ ਵੱਲੋਂ ਭਾਣਜੇ ਦੀ ਸ਼ਿਕਾਇਤ ’ਤੇ ਮਾਮੇ ਸਮੇਤ ਦੋ ਦਰਜ਼ਨ ਤੋਂ ਵੱਧ ’ਤੇ ਮਾਮਲਾ ਦਰਜ਼

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਇੱਕ ਭਾਣਜੇ ਵੱਲੋਂ ਆਪਣੇ ਮਾਮੇ ’ਤੇ ਧੋਖੇ ਨਾਲ ਉਨਾਂ ਦਾ ਘਰ ਵੇਚਣ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮੇ ਸਮੇਤ ਦੋ ਦਰਜ਼ਨ ਤੋਂ ਵੱਧ ਵਿਅਕਤੀਆਂ ’ਤੇ ਮਾਮਲਾ ਦਰਜ਼ ਕਰਕੇ ਜਾਂਚ ਆਰੰਭ ਦਿੱਤੀ ਹੈ। (Ludhiana News)

ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਗਗਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਰਿੰਗ ਰੋਡ ਸਿਟੀ ਪਿੰਡ ਗਿੱਲ ਨੇ ਦੱਸਿਆ ਕਿ ਸਟੇਸ਼ਨ ਰੋਡ ਰਿੰਗ ਰੋਡ ਸਿਟੀ ਲਾਗੇ ਉਨਾਂ ਦੀ 180 ਵਰਗ ਗਜ਼ ਪ੍ਰਾਪਰਟੀ ਹੈ ਜੋ 2008 ਵਿੱਚ ਉਸ ਦੀ ਵਿਧਵਾ ਮਾਂ ਜਸਵੀਰ ਕੌਰ ਨੇ ਆਪਣੇ ਭਰਾ ਬਲਵਿੰਦਰ ਸਿੰਘ ਪਾਸੋਂ ਢਾਈ ਲੱਖ ਰੁਪਏ ਵਿੱਚ ਖ੍ਰੀਦ ਕੀਤੀ ਸੀ ਪਰ ਜਗਾ ਦੀ ਰਜ਼ਿਸਟਰੀ ਆਪਣੇ ਨਾਂਅ ਨਹੀਂ ਕਰਵਾਈ। ਜਦਕਿ ਉਹ ਆਪਣੀ ਮਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ 2008 ਤੋਂ ਹੀ ਉੱਥੇ ਰਹਿ ਰਹੇ ਸਨ।

ਸ਼ਿਕਾਇਤਕਰਤਾ ਮੁਤਾਬਕ ਉਨਾਂ ਨੂੰ ਹੁਣ ਪਤਾ ਲੱਗਾ ਕਿ ਬਲਵਿੰਦਰ ਸਿੰਘ ਨੇ ਧੋਖੇ ਨਾਲ ਉਨਾਂ ਦਾ ਘਰ ਅੱਗੇ ਵੇਚ ਦਿੱਤਾ ਹੈ। ਜਦਕਿ ਉਨਾਂ ਵੱਲੋਂ ਘਰ ਅੰਦਰ ਬਿਜਲੀ ਮੀਟਰ ਤੇ ਪਾਣੀ ਦਾ ਕੁਨੈਕਸ਼ਨ ਆਦਿ ਵੀ ਆਪਣੇ ਨਾਂਅ ’ਤੇ ਲਗਵਾ ਰੱਖਿਆ ਹੈ। ਗਗਨਦੀਪ ਸਿੰਘ ਨੇ ਦੱਸਿਆ ਕਿ 24 ਸਤੰਬਰ ਨੂੰ ਇੱਕ ਮਹਿਲਾ ਸਮੇਤ ਇੱਕ ਏਐਸਆਈ ਕੁਲਵੀਰ ਸਿੰਘ ਤੇ ਇੱਕ ਹੋਰ ਮੁਲਾਜ਼ਮ ਉਸਨੂੰ ਅਤੇ ਉਸਦੀ ਮਾਂ ਜਸਵੀਰ ਕੌਰ ਨੂੰ ਜ਼ਬਰਦਸਤੀ ਘਰੋਂ ਥਾਣਾ ਸਦਰ ਲੈ ਗਏ।

Ludhiana News

ਇਸ ਦੌਰਾਨ ਹੀ ਨਰਿੰਦਰ ਸਿੰਘ ਢਿੱਲੋਂ, ਹਰਿੰਦਰ ਸਿੰਘ ਮਾਣਕਵਾਲ ਨੇ 2 ਜੇਸੀਬੀ ਮਸ਼ੀਨਾਂ ਅਤੇ 20 ਅਣਪਛਾਤੇ ਵਿਅਕਤੀਆਂ ਤੇ ਹਥਿਆਰਾਂ ਸਮੇਤ ਪੁੱਜ ਕੇ ਉਨਾਂ ਦੇ ਘਰ ਢਾਹ ਦਿੱਤਾ ਅਤੇ ਘਰ ਅੰਦਰ ਪਈ 1.5 ਲੱਖ ਰੁਪਏ ਦੀ ਨਕਦੀ, ਸੋਨੇ ਦੇ ਕਾਂਟੇ, ਸੋਨੇ ਦੀਆਂ ਵਾਲੀਆਂ, 4 ਮੁੰਦਰਾਂ, 1 ਟੌਪਸ, ਸਰਟੀਫਿਕੇਟਸ, ਮੇਰਾ ਪਾਸਪੋਰਟ, ਮੇਰੇ ਭਰਾ ਦਾ ਰਾਸ਼ਨ ਕਾਰਡ ਵਗੈਰਾ, ਬਿਜਲੀ ਮੀਟਰ ਦੀਆਂ ਰਸੀਦਾਂ ਚੋਰੀ ਕਰ ਲਏ। ਸ਼ਿਕਾਇਤਕਰਤਾ ਮੁਤਾਬਕ ਉਕਤਾਨ ਨੇ ਉਨਾਂ ਦੇ ਘਰੋਂ ਉਕਤ ਸਮਾਨ ਤੋਂ ਇਲਾਵਾ ਕੈਫੇ ਦੇ ਸਮਾਨ ਤੇ ਤਕਰੀਬਨ 6 ਲੱਖ ਰੁਪਏ ਦੀ ਕੀਮਤ ਦੀਆਂ ਮਸ਼ੀਨਾਂ, ਫਰਿੱਜ, ਮੋਟਰ ਸਾਇਕਲ, ਇੰਨਵਰਟਰ, ਐਲਸੀਡੀ, ਅਲਮਾਰੀ ਤੇ ਬੈੱਡ ਆਦਿ ਦੀ ਤੋੜਭੰਨ ਕੀਤੀ ਹੈ।

ਇਹ ਵੀ ਪੜ੍ਹੋ : ਆਖਰੀ ਗਿਆਰਾਂ ’ਚ ਥਾਂ ਨਾ ਮਿਲਣ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ : ਸ਼ਮੀ

ਥਾਣਾ ਸਦਰ ਦੇ ਏਐਸਆਈ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਗਗਨਦੀਪ ਸਿੰਘ ਉਕਤ ਦੀ ਸ਼ਿਕਾਇਤ ’ਤੇ ਬਲਵਿੰਦਰ ਸਿੰਘ ਵਾਸੀ ਪਿੰਡ ਜੱਸੋਵਾਲ, ਨਰਿੰਦਰ ਸਿੰਘ ਢਿੱਲੋਂ ਵਾਸੀ ਸਟੇਸ਼ਨ ਰੋਡ ਗਿੱਲ, ਹਰਿੰਦਰ ਸਿੰਘ ਵਾਸੀ ਪਿੰਡ ਮਾਣਕਵਾਲ, 2 ਅਣਪਛਾਤੇ ਜੇਸੀਬੀ ਡਰਾਇਵਰਾਂ ਤੋਂ ਇਲਾਵਾ 20 ਨਾਮਲੂਮ ਵਿਅਕਤੀਆਂ ’ਤੇ ਮਾਮਲਾ ਦਰਜ਼ ਕੀਤਾ ਹੈ। ਉਨਾਂ ਦੱਸਿਆ ਕਿ ਮਾਮਲੇ ਵਿੱਚ ਹਾਲੇ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਹੋਈ।