ਐਲਆਈਸੀ ਦੇ ਸ਼ੇਅਰ 8 ਫੀਸਦੀ ਹੇਠਾਂ ਲਿਸਟ ਹੋਏ

LIC Shares Sachkahoon

ਐਲਆਈਸੀ ਦੇ ਸ਼ੇਅਰ 8 ਫੀਸਦੀ ਹੇਠਾਂ ਲਿਸਟ ਹੋਏ

ਮੁੰਬਈ । ਭਾਰਤੀ ਜੀਵਨ ਬੀਮਾ ਨਿਗਮ (LIC Shares )(ਐੱਲ. ਆਈ. ਸੀ.) ਦਾ ਸਟਾਕ ਮੰਗਲਵਾਰ ਨੂੰ ਲਗਭਗ 8 ਫੀਸਦੀ ਦੀ ਗਿਰਾਵਟ ਨਾਲ ਬਾਜ਼ਾਰ ‘ਚ ਲਿਸਟ ਹੋਇਆ। ਐਲਆਈਸੀ ਦਾ ਸ਼ੇਅਰ ਬੀਐਸਈ ਵਿੱਚ 867.20 ਰੁਪਏ ਅਤੇ ਐਨਐਸਈ ‘ਚ 872 ਰੁਪਏ ‘ਤੇ ਖੁੱਲ੍ਹਿਆ। ਇਸ ਦੀ ਜਾਰੀ ਕੀਮਤ 949 ਰੁਪਏ ਸੀ। ਐਲਆਈਸੀ ਨੇ ਕੰਪਨੀ ਦੇ ਪਾਲਿਸੀਧਾਰਕਾਂ ਅਤੇ ਰਿਟੇਲ ਨਿਵੇਸ਼ਕਾਂ ਨੂੰ 889 ਰੁਪਏ ਅਤੇ 904 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਸ਼ੇਅਰ ਅਲਾਟ ਕੀਤੇ ਸਨ।

ਜ਼ਿਕਰਯੋਗ ਹੈ ਕਿ ਭਾਰਤ ਦੀ ਦਿੱਗਜ ਬੀਮਾ ਕੰਪਨੀ ਐਲਆਈਸੀ (LIC Shares) ਦੇ ਪਹਿਲੇ ਆਈਪੀਓ ‘ਚ ਪੇਸ਼ ਕੀਤੇ ਸ਼ੇਅਰਾਂ ਦੇ ਮੁਕਾਬਲੇ 2.95 ਫੀਸਦੀ ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਹ ਇਸ਼ੂ 4 ਮਈ ਤੋਂ ਆਮ ਨਿਵੇਸ਼ਕਾਂ ਲਈ ਖੁੱਲ੍ਹਾ ਸੀ ਅਤੇ 9 ਮਈ ਨੂੰ ਬੋਲੀ ਲਗਾਉਣ ਦਾ ਆਖਰੀ ਦਿਨ ਸੀ। ਉਪਲਬਧ ਅੰਕੜਿਆਂ ਦੇ ਅਨੁਸਾਰ, ਇਸ ਇਸ਼ੂ ਵਿੱਚ 47.83 ਕਰੋੜ ਸ਼ੇਅਰਾਂ ਲਈ ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਦੋਂ ਕਿ 16.2 ਕਰੋੜ ਵਿਕਰੀ ਲਈ ਪੇਸ਼ ਕੀਤੇ ਗਏ ਸਨ। ਐਲਆਈਸੀ ਪਾਲਿਸੀ ਧਾਰਕਾਂ ਲਈ ਰਾਖਵੀਂ ਸ਼੍ਰੇਣੀ ਵਿੱਚ ਗਾਹਕੀ 6.11 ਗੁਣਾ ਰਹੀ, ਜਦੋਂ ਕਿ ਕੰਪਨੀ ਦੇ ਕਰਮਚਾਰੀਆਂ ਲਈ ਰਾਖਵੇਂ ਸ਼ੇਅਰਾਂ ਲਈ ਅਰਜ਼ੀਆਂ ਦੀ ਗਿਣਤੀ 4.39 ਗੁਣਾ ਪ੍ਰਾਪਤ ਹੋਈ। ਇਹ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਆਈਪੀਓ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ